Last UPDATE: February 6, 2015 at 3:10 pm

40ਵੇਂ ਪਬਲਿਕ ਸਪੋਰਟਸ ਟੂਰਨਾਮੈਂਟ ਲਈ ਫੰਡ ਕੱਟਣ ਦਾ ਕੰਮ ਕੀਤਾ ਸ਼ੁਰੂ

ਭਦੌੜ 06 ਫਰਵਰੀ (ਵਿਕਰਾਂਤ ਬਾਂਸਲ) ਪਬਲਿਕ ਸਪੋਰਟਸ ਕਲੱਬ ਭਦੌੜ ਵੱਲੋਂ ਕਰਵਾਏ ਜਾ ਰਹੇ 40ਵੇਂ ਟੂਰਨਾਮੈਂਟ ਲਈ ਫੰਡ ਕੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਬਲਿਕ ਸਪੋਰਟਸ ਕਲੱਬ ਭਦੌੜ ਦੇ ਪ੍ਰਧਾਨ ਹਰਬੰਸ ਸਿੰਘ ਭਾਗੀਕੇ ਤੇ ਮੀਤ ਪ੍ਰਧਾਨ ਸੁਖਦੇਵ ਸਿੰਘ ਜੈਦ ਨੇ ਦੱਸਿਆ ਕਿ ਨਗਰ ਵਾਸੀਆਂ, ਦਾਨੀ ਸੱਜਣਾਂ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ 40ਵਾਂ ਪਬਲਿਕ ਟੂਰਨਾਮੈਂਟ 13, 14 ਤੇ 15 ਫਰਵਰੀ ਨੂੰ ਪਬਲਿਕ ਸਟੇਡੀਅਮ ਭਦੌੜ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ 52, 57 ਤੇ 70 ਕਿਲੋ, ਕਬੱਡੀ ਓਪਨ ਅਤੇ ਕੁਸ਼ਤੀਆਂ ਵਿਚ ਵੇਟ 55, 60, 65 ਤੇ 75 ਕਿਲੋ ਤੋਂ ਇਲਾਵਾ ਵਾਲੀਬਾਲ ਸੂਟਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਕਬੱਡੀ ਓਪਨ ਦੀ ਜੇਤੂ ਟੀਮ ਨੂੰ ਪਹਿਲਾਂ ਇਨਾਮ 50000 ਰੁਪਏ ਅਤੇ ਦੂਜੇ ਸਥਾਨ ਦੀ ਟੀਮ ਨੂੰ 35000 ਰੁਪਏ ਦਿੱਤੇ ਜਾਣਗੇ। ਇਸ ਮੌਕੇ ਤੇ ਕਲੱਬ ਪ੍ਰਧਾਨ ਹਰਬੰਸ ਸਿੰਘ ਭਾਗੀਕੇ, ਮੀਤ ਪ੍ਰਧਾਨ ਸੁਖਦੇਵ ਸਿੰਘ ਜੈਦ, ਸੋ੍ਰਮਣੀ ਕਮੇਟੀ ਮੈਂਬਰ ਅਮਰ ਸਿੰਘ ਬੀ.ਏ., ਬਾਬੂ ਅਜੈ ਕੁਮਾਰ, ਜਤਿੰਦਰ ਸਿੰਘ ਜੇਜੀ, ਚਰਨ ਸਿੰਘ ਖਹਿਰਾ, ਕਾਮਰੇਡ ਇੰਦਰ ਸਿੰਘ ਭਿੰਦਾ, ਜਸਵਿੰਦਰ ਸਿੰਘ ਕਾਲਾ ਤੇ ਰਾਮ ਸਿੰਘ ਆਦਿ ਕਲੱਬ ਮੈਂਬਰ ਹਾਜ਼ਰ ਸਨ।
ਫੋਟੋ ਵਿਕਰਾਂਤ ਬਾਂਸਲ 1, ਫੰਡ ਕੱਟਦੇ ਕਲੱਬ ਮੈਂਬਰ।

Leave a Reply

Your email address will not be published. Required fields are marked *

Recent Comments

    Categories