Last UPDATE: August 28, 2014 at 7:36 pm

ਬੱਚੇ ਨਾਲ ਐਕਟਿਵਾ ‘ਤੇ ਜਾ ਰਹੀ ਮਾਂ ਨਾਲ ਸਨੈਚਿੰਗ

ਜਲੰਧਰ : ਬੱਚੇ ਨਾਲ ਖ਼ਰੀਦਦਾਰੀ ਕਰਨ ਜਾ ਰਹੀ ਐਕਟਿਵਾ ਸਵਾਰ ਗੁਰੂ ਗੋਬਿੰਦ ਸਿੰਘ ਐਵੇਨਿਊ ਵਾਸੀ ਮਹਿਲਾ ਦੀ ਵੀਰਵਾਰ ਦੋ ਮੋਟਰਸਾਈਕਲ ਸਵਾਰਾਂ ਨੇ ਚੇਨੀ ਖੋਹ ਲਈ। ਸਨੈਚਰ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਕ ਮਹਿਲਾ ਕਵਿਤਾ ਪਤਨੀ ਸਾਹਿਲ ਨੇ ਦੱਸਿਆ ਉਹ ਘਰੋਂ ਲਗਪਗ 5.30 ਵਜੇ ਆਪਣੇ 12 ਸਾਲ ਦੇ ਬੱਚੇ ਨਾਲ ਖ਼ਰੀਦਦਾਰੀ ਕਰਨ ਐਕਟਿਵਾ ‘ਤੇ ਲੰਮਾ ਪਿੰਡ ਚੌਕ ਵੱਲ ਜਾ ਰਹੀ ਸੀ। ਗੁਰੂ ਗੋਬਿੰਦ ਸਿੰਘ ਐਵੇਨਿਊ ਤੋਂ ਨਿਕਲਦੇ ਹੀ ਇਕ ਰੈਸਟੋਰੈਂਟ ਨੇੜੇ ਦੋ ਮੋਟਰਸਾਈਕਲ ਸਵਾਰ ਖੋਹਬਾਜਾਂ ਨੇ ਉਸ ਦੇ ਗਲੇ ‘ਚੋਂ ਚੇਨੀ ਖੋਹ ਲਈ ਤੇ ਫ਼ਰਾਰ ਹੋ ਗਏ। ਲੋਕਾਂ ਵੱਲੋਂ ਪਿੱਛਾ ਕਰਨ ਦੇ ਬਾਵਜੂਦ ਉਹ ਫ਼ਰਾਰ ਹੋ ਗਏ। ਪੁਲਸ ਨੂੰ ਸੂਚਤ ਕਰ ਦਿੱਤਾ ਗਿਆ ਹੈ।

Widgetized Section

Go to Admin » appearance » Widgets » and move a widget into Advertise Widget Zone