Last UPDATE: August 27, 2014 at 6:34 pm

ਸਾਲ ‘ਚ ਕਦੇ ਵੀ ਲਓ 12 ਰਿਆਇਤੀ ਸਿਲੰਡਰ

ਨਵੀਂ ਦਿੱਲੀ : ਮੋਦੀ ਸਰਕਾਰ ਨੇ ਖਪਤਕਾਰਾਂ ਦੀ ਸਹੂਲਤ ਵਧਾਉਣ ਅਤੇ ਦੇਸ਼ ‘ਚ ਪ੍ਰਾਜਕੈਟਾਂ ਦੇ ਅਮਲ ‘ਚ ਤੇਜ਼ੀ ਲਿਆਉਣ ਲਈ ਦੋ ਅਹਿਮ ਫ਼ੈਸਲੇ ਲਏ ਹਨ। ਪਹਿਲਾ ਫ਼ੈਸਲਾ ਰਸੋਈ ਗੈਸ ਦੇ ਗਾਹਕਾਂ ਨਾਲ ਜੁੜਿਆ ਹੈ। ਹੁਣ ਖਪਤਕਾਰ ਪੂਰੇ ਸਾਲ ‘ਚ ਕਦੇ ਵੀ ਸਬਸਿਡੀ ਵਾਲੇ 12 ਸਿਲੰਡਰ ਚੁੱਕ ਸਕਣਗੇ। ਹਰ ਮਹੀਨੇ ਸਿਰਫ ਇਕ ਹੀ ਸਿਲੰਡਰ ਮਿਲਣ ਦਾ ਮੱਦ ਹੁਣ ਖ਼ਤਮ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੜਕ ਪ੍ਰਾਜੈਕਟਾਂ ਦੇ ਸਮਝੌਤੇ, ਸ਼ਰਤਾਂ ਵਗੈਰਾ ਲਈ ਹੁਣ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਨੂੰ ਕੈਬਨਿਟ ਦਾ ਮੂੰਹ ਨਹੀਂ ਤਕਣਾ ਪਵੇਗਾ। ਇਹ ਫ਼ੈਸਲੇ ਮੰਤਰਾਲੇ ਖੁਦ ਕਰ ਸਕੇਗਾ।ਕੇਂਦਰੀ ਮੰਤਰੀ ਮੰਡਲ ਦੀ ਬੁੱਧਵਾਰ ਨੂੰ ਹੋਈ ਬੈਠਕ ‘ਚ ਮਹੀਨੇ ‘ਚ ਸਿਰਫ ਇਕ ਗੈਸ ਸਿਲੰਡਰ ਬੁੱਕ ਕਰਾਉਣ ਅਤੇ ਹਾਸਲ ਕਰਨ ਦੇ ਪੁਰਾਣੇ ਮੱਦ ਨੂੰ ਖ਼ਤਮ ਕਰ ਦਿੱਤਾ ਹੈ। ਗਾਹਕ ਨੂੰ ਸਾਲ ਭਰ ‘ਚ 12 ਰਸੋਈ ਗੈਸ ਸਿਲੰਡਰ ਦਾ ਮੱਦ ਹੈ, ਜਿਸ ਨੂੰ ਹੁਣ ਉਹ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਜਦੋਂ ਜਿੰਨਾ ਚਾਹੇ ਲੈ ਸਕਦਾ ਹੈ। ਸਬਸਿਡੀ ਵਾਲੇ ਸਿਲੰਡਰਾਂ ਦੀ ਹੱਦ ਪਹਿਲਾਂ ਦੀ ਤਰ੍ਹਾਂ 12 ਹੀ ਰਹੇਗੀ। ਕੈਬਨਿਟ ਦੇ ਫ਼ੈਸਲਿਆਂ ਦੀ ਜਾਣਕਾਰੀ ਦੇਣ ਆਏ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕੋਈ ਵੀ ਗਾਹਕ ਮਹੀਨੇ ‘ਚ ਇਕ ਤੋਂ ਵੱਧ ਸਿਲੰਡਰ ਲੈ ਸਕਦਾ ਹੈ। ਭਾਵੇਂ ਉਹ ਮਹੀਨੇ ‘ਚ ਇਕ ਸਿਲੰਡਰ ਦੀ ਵਰਤੋਂ ਨਾ ਕਰਦਾ ਹੋਵੇ। ਕਦੇ ਪਰਿਵਾਰ ‘ਚ ਸਿਲੰਡਰ ਦਾ ਇਸਤੇਮਾਲ ਘੱਟ ਹੁੰਦਾ ਹੈ ਤਾਂ ਤਿਉਹਾਰੀ ਸੀਜ਼ਨ ‘ਚ ਮਹੀਨੇ ‘ਚ ਗੈਸ ਦੀ ਵਰਤੋਂ ਜ਼ਿਆਦਾ ਹੋ ਜਾਂਦੀ ਹੈ। ਚਾਲੂ ਸਾਲ ਦੇ ਸ਼ੁਰੂਆਤੀ ਮਹੀਨੇ ‘ਚ ਹੀ ਸਰਕਾਰ ਨੇ ਰਿਆਇਤੀ ਐਲਪੀਜੀ ਸਿਲੰਡਰ ਦੀ ਹੱਦ ਨੌ ਤੋਂ ਵਧਾ ਕੇ 12 ਕਰ ਦਿੱਤੀ ਸੀ।

Widgetized Section

Go to Admin » appearance » Widgets » and move a widget into Advertise Widget Zone