Last UPDATE: August 23, 2016 at 1:28 am

3 ਮਹੀਨੇ ਪਹਿਲਾ ਖੋਹੇ ਮੋਟਰ ਸਾਈਕਲ ਦਾ ਮਕੁੱਦਮਾਂ ਦਰਜ ਨਹੀ ਕਰ ਰਹੀ ਪੁਲੀਸ

ਭਦੌੜ 23 ਅਗਸਤ (ਵਿਜੈ ਜਿੰਦਲ)ਬਲਾਕ ਸ਼ਹਿਣਾ ਦੇ ਪਿੰਡ ਬਖਤਗੜ੍ਹ ਦੇ ਇੱਕ ਢਾਬੇ ਦੇ ਮਾਲਕ ਦੇ ਦੋਸਤ ਤੋ ਮੋਟਰ ਸਾਈਕਲ ਖੋਹੇ ਜਾਣ ਅਤੇ 3 ਮਹੀਨੇ ਤੋ ਪੁਲੀਸ ਮਕੁੱਦਮਾਂ ਨਹੀ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰ ਸਿੰਘ ਅਤੇ ਜਸਪਾਲ ਸਿੰਘ ਸਾਂਝਾ ਢਾਬਾ ਚਲਾਉਦੇ ਹਨ। ਉਨਾਂ ਕੋਲ ਇੱਕ ਵਿਅਕਤੀ 8/5/2016 ਨੂੰ ਰਾਤ ਨੂੰ ਆਇਆ ਅਤੇ ਰੋਟੀ ਖਾਕੇ ਢਾਬੇ ਤੇ ਹੀ ਪੈ ਗਿਆ। ਸਵੇਰੇ ਉਠਣ ਤੇ ਉਕਤ ਵਿਅਕਤੀ ਕਹਿੰਦਾ ਕਿ ਮੈਨੂੰ ਪੱਖੋ ਕੈਂਚੀਆਂ ਤੱਕ ਛੱਡ ਆਓ ਤਾਂ ਅਮਰ ਸਿੰਘ ਨੇ 15-16 ਸਾਲ ਦੇ ਲੜਕਾ ਕੀਪਾ ਸਿੰਘ ਨੂੰ ਉਸ ਨਾਲ ਮੋਟਰ ਸਾਈਕਲ ਸੀ.ਟੀ.100 ਤੇ ਪੱਖੋ ਕੈਂਚੀਆਂ ਤੋਰ ਦਿੱਤਾ। ਜਦ ਉਕਤ ਵਿਅਕਤੀ (ਲੁਟੇਰਾ) ਅਤੇ ਕੀਪਾ ਸਿੰਘ ਪੱਖੋ ਕੈਂਚੀਆਂ ਤੇ ਗਏ ਤਾਂ ਉਸਨੇ ਕੀਪੇ ਨੂੰ ਉੱਥੇ ਲਾਹ ਦਿੱਤਾ ਅਤੇ ਮੋਟਰ ਸਾਈਕਲ ਲੈਕੇ ਫਰਾਰ ਹੋ ਗਿਆ।
ਹੁਣ ਅਮਰ ਸਿੰਘ ਨੇ ਦੱਸਿਆ ਕਿ ਉਸਨੇ ਮੋਟਰ ਸਾਈਕਲ ਕਿਸਤਾਂ ਤੇ ਲਿਆ ਸੀ ਹੁਣ ਉਸ ਨੂੰ ਕੰਪਨੀ ਵਾਲੇ ਪ੍ਰੇਸਾਨ ਕਰਦੇ ਹਨ ਕਿ ਮੋਟਰ ਸਾਈਕਲ ਦੀਆਂ ਕਿਸਤਾਂ ਭਰੋ, ਨਹੀ ਤਾਂ ਸੰਮਨ ਕਢਵਾ ਦਿਆਗੇ।
ਅਮਰ ਸਿੰਘ ਨੇ ਦੱਸਿਆ ਕਿ ਉਹ 12/5/2016 ਨੂੰ ਥਾਣੇ ਸ਼ਹਿਣਾ ਚ ਗਿਆ ਅਤੇ ਸ਼ਹਿਣਾ ਪੁਲੀਸ ਕਹਿੰਦੀ ਸਾਡਾ ਬਖੂਹਾ ਨਹੀ ਬਣਦਾ, ਪੱਖੋ ਕੈਂਚੀਆਂ ਪੁਲੀਸ ਚੌਂਕੀ ਕੋਲ ਜਾਓ। ਜਦ ਪੱਖੋ ਕੈਂਚੀਆਂ ਚੌਂਕੀ ਚ ਗਿਆ ਤਾਂ ਉਹ ਕਹਿੰਦੇ ਸਾਡਾ ਬਖੂਹਾ ਨਹੀ ਬਣਦਾ, ਸ਼ਹਿਣਾ ਪੁਲੀਸ ਕੋਲ ਜਾਓ।
ਪੀੜਤ ਬਖੂਹੇ ਦੇ ਚੱਕਰ ਚ ਉਲਝਿਆ ਪਿਆ ਹੈ। ਲਗਭਗ 3 ਮਹੀਨੇ ਹੋ ਗਏ ਹਨ, ਪੁਲੀਸ ਕੇਸ ਦਰਜ ਨਹੀ ਕਰਦੀ ਅਤੇ ਗੱਲ ਰਾਹ ਨਹੀ ਪੈ ਰਹੀ ਹੈ। ਅਮਰ ਸਿੰਘ ਨੇ ਦੱਸਿਆ ਕਿ ਉਸਨੇ ਕਿਸਤਾਂ ਤੇ ਮੋਟਰ ਸਾਈਕਲ ਲਿਆ ਸੀ, 25 ਹਜਾਰ ਭਰੇ ਹੋਏ ਹਨ ਅਤੇ ਬਾਕੀ ਰਹਿੰਦੇ ਹਨ। ਕੰਪਨੀ ਕਿਸਤਾਂ ਲਈ ਦਬਾਅ ਪਾ ਰਹੀ ਹੈ।
ਹੁਣ ਸਿੱਟਾਂ ਨਿਕਲਦਾ ਹੈ ਕਿ ਅਮਰ ਸਿੰਘ ਕੋਲ ਨਾ ਤਾਂ ਮੋਟਰ ਸਾਈਕਲ ਹੀ ਰਿਹਾ, ਉਪਰੋ ਕਿਸਤਾਂ ਵਾਲੇ ਤੰਗ ਕਰਦੇ ਹਨ ਅਤੇ ਨਾ ਹੀ ਪੁਲੀਸ ਕੇਸ ਦਰਜ ਕਰਦੀ ਹੈ।
ਫੋਟੋ -1
ਚੋਰੀ ਹੋਏ ਮੋਟਰ ਸਾਈਕਲ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਰ ਸਿੰਘ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone