Last UPDATE: August 27, 2014 at 6:34 pm

ਪੁੱਤਰ ‘ਤੇ ਲੱਗੇ ਦੋਸ਼ਾਂ ‘ਤੇ ਬੋਲੇ ਰਾਜਨਾਥ ਦੋਸ਼ ਸਾਬਤ ਹੋਏ ਤਾਂ ਸਿਆਸਤ

ਨਵੀਂ ਦਿੱਲੀ: ਆਪਣੇ ਪੁੱਤਰ ਪੰਕਜ ਸਿੰਘ ਬਾਰੇ ਕਈ ਦਿਨਾਂ ਤੋਂ ਆ ਰਹੀਆਂ ਰਿਪੋਰਟਾਂ ਤੋਂ ਪਰੇਸ਼ਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਹਿਲੀ ਵਾਰ ਮੂੰਹ ਖੋਲਿ੍ਹਆ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਪੁੱਤਰ ‘ਤੇ ਲੱਗੇ ਦੋਸ਼ ਸਾਬਿਤ ਹੋ ਜਾਂਦੇ ਹਨ ਤਾਂ ਉਹ ਸਿਆਸਤ ਅਤੇ ਜਨਤਕ ਜੀਵਨ ਤੋਂ ਸੰਨਿਆਸ ਲੈ ਲੈਣਗੇ। ਚੇਤੇ ਰਹੇ ਕਿ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਗਲਿਆਰਿਆਂ ‘ਚ ਅਫ਼ਵਾਹਾਂ ਚੱਲ ਰਹੀਆਂ ਹਨ ਕਿ ਮੋਦੀ ਸਰਕਾਰ ਦੇ ਇਕ ਕੇਂਦਰੀ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਨੇ ਕਿਸੇ ਦੀ ਨਿਯੁਕਤੀ ਕਰਵਾਉਣ ਲਈ ਪੈਸੇ ਲਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਸ਼ਖ਼ਸ ਨੂੰ ਬੁਲਾ ਕੇ ਝਾੜ ਪਾਈ ਸੀ ਤੇ ਪੈਸੇ ਵਾਪਸ ਦੇਣ ਦਾ ਨਿਰਦੇਸ਼ ਦਿੱਤਾ ਸੀ। ਅਫ਼ਵਾਹ ਹੈ ਕਿ ਇਹ ਸ਼ਖ਼ਸ ਕੋਈ ਹੋਰ ਨਹੀਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਪੁੱਤਰ ਪੰਕਜ ਸਿੰਘ ਹੀ

ਸੀ। ਅਜਿਹੀਆਂ ਰਿਪੋਰਟਾਂ ਤੋਂ ਬਾਅਦ ਨਾ ਸਿਰਫ਼ ਰਾਜਨਾਥ ਸਿੰਘ ਨੇ ਸਫ਼ਾਈ ਦਿੱਤੀ ਹੈ ਬਲਕਿ ਨਰਿੰਦਰ ਮੋਦੀ ਵੀ ਰਾਜਨਾਥ ਦੇ ਬਚਾਅ ‘ਚ ਅੱਗੇ ਆ ਗਏ ਹਨ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਰਿਪੋਰਟਾਂ ਪੂਰੀ ਤਰ੍ਹਾਂ ਬੇਬੁਨਿਆਦ ਹਨ। ਮੰਤਰੀ ਦਾ ਅਕਸ ਖ਼ਰਾਬ ਕਰਨ ਤੇ ਸਰਕਾਰ ਨੂੰ ਬਦਨਾਮ ਕਰਨ ਦੇ ਉਦੇਸ਼ ਨਾਲ ਅਜਿਹੀਆਂ ਅਫ਼ਵਾਹਾਂ ਉਡਾਈਆਂ ਜਾ ਰਹੀਆਂ ਹਨ। ਜਿਹੜੇ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਉਂਦੇ ਹਨ ਉਹ ਦੇਸ਼ ਨਾ ਨੁਕਸਾਨ ਕਰ ਰਹੇ ਹਨ। ਇਸ ਤਰ੍ਹਾਂ ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ 15-20 ਦਿਨਾਂ ਤੋਂ ਮੇਰੇ ਤੇ ਮੇਰੇ ਪਰਿਵਾਰ ਖ਼ਿਲਾਫ਼ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ। ਸ਼ੁਰੂ ‘ਚ ਮੈਂ ਸੋਚਿਆ ਕਿ ਅਫ਼ਵਾਹਾਂ ਦੇ ਸਿਰ ਪੈਰ ਨਹੀਂ ਹੁੰਦੇ ਤੇ ਸਮੇਂ ਨਾਲ ਇਹ ਖ਼ਤਮ ਹੋ ਜਾਣਗੀਆਂ। ਪਰ ਮੈਂ ਦੇਖਿਆ ਹੈ ਕਿ ਲਗਾਤਾਰ ਇਹ ਅਫ਼ਵਾਹ ਵਧਦੀ ਜਾ ਰਹੀ ਹੈ ਤਾਂ ਮੈਂ ਪ੍ਰਧਾਨ ਮੰਤਰੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਇਸ ਦੀ ਜਾਣਕਾਰੀ ਦਿੱਤੀ। ਬਕੌਲ, ਰਾਜਨਾਥ ਸਿੰਘ ਪ੍ਰਧਾਨ ਮੰਤਰੀ ਨੇ ਵੀ ਇਸ ਅਫ਼ਵਾਹ ‘ਤੇ ਹੈਰਾਨੀ ਪ੍ਰਗਟਾਈ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਮੈਂ ਦੇਸ਼ ਦੀ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜਿਸ ਦਿਨ ਮੇਰੇ ਜਾਂ ਮੇਰੇ ਪਰਿਵਾਰ ਖ਼ਿਲਾਫ਼ ਕੋਈ ਦੋਸ਼ ਸਾਬਿਤ ਹੁੰਦਾ ਹੈ ਤਾਂ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ।

ਰਾਜਨਾਥ ਨੂੰ ਆਪਣੇ ਹੀ ਸਹਿਯੋਗੀ ਮੰਤਰੀ ‘ਤੇ ਸ਼ੱਕ

ਇਸ ਸਾਰੇ ਮਾਮਲੇ ‘ਚ ਅਹਿਮ ਗੱਲ ਇਹ ਹੈ ਕਿ ਰਾਜਨਾਥ ਸਿੰਘ ਇਸ ਪਿੱਛੇ ਆਪਣੇ ਹੀ ਇਕ ਸਹਿਯੋਗੀ ਮੰਤਰੀ ਦਾ ਹੱਥ ਦੱਸਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਰੌਲਾ ਪੈਣ ‘ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਾਜਪਾ ਤੇ ਸੰਘ ਦੀ ਲੀਡਰਸ਼ਿਪ ਸਾਹਮਣੇ ਇਕ ਸੀਨੀਅਰ ਸਹਿਯੋਗੀ ਮੰਤਰੀ ਤੇ ਉਨ੍ਹਾਂ ਦੇ ਸਾਥੀਆਂ ‘ਤੇ ਗ਼ਲਤ ਕਹਾਣੀਆਂ ਫੈਲਾਉਣ ਦਾ ਦੋਸ਼ ਲਾਇਆ ਸੀ। ਰਾਜਨਾਥ ਨੇ ਪ੍ਰਧਾਨ ਮੰਤਰੀ ਨੂੰ ਵੀ ਸ਼ਿਕਾਇਤ ਕੀਤੀ ਸੀ। ਨਰਿੰਦਰ ਮੋਦੀ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਉਨ੍ਹਾਂ ਨੇ ਇਹ ਮੁੱਦਾ ਜਨਤਕ ਤੌਰ ‘ਤੇ ਉਠਾਇਆ। ਹਾਲਾਂਕਿ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਨਾਥ ਸਿੰਘ ਨੇ ਕਿਸੇ ਦਾ ਨਾਂ ਲੈਣ ਤੋਂ ਇਨਕਾਰ ਕੀਤਾ।

ਸਿਰਫ਼ ਅਫ਼ਵਾਹਾਂ ਦਾ ਨਹੀਂ ਮੁੱਦਾ

ਸਿਆਸੀ ਹਲਕਿਆਂ ‘ਚ ਚਰਚਾ ਹੈ ਕਿ ਇਹ ਮੁੱਦਾ ਸਿਰਫ਼ ਅਫ਼ਵਾਹਾਂ ਦਾ ਨਹੀਂ ਬਲਕਿ ਸਰਕਾਰ ‘ਚ ਸ਼ਕਤੀ ਸੰਘਰਸ਼ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ‘ਚ ਸੰਘ ਤੇ ਹਾਈ ਕਮਾਂਡ ਕੋਲ ਸ਼ਿਕਾਇਤ ਲੈ ਕੇ ਜਾਣਾ ਵੀ ਇਸ ਗੱਲ ਵੱਲ ਸੰਕੇਤ ਹੈ ਕਿ ਮੋਦੀ ਸਰਕਾਰ ‘ਚ ਮਤਭੇਦ ਹਨ। ਹਾਲਾਂਕਿ ਇਸ ਬਾਰੇ ਰਾਜਨਾਥ ਸਿੰਘ ਤੇ ਆਰਐਸਐਸ ਦੇ ਬੁਲਾਰੇ ਮਨਮੋਹਨ ਵੈਦ ਨੇ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।

Widgetized Section

Go to Admin » appearance » Widgets » and move a widget into Advertise Widget Zone