ਪੁਲਸ ਦੀ ਕਾਰਗੁਜ਼ਾਰੀ ਖ਼ਿਲਾਫ਼ ਭਾਰਗੋ ਕੈਂਪ ‘ਚ ਰੋਸ ਪ੍ਰਦਰਸ਼ਨ

ਜਲੰਧਰ : ਕਰਤਾਰ ਨਗਰ ਵੈੱਲਫੇਅਰ ਸੁਸਾਇਟੀ ਤੇ ਅੰਬੇਡਕਰ ਸੈਨਾ ਦੇ ਮੈਂਬਰਾਂ ਨੇ ਪੁਲਸ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਥਾਣਾ ਭਾਰਗੋ ਕੈਂਪ ‘ਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਾਣਕਾਰੀ ਦਿੰਦੇ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਨਿਊ ਕਰਤਾਰ ਨਗਰ ਵਾਸੀ ਸਰਬਜੀਤ ਕੌਰ ਪਤਨੀ ਸੰਜੀਵ ਕੁਮਾਰ ਨੇ 10 ਅਗਸਤ ਨੂੰ ਥਾਣਾ ਭਾਰਗੋ ਕੈਂਪ ਦੀ ਸ਼ਿਕਾਇਤ ਦਿੱਤੀ ਸੀ ਕਿ ਕਾਲਾ ਸੰਿਘਆਂ ਰੋਡ ਵਾਸੀ ਇਕ ਮਹਿਲਾ ਫੋਨ ‘ਤੇ ਉਸ ਨੂੰ ਧਮਕਾ ਰਹੀ ਹੈ। ਉਸ ਨਾਲ ਗ਼ਲਤ ਭਾਸ਼ਾ ਦੀ ਵਰਤੋਂ ਕਰਦੀ ਹੈ। ਇਸ ਦੀ ਸ਼ਿਕਾਇਤ 181 ਨੰਬਰ ‘ਤੇ ਦਿੱਤੀ ਪਰ ਸ਼ੁੱਕਰਵਾਰ ਨੂੰ 12 ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਨੇ ਸੁਣਵਾਈ ਨਹੀਂ ਕੀਤੀ ਹੈ।ਪੀੜਤ ਮਹਿਲਾ ਦਾ ਦੋਸ਼ ਹੈ ਪੁਲਸ ਕਹਿੰਦੀ ਹੈ ਉਸ ‘ਤੇ ਸਿਆਸੀ ਦਬਾਅ ਹੈ। ਵੀਰਵਾਰ ਰਾਤ ਕੁਝ ਹਥਿਆਰਬੰਦ ਨੌਜਵਾਨਾਂ ਨੇ ਮਹਿਲਾ ਦੇ ਘਰ ਬਾਹਰ ਗੁੰਡਾਗਰਦੀ ਕੀਤੀ ਪਰ ਪੁਲਸ ਕਾਰਵਾਈ ਨਹੀਂ ਕਰ ਰਹੀ ਹੈ। ਅੰਬੇਡਕਰ ਸੈਨਾ ਨੇ ਪੁਲਸ ਪ੍ਰਸ਼ਾਸਨ ਤੋਂ ਮਹਿਲਾ ਦੀ ਜਾਨ-ਮਾਲ ਦੀ ਸੁਰੱਖਿਆ ਦੀ ਮੰਗ ਕੀਤੀ। ਉਧਰ, ਇਸ ਮਾਮਲੇ ‘ਚ ਥਾਣਾ ਭਾਰਗੋ ਕੈਂਪ ਦੇ ਥਾਣਾ ਇੰਚਾਰਜ ਸੰਜੀਵ ਕਪੂਰ ਨੇ ਦੱਸਿਆ ਸ਼ਿਕਾਇਤ ਉਨ੍ਹਾਂ ਕੋਲ ਆਈ ਹੈ। ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

Widgetized Section

Go to Admin » appearance » Widgets » and move a widget into Advertise Widget Zone