ਚਾਲਾਨ ਤੋਂ ਡਰੀ ਅੌਰਤ ਦਾ ਐਕਟਿਵਾ ‘ਚੋਂ ਪਰਸ ਚੋਰੀ

ਜਲੰਧਰ : ਇਨੋਸੈਂਟ ਹਾਰਟ ਸਕੂਲ ਬਾਹਰ ਲੱਗੇ ਪੁਲਸ ਨਾਕੇ ਨੂੰ ਵੇਖ ਕੇ ਚਲਾਨ ਤੋਂ ਡਰੀ ਇਕ ਅੌਰਤ ਨੇ ਆਪਣੀ ਐਕਟਿਵਾ ਸਾਈਡ ‘ਤੇ ਖੜ੍ਹੀ ਕਰ ਦਿੱਤੀ। ਉਹ ਸਕੂਲੋਂ ਆਪਣੇ ਪੁੱਤਰ ਨੂੰ ਲੈਣ ਆਈ ਸੀ। ਜਦੋਂ ਉਹ ਆਪਣੇ ਪੁੱਤਰ ਨੂੰ ਲੈ ਕੇ ਵਾਪਸ ਆਈ ਤਾਂ ਪਤਾ ਲੱਗਾ ਕਿ ਉਸ ਦਾ ਪਰਸ ਚੋਰੀ ਹੋ ਚੁੱਕਾ ਹੈ। ਪੀੜਤ ਅੌਰਤ ਦੀ ਪਛਾਣ ਰਸ਼ਮੀ ਪਤਨੀ ਅਨੁਰਾਗ ਸ਼ਰਮਾ ਵਾਸੀ ਜੀਟੀਬੀ ਨਗਰ ਵਜੋਂ ਹੋਈ ਹੈ। ਅਨੁਰਾਗ ਸ਼ਰਮਾ ਦਾ ਪੇਂਟ ਸਟੋਰ ਹੈ। ਜਾਣਕਾਰੀ ਮੁਤਾਬਕ ਰਸ਼ਮੀ ਨੇ ਪੁਲਸ ਨਾਕਾ ਵੇਖ ਕੇ ਚਾਲਾਨ ਦੇ ਡਰ ਤੋਂ ਆਪਣੀ ਐਕਟਿਵਾ ਨਾਕੇ ਤੋਂ ਕਾਫ਼ੀ ਦੂਰ ਖੜ੍ਹੀ ਕਰ ਦਿੱਤੀ। ਛੁੱਟੀ ਹੋਣ ਤੋਂ ਬਾਅਦ ਰਸ਼ਮੀ ਆਪਣੇ ਪੁੱਤਰ ਨੂੰ ਲੈ ਕੇ ਐਕਟਿਵਾ ਨੇੜੇ ਪਹੁੰਚੀ ਤਾਂ ਉਸ ਦਾ ਪੁੱਤਰ ਕੁਝ ਖਾਣ ਦਾ ਸਾਮਾਨ ਲੈਣ ਲਈ ਜਿੱਦ ਕਰਨ ਲੱਗਾ। ਜਿਵੇਂ ਹੀ ਰਸ਼ਮੀ ਨੇ ਡਿੱਗੀ ‘ਤੇ ਚਾਬੀ ਲਗਾਈ ਤਾਂ ਵੇਖਿਆ ਕਿ ਲਾਕ ਟੁੱਟਾ ਹੋਇਆ ਸੀ ਅਤੇ ਅੰਦਰੋਂ ਪਰਸ ਗ਼ਾਇਬ ਸੀ। ਰਸ਼ਮੀ ਦਾ ਕਹਿਣਾ ਹੈ ਕਿ ਪਰਸ ‘ਚ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਮੋਬਾਈਲ ਸਣੇ ਹੋਰ ਵੀ ਜ਼ਰੂਰੀ ਸਾਮਾਨ ਸੀ। ਇਸ ਦੀ ਸੂਚਨਾ ਰਸ਼ਮੀ ਨੇ ਆਪਣੇ ਪਤੀ ਨੂੰ ਦਿੱਤੀ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਥਾਣਾ-7 ਦੀ ਪੁਲਸ ਨੂੰ ਲਿਖਤੀ ‘ਚ ਸ਼ਿਕਾਇਤ ਦਿੱਤੀ।

Widgetized Section

Go to Admin » appearance » Widgets » and move a widget into Advertise Widget Zone