7ਵੀਂ ਦੀ ਵਿਦਿਆਰਥਣ ਤੇ ਉਸ ਦੀ ਸਹੇਲੀ ਸ਼ੱਕੀ ਹਾਲਾਤ ‘ਚ ਲਾਪਤਾ

ਜਲੰਧਰ : ਲੰਮਾ ਪਿੰਡ ਨੇੜੇ ਸਥਿਤ ਨਿਊ ਪਿ੍ਰਥਵੀ ਨਗਰ ਵਾਸੀ 7ਵੀਂ ਜਮਾਤ ਦੀ ਵਿਦਿਆਰਥਣ ਆਪਣੀ ਸਹੇਲੀ ਸਣੇ ਸ਼ੱਕੀ ਹਾਲਾਤ ‘ਚ ਲਾਪਤਾ ਹੋ ਗਈ। ਲੜਕੀ ਦੇ ਪਿਤਾ ਨੇ ਗੁਆਂਢ ਰਹਿੰਦੇ ਇਕ ਲੜਕੇ ਤੇ ਉਸ ਦੇ ਸਾਥੀ ‘ਤੇ ਵਰਗਲਾ ਕੇ ਲਿਜਾਉਣ ਦੇ ਦੋਸ਼ ਲਗਾਏ ਹਨ। ਪੀੜਤ ਧਿਰ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਦਰਖ਼ਾਸਤ ਦਿੱਤੀ ਹੈ। ਜਦਕਿ ਥਾਣਾ-8 ਦੀ ਪੁਲਸ ਨੇ 5 ਦਿਨ ਬੀਤ ਜਾਣ ਦੇ ਬਾਵਜੂਦ ਲੜਕੀਆਂ ਦੀ ਭਾਲ ਨਹੀਂ ਕੀਤੀ। ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ‘ਚ ਨਿਊ ਪਿ੍ਰਥਵੀ ਨਗਰ ਵਾਸੀ ਵਿਅਕਤੀ ਨੇ ਕਿਹਾ ਕਿ ਉਸ ਦੀ 13 ਸਾਲ ਦੀ ਲੜਕੀ ਨਿਸ਼ਾ (ਨਕਲੀ ਨਾਂ) 7ਵੀਂ ਜਮਾਤ ‘ਚ ਪੜ੍ਹਦੀ ਹੈ। 16 ਅਗਸਤ ਨੂੰ ਨਿਸ਼ਾ ਇਲਾਕੇ ‘ਚ ਹੀ ਰਹਿੰਦੀ ਆਪਣੀ ਸਹੇਲੀ ਦੇ ਨਾਲ ਅਚਾਨਕ ਲਾਪਤਾ ਹੋ ਗਈ। ਕਾਫ਼ੀ ਭਾਲ ਕਰਨ ‘ਤੇ ਪਤਾ ਲੱਗਾ ਗੁਆਂਢ ਰਹਿੰਦਾ ਲੜਕਾ ਵੀ ਆਪਣੇ ਦੋਸਤ ਨਾਲ ਲਾਪਤਾ ਹੈ। ਨਿਸ਼ਾ ਦੇ ਪਿਤਾ ਦਾ ਕਹਿਣਾ ਹੈ ਉਕਤ ਲੜਕਾ ਉਨ੍ਹਾਂ ਦੀ ਧੀ ਤੇ ਉਸ ਦੀ ਸਹੇਲੀ ਨੂੰ ਵਰਗਲਾ ਕੇ ਲੈ ਗਿਆ ਹੈ। ਦੋਸ਼ ਹੈ ਉਨ੍ਹਾਂ ਨੇ 16 ਅਗਸਤ ਨੂੰ ਹੀ ਥਾਣਾ-8 ਦੀ ਪੁਲਸ ਨੂੰ ਸੂਚਨਾ ਦਿੱਤੀ ਸੀ ਤੇ ਦੋਵੇਂ ਲੜਕਿਆਂ ਦੇ ਮੋਬਾਈਲ ਨੰਬਰ ਵੀ ਦਿੱਤੇ ਸਨ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਪੁੁਲਸ ਕਮਿਸ਼ਨਰ ਯੂਰਿੰਦਰ ਸਿੰਘ ਹੇਅਰ ਤੋਂ ਮੰਗ ਕੀਤੀ ਕਿ ਦੋਵਾਂ ਲੜਕੀਆਂ ਦੀ ਛੇਤੀ ਭਾਲ ਕਰਕੇ ਦੋਵਾਂ ਲੜਕਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

Widgetized Section

Go to Admin » appearance » Widgets » and move a widget into Advertise Widget Zone