Last UPDATE: August 23, 2014 at 8:16 pm

ਰਾਂਚੀ ‘ਚ ਭਿੜੇ ਭਾਜਪਾ ਤੇ ਜੇਐਮਐਮ ਵਰਕਰ

ਰਾਂਚੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ‘ਚ ਝਾਰਖੰਡ ਦੇ ਮੁੱਖ ਮੰਤਰੀ ਦੀ ਹੂਟਿੰਗ ਕੀਤੇ ਜਾਣ ਦੇ ਬਾਅਦ ਤੋਂ ਗਰਮਾਇਆ ਮਾਹੌਲ ਸ਼ਨਿਚਰਵਾਰ ਨੂੰ ਹੋਰ ਭਖ ਗਿਆ। ਰਾਂਚੀ ਹਵਾਈ ਅੱਡੇ ਪੁੱਜੇ ਕੇਂਦਰੀ ਇਸਪਾਤ ਤੇ ਖਾਨ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਵਰਕਰਾਂ ਨੇ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਜਪਾਈ ਉਨ੍ਹਾਂ ਨਾਲ ਭਿੜ ਗਏ। ਕੁੱਟਮਾਰ ‘ਚ 10 ਵਰਕਰਾਂ ਨੂੰ ਸੱਟਾਂ ਲੱਗੀਆਂ ਜਦਕਿ ਇਕ ਜੇਐਮਐਮ ਵਰਕਰ ਸਿਰ ਫਟਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ।

ਬਚਾਅ ਕਰਨ ਆਏ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਬਾਅਦ ‘ਚ ਪੁਲਸ ਨੇ ਲਾਠੀਚਾਰਜ ਕਰਕੇ ਸਥਿਤੀ ਕਾਬੂ ਕੀਤੀ। ਇਸ ਤੋਂ ਬਾਅਦ ਈਐਸਆਈ ਹਸਪਤਾਲ ਦਾ ਉਦਘਾਟਨ ਕਰਨ ਜਮਸ਼ੇਦਪੁਰ ਪੁੱਜੇ ਤੋਮਰ ਦਾ ਇੱਥੇ ਵੀ ਵਿਰੋਧ ਹੋਇਆ ਪਰ ਚੌਕਸੀ ਵਰਤਣ ਕਾਰਨ ਟਕਰਾਅ ਦੀ ਸਥਿਤੀ ਬਣਨ ਤੋਂ ਬਚਾਅ ਹੋ ਗਿਆ। ਟਕਰਾਅ ਦੀ ਪਿੱਠਭੂਮੀ ਵੀਰਵਾਰ ਨੂੰ ਹੀ ਤਿਆਰ ਹੋ ਗਈ ਸੀ, ਜਦੋਂ ਪ੍ਰਧਾਨ ਮੰਤਰੀ

ਨਰਿੰਦਰ ਮੋਦੀ ਦੇ ਪ੍ਰੋਗਰਾਮ ‘ਚ ਭਾਜਪਾਈਆਂ ਨੇ ਹੇਮੰਤ ਸੋਰੇਨ ਦੇ ਭਾਸ਼ਣ ਦੌਰਾਨ ਹੂਟਿੰਗ ਕੀਤੀ। ਰੈਲੀ ਮਗਰੋਂ ਜੇਐਮਐਮ ਨੇ ਐਲਾਨ ਕੀਤਾ ਸੀ ਕਿ ਉਹ ਸੂਬੇ ‘ਚ ਕਿਸੇ ਕੇਂਦਰੀ ਮੰਤਰੀ ਨੂੰ ਨਹੀਂ ਵੜਨ ਦੇਣਗੇ। ਸ਼ਨਿਚਰਵਾਰ ਨੂੰ ਤੈਅਸ਼ੁਦਾ ਪ੍ਰੋਗਰਾਮ ਤਹਿਤ ਸੈਂਕੜੇ ਭਾਜਪਾ ਵਰਕਰ ਕੇਂਦਰੀ ਮੰਤਰੀ ਦੇ ਸਵਾਗਤ ਲਈ ਰਾਂਚੀ ਹਵਾਈ ਅੱਡੇ ਪੁੱਜੇ। ਇਸ ਦੌਰਾਨ ਜੇਐਮਐਮ ਵਰਕਰ ਵੀ ਕਾਲੇ ਝੰਡੇ ਲੈ ਕੇ ਉਨ੍ਹਾਂ ਦਾ ਵਿਰੋਧ ਕਰਨ ਹਵਾਈ ਅੱਡੇ ਪਹੁੰਚ ਗਏ।

ਸਵਾਗਤ ਕਰਨ ਮਗਰੋਂ ਜਿਉਂ ਹੀ ਤੋਮਰ ਦਾ ਕਾਫ਼ਲਾ ਅੱਗੇ ਤੁਰਿਆ ਤਾਂ ਹਿਨੂ ਚੌਕ ‘ਤੇ ਜੇਐਮਐਮ ਵਰਕਰਾਂ ਨੇ ਕਾਲੇ ਝੰਡੇ ਵਿਖਾਏ ਤੇ ਰਾਹ ਰੋਕਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਦੇ ਹੋਏ ਭਾਜਪਾਈ ਭਿੜ ਗਏ ਤੇ ਮਾਰ ਕੁਟਾਈ ‘ਚ ਜੇਐਮਐਮ ਦੇ 10 ਵਰਕਰ ਜ਼ਖ਼ਮੀ ਹੋ ਗਏ। ਇਕ ਅੌਰਤ ਨੇਤਰੀ ਵੀ ਧੱਕਾ-ਮੁੱਕੀ ਦੀ ਸ਼ਿਕਾਰ ਹੋਈ, ਜਦਕਿ ਏਜਾਜ਼ ਨਾਂ ਦੇ ਵਰਕਰ ਦਾ ਸਿਰ ਫੱਟ ਗਿਆ।

ਘਟਨਾ ਤੋਂ ਨਾਰਾਜ਼ ਜੇਐਮਐਮ ਨੇ ਐਤਵਾਰ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਤੇ ਲੋਕਤੰਤਰਿਕ ਢੰਗ ਨਾਲ ਕੇਂਦਰੀ ਮੰਤਰੀਆਂ ਦਾ ਵਿਰੋਧ ਜਾਰੀ ਰੱਖਣ ਦਾ ਐਲਾਨ ਕੀਤਾ। ਭਾਜਪਾ ਵਿਧਾਇਕ ਦਲ ਦੇ ਨੇਤਾ ਅਰਜੁਨ ਮੁੰਡਾ ਨੇ ਕਿਹਾ ਕਿ ਪਾਰਟੀ ਵਰਕਰਾਂ ਨੇ ਕਿਸੇ ਦੀ ਵੀ ਕੁੱਟਮਾਰ ਨਹੀਂ ਕੀਤੀ। ਜੇਐਮਐਮ ਵਰਕਰ ਪੁਲਸ ਕਾਰਵਾਈ ‘ਚ ਜ਼ਖ਼ਮੀ ਹੋਏ ਹਨ।

Widgetized Section

Go to Admin » appearance » Widgets » and move a widget into Advertise Widget Zone