Last UPDATE: August 23, 2014 at 8:16 pm

ਪਾਕਿ ਗੋਲਾਬਾਰੀ ‘ਚ ਦੋ ਦੀ ਮੌਤ

ਜੰਮੂ : ਭਾਰਤ ਨਾਲ ਵਿਗੜਦੇ ਸਬੰਧਾਂ ਦੇ ਸਿਲਸਿਲੇ ਦਰਮਿਆਨ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਜੰਮੂ ਸੈਕਟਰ ਦੀਆਂ 22 ਸੁਰੱਖਿਆ ਚੌਕੀਆਂ ਅਤੇ ਸਰਹੱਦ ‘ਤੇ ਸਥਿਤ 13 ਪਿੰਡਾਂ ‘ਚਚ ਜ਼ਬਰਦਸਤ ਗੋਲਾਬਾਰੀ ਕੀਤੀ। ਇਸ ਦੌਰਾਨ ਹਲਕੇ ਹਥਿਆਰਾਂ ਦੇ ਨਾਲ ਨਾਲ ਮੋਰਟਾਰ ਦੀ ਵਰਤੋਂ ਵੀ ਕੀਤੀ ਗਈ। ਇਸ ਗੋਲਾਬਾਰੀ ‘ਚ ਦੋ ਭਾਰਤੀ ਨਾਗਰਿਕ ਮਾਰੇ ਗਏ ਜਦਕਿ ਬੀਐਸਐਫ ਦੇ ਇਕ ਜਵਾਨ ਸਮੇਤ ਛੇ ਜਣਿਆਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਪਾਕਿਸਤਾਨ ਵੱਲੋਂ ਸ਼ੁੱਕਰਵਾਰ ਦੇਰ ਰਾਤ ਤੋਂ ਸ਼ੁਰੂ ਹੋਈ ਗੋਲਾਬਾਰੀ ਪੂਰੀ ਰਾਤ ਚੱਲੀ। ਸ਼ਨਿਚਰਵਾਰ ਸਵੇਰੇ ਨੁਕਸਾਨ ਦਾ ਪਤਾ ਲੱਗਾ। ਸਰਹੱਦੀ ਖੇਤਰ ਤੋਂ ਕਰੀਬ ਪੰਜ ਹਜ਼ਾਰ ਲੋਕ ਹਟਾ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਦਿੱਤੇ ਗਏ ਹਨ। ਭਾਰਤੀ ਸੁਰੱਖਿਆ ਬਲਾਂ ਨੇ ਵੀ ਪਾਕਿਸਤਾਨੀ ਹਿਮਾਕਤ ਦਾ ਕਰਾਰਾ ਜਵਾਬ ਦਿੱਤਾ। ਜੰਮੂ ਸੈਕਟਰ ਦੇ ਅਰਨੀਆ ਅਤੇ ਆਰਐਸਪੁਰਾ ਸੈਕਟਰ ‘ਚ ਸ਼ੁੱਕਰਵਾਰ ਦੇਰ ਰਾਤ ਪਾਕਿਸਤਾਨ ਨੇ ਹਾਲ ਹੀ ਦੇ

ਦਿਨਾਂ ਵਿਚ ਸਭ ਤੋਂ ਗੰਭੀਰ ਹਰਕਤ ਕੀਤੀ। ਗੋਲੀਬਾਰੀ ਕਰਕੇ ਜੰਗਬੰਦੀ ਦੀ ਉਲੰਘਣਾ ਕਰ ਕੇ ਪਾਕਿਸਤਾਨੀ ਸੁਰੱਖਿਆ ਬਲ ਛੇਤੀ ਹੀ ਮੋਰਟਾਰ ਦਾਗ਼ਣ ਲੱਗੇ। ਉਨ੍ਹਾਂ ਦੀ ਮਾਰ ‘ਚ ਭਾਰਤੀ ਖੇਤਰ ਦੀਆਂ ਸਰਹੱਦੀ ਚੌਕੀਆਂ ਹੀ ਨਹੀਂ ਬਲਕਿ ਪਿੰਡਾਂ ਦੀ ਰਿਹਾਇਸ਼ ਵਾਲੇ ਇਲਾਕੇ ਵੀ ਸਨ। ਬੀਐਸਐਫ ਨੇ ਵੀ ਤੁਰੰਤ ਮੋਰਚਾ ਸੰਭਾਲਦਿਆਂ ਜਵਾਬ ਦਿੱਤਾ। ਸ਼ਨਿਚਰਵਾਰ ਸਵੇਰੇ ਸੱਤ ਵਜੇ ਤਕ ਦੋਵੇਂ ਪਾਸਿਓਂ ਜ਼ਬਰਦਸਤ ਗੋਲਾਬਾਰੀ ਹੁੰਦੀ ਰਹੀ। ਪਾਕਿਸਤਾਨ ਵੱਲ ਹੋਏ ਨੁਕਸਾਨ ਦਾ ਸਹੀ ਪਤਾ ਨਹੀਂ ਲਗ ਸਕਿਆ।

ਪਾਕਿਸਤਾਨੀ ਗੋਲਾਬਾਰੀ ‘ਚ ਸਰਹੱਦੀ ਖੇਤਰ ਦੇ ਜੋਰਾ ਫਾਰਮ ਨਿਵਾਸੀ ਅਕਰਮ ਹੁਸੈਨ ਤੇ ਉਸ ਦਾ ਬੇਟਾ ਅਸਲਮ ਮਾਰੇ ਗਏ ਅਤੇ ਤਿੰਨ ਪਰਿਵਾਰ ਵਾਲੇ ਜ਼ਖ਼ਮੀ ਹੋ ਗਏ। ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਛੱਡਿਆ ਗਿਆ ਮੋਰਟਾਰ ਦਾ ਗੋਲਾ ਛੱਤ ਤੋੜਦਿਆਂ ਇਨ੍ਹਾਂ ਦੇ ਘਰ ਅੰਦਰ ਆ ਕੇ ਫਟਿਆ ਸੀ। ਆਰਐਸਪੁਰਾ ਦੇ ਡੀਐਸਪੀ ਦਵਿੰਦਰ ਸਿੰਘ ਮੁਤਾਬਕ ਇਹ ਹਾਲ ਹੀ ਦਿਨਾਂ ਦੀ ਸਭ ਤੋਂ ਵੱਡੀ ਮਾਰੂ ਪਾਕਿਸਤਾਨੀ ਹਰਕਤ ਸੀ। ਸ਼ਨਿਚਰਵਾਰ ਨੂੰ ਹੀ ਪਾਕਿਸਤਾਨੀ ਬਲਾਂ ਨੇ ਕੰਟਰੋਲ ਰੇਖਾ ‘ਤੇ ਪੁਣਛ ਜ਼ਿਲ੍ਹੇ ਦੇ ਹਮੀਰਪੁਰ ਸੈਕਟਰ ‘ਚ ਗੋਲੀਬਾਰੀ ਦਾ ਭਾਰਤੀ ਬਲਾਂ ਨੇ ਬਿਨਾ ਸਮਾਂ ਗੁਆਏ ਮਾਕੂਲ ਜਵਾਬ ਦਿੱਤਾ।

Widgetized Section

Go to Admin » appearance » Widgets » and move a widget into Advertise Widget Zone