Last UPDATE: December 20, 2018 at 11:23 pm

ਅਕਾਲੀ ਦਲ ਵਰਕਰਾਂ ਵਲ਼ੋਂ ਪ੍ਰਸ਼ਾਸਨ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ,..ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਨ ਦੀ ਕੀਤੀ ਮੰਗ ।

ਗੁਰਦਾਸਪੁਰ,ਕਾਦੀਆ  20 ਦਸੰਬਰ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਦੇ ਨਜ਼ਦੀਕੀ ਪਿੰਡ ਭਗਤਪੁਰਾ ਦੇ ਅਕਾਲੀ ਦਲ ਦੇ ਸਾਬਕਾ ਸਰਪੰਚ ਪ੍ਰੀਤਮ ਲਾਲ ਦੀ ਬੀਤੀ ਦੇਰ ਸਾਮ ਨੂੰ ਕਥਿਤ ਤੋਰ ਤੇ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਅਕਾਲੀ ਵਰਕਰਾਂ ਵਲ਼ੋਂ ਦੇਰ ਸਾਮ ਤਕ ਅਕਾਲੀ ਆਗੂਆਂ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲ਼ੋਂ ਥਾਣਾ ਚੋਕ ਕਾਦੀਆਂ ਵਿਖੇ ਆਵਾਜਾਈ ਨੂੰ ਠੱਪ ਕਰ ਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ । ਉਹ ਨਾ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਗਾਏ ਕਿ ਉਹ ਇਸ ਕਤਲ ਨੂੰ ਐਕਸੀਡੈਂਟ ਦਾ ਰੂਪ ਦੇ ਰਹੇ ਹਨ । ਉਹ ਨਾ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਨਾ ਕੀਤਾ ਤਾਂ ਇਹ  ਰੋਸ ਪ੍ਰਦਰਸ਼ਨ ਹੋਰ ਵੱਡੇ ਪੱਧਰ  ਕਰਨਗੇ । ਇਸ ਸਬੰਧੀ ਜਦ ਡੀ ਐਸ ਪੀ ਵਰਿੰਦਰਪ੍ਰੀਤ ਸਿੰਘ ਨਾਲ ਗੱਲ ਬਾਤ ਕੀਤੀ ਤਾਂ ਓਹਨਾ ਨੇ ਦੱਸਿਆ ਕਿ ਤਫ਼ਤੀਸ਼ ਕਰਨ ਤੇ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਮਾਹਲ , ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ , ਪ੍ਰੇਮ ਸਿੰਘ ਘੁੰਮਣ, ਗੁਰਇਕਬਾਲ ਸਿੰਘ ਮਾਹਲ,  ਦਿਲਬਾਗ ਸਿੰਘ ਮਾਹਲ, ਸਾਬਕਾ ਸਰਪੰਚ ਮਲਕੀਤ ਸਿੰਘ  , ਅਵਤਾਰ ਸਿੰਘ, ਅਸ਼ੋਕ ਕੁਮਾਰ, ਸੁਖਪ੍ਰੀਤ ਸਿੰਘ ਸੈਬੀ, ਮੁਨੀਸ਼ ਕੁਮਾਰ, ਕਿਸ਼ਨ ਲਾਲ, ਗੁਰਤਿੰਦਰਪਾਲ ਸਿੰਘ ਮਿੰਟੂ, ਸਰਬਜੀਤ ਸਿੰਘ ਮਾਹਲ ਸਮੇਤ  ਵੱਡੀ ਗਿਣਤੀ ਵਿਚ ਅਕਾਲੀ ਵਰਕਰ ਧਰਨਾ ਲੱਗਾ ਕੇ ਨਾਅਰੇਬਾਜ਼ੀ ਕਰ ਰਹੇ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone