Last UPDATE: August 26, 2014 at 6:23 pm

ਸਾਈਂ ਲੋਕ ਦਰਬਾਰ ‘ਚ ਸ਼ਰਧਾ ਨਾਲ ਮਨਾਇਆ ਸਾਲਾਨਾ ਮੇਲਾ

ਫਗਵਾੜਾ : ਸਾਈਂ ਲੋਕ ਦਰਬਾਰ ਮੁਹੱਲਾ ਪ੍ਰੇਮਪੁਰਾ ‘ਚ ਸਾਲਾਨਾ ਮੇਲਾ ਸਮੂਹ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਮਨਾਇਆ। ਸਵੇਰੇ ਦਰਬਾਰ ‘ਚ ਸਾਈਂ ਲੋਕ ਦੀ ਮੂਰਤੀ ਸਥਾਪਤ ਕੀਤੀ ਗਈ, ਉਪਰੰਤ ਦਰਬਾਰ ‘ਤੇ ਝੰਡਾ ਚੜ੍ਹਾਉਣ ਦੀ ਰਸਮ ਸੰਤ ਉਮੇਸ਼ ਦਾਸ, ਪ੍ਰਬੰਧਕ ਕਮੇਟੀ ਸੰਗਤਾਂ ਨੇ ਸਾਂਝੇ ਤੌਰ ‘ਤੇ ਅਦਾ ਕੀਤੀ। ਉਪਰੰਤ ਸਾਈਂ ਲੋਕਾਂ ਦਾ ਲੰਗਰ ਅਤੁੱਟ ਵਰਤਿਆ। ਰਾਤ ਨੂੰ ਧਾਰਮਿਕ ਦੀਵਾਨ ਸਜਾਏ ਗਏ, ਜਿਸ ਚ ਨਾਮਵਰ ਕਲਾਕਾਰ ਪਾਲੀ ਐਂਡ ਪਾਰਟੀ ਬਲਾਚੋਰ, ਪੰਮਾ ਖੋਥੜਾਂ, ਮਨੋਹਰ ਸੂਦ ਆਦਿ ਨੇ ਸਾਈਂ ਲੋਕਾਂ ਦੀ ਮਹਿਮਾ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਠੇਕੇਦਾਰ ਮਨੋਹਰ ਲਾਲ, ਕਰਨੈਲ ਸਿੰਘ ਕੈਲੇ, ਹਰਮੇਸ਼ ਸਿੰਘ, ਬਲਬੀਰ ਚੰਦ, ਸੁਖਦਿਆਲ, ਰਾਣਾ, ਸੋਹਣ ਲਾਲ ਕੈਲੇ, ਲਛਮਣ ਦਾਸ, ਕੁਲਦੀਪ ਕੁਮਾਰ, ਗੇਜ ਰਾਮ, ਮਦਨ ਲਾਲ, ਖਜ਼ਾਨ ਚੰਦ, ਗੁਰਦਿਆਲ, ਕਾਲਾ, ਸਤਪਾਲ, ਰਤਨ ਲਾਲ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ। ਕਮੇਟੀ ਵੱਲੋਂ ਕਲਾਕਾਰਾਂ ਤੇ ਦਾਨੀ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਰਾਤ ਨੂੰ ਚਾਹ ਪਕੋੜਿਆਂ ਦਾ ਲੰਗਰ ਅਤੁੱਟ ਵਰਤਿਆ।

Widgetized Section

Go to Admin » appearance » Widgets » and move a widget into Advertise Widget Zone