Last UPDATE: August 23, 2014 at 8:16 pm

ਵਾਲਵੋ ਬੱਸ-ਕਾਰ ‘ਚ ਟੱਕਰ, ਪੰਜ ਦੀ ਮੌਤ

ਚੰਡੀਗੜ੍ਹ : ਸ਼ਹਿਰ ਦੇ ਸੈਕਟਰ-45/46/49/50 ਚੌਕ ਨੇੜੇ ਸ਼ੁੱਕਰਵਾਰ ਅੱਧੀ ਰਾਤ ਨੂੰ ਕਰੀਬ ਸਵਾ ਦੋ ਵਜੇ ਹਿਮਾਚਲ ਰੋਡਵੇਜ਼ ਦੀ ਵਾਲਵੋ ਬੱਸ ਤੇ ਇਕ ਕਾਰ ਵਿਚਾਲੇ ਹੋਈ ਭਿਅੰਕਰ ਟੱਕਰ ‘ਚ ਪੰਜ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ ਸਵਿਫਟ ਕਾਰ ਸਵਾਰ ਕਰੀਬ 22 ਤੋਂ 26 ਸਾਲਾ ਤਿੰਨ ਨੌਜਵਾਨ ਕਾਰ ‘ਚ ਜ਼ਿੰਦਾ ਸੜ ਗਏ। ਤਿੰਨਾਂ ਦੀ ਪਛਾਣ ਰਿਵਾੜੀ ਵਾਸੀ ਦੀਪਾਂਸ਼ੂ (22), ਹਿਮਾਚਲ ਦੇ ਕੈਥੂ ਸਥਿਤ ਲਾਲਬਾਗ ਦੇ ਅਮੀਚੰਦ ਹਾਉਸ ਵਾਸੀ ਗੌਰਵ (23) ਤੇ ਲੋਅਰ ਕੈਥੂ ਦੇ ਹੀ ਪ੍ਰੇਮ ਕੋਟੇਜ ਵਾਸੀ ਬਲਰੂਪ ਵਜੋਂ ਹੋਈ ਹੈ। ਕਾਰ ਨੂੰ ਟੱਕਰ ਲੱਗਣ ਤੋਂ ਬਾਅਦ ਬੱਸ ‘ਚ ਸਵਾਰ ਇਕ ਜੋੜਾ ਬਾਰੀ ਤੋਂ ਹੇਠਾਂ ਡਿੱਗ ਕੇ ਬੱਸ ਹੇਠਾਂ ਕੁਚਲਿਆ ਗਿਆ, ਜਿਸ ਦੀ ਮੌਕ ‘ਤੇ ਹੀ ਮੌਤ ਹੋ ਗਈ। ਮਿ੍ਰਤਕ ਜੋੜੇ ਦੀ ਪਛਾਣ ਗੁਜਰਾਤ ਦੇ ਜਾਮਨਗਰ ਵਾਸੀ ਐਨਆਰਆਈ ਰੁਪੇਸ਼ ਤੇ ਉਨ੍ਹਾਂ ਦੀ ਪਤਨੀ ਕਵਿਤਾ ਵਜੋਂ ਹੋਈ। ਜੋ ਪਿਛਲੇ ਕਰੀਬ ਪੰਜ ਸਾਲ ਤੋਂ ਯੂਕੇ ਸਾਉਥ ਕਿੰਗਡਮ ‘ਚ ਰਹਿ ਰਹੇ ਸਨ ਤੇ ਕੁਝ ਹੀ ਦਿਨ ਪਹਿਲਾਂ ਸ਼ਹਿਰਵਾਪਸ nਬਾਕੀ ਸਫ਼ਾ 2 ‘ਤੇ

ਪਰਤੇ ਸਨ। ਹਾਦਸੇ ‘ਚ ਉਨ੍ਹਾਂ ਦੀ ਨੌਂ ਸਾਲਾ ਬੇਟੀ ਅਨੰਨਿਆ ਨੂੰ ਵੀ ਸੱਟਾਂ ਲੱਗੀਆਂ, ਗਨੀਮਤ ਰਹੀ ਕਿ ਉਸਦੀ ਜਾਨ ਬੱਚ ਗਈ।

ਕਰੀਬ ਸਵਾ ਦੋ ਵਜੇ ਵਾਪਰੇ ਦਰਦਨਾਕ ਹਾਦਸੇ ਦੀ ਸੂਚਨਾ ਮਿਲਦੇ ਹੀ ਪੀਸੀਆਰ ਦੀਆਂ ਗੱਡੀਆਂ ਸਮੇਤ ਥਾਣਾ-34 ਤੇ ਸੈਕਟਰ-49 ਚੌਕੀ ਤੋਂ ਪੁਲਸ ਮੁਲਾਜ਼ਮ ਮੌਕੇ ‘ਤੇ ਪੁੱਜੇ। ਜਿਨ੍ਹਾਂ ਦੀ ਟੁੱਕਰ ਤੋਂ ਬਾਅਦ ਅੱਗ ਲੱਗੀ ਕਾਰ ਤੇ ਪਲਟੀ ਬੱਸ ਹੇਠਾਂ ਕੁਚਲੇ ਗਏ ਜੋੜੇ ਨੂੰ ਵੇਖ ਕੇ ਹੋਸ਼ ਉੱਡ ਗਏ।

ਕਾਰ ਦੀ ਚਾਦਰ ਕੱਟ ਕੇ ਕੱਢੀਆਂ ਸੜੀਆਂ ਲਾਸ਼ਾਂ

ਮੌਕੇ ‘ਤੇ ਪਹੁੰਚੇ ਫਾਇਰ ਬਿ੍ਰਗੇਡ ਮੁਲਾਜ਼ਮਾਂ ਨੇ ਕਾਰ ਦੀ ਚਾਦਰ ਕੱਟ ਕੇ ਨੌਜਵਾਨਾਂ ਦੀਆਂ ਸੜੀਆਂ ਲਾਸ਼ਾਂ ਬਾਹਰ ਕੱਢੀਆਂ ਅਤੇ ਸੈਕਟਰ-16 ਜੀਐਮਐਸਐਚ ਹਸਪਤਾਲ ਪਹੁੰਚਾਇਆ। ਉਧਰ ਰਿਕਵਰੀ ਵੈਨ ਦਾ ਸਹਾਰਾ ਲੈ ਕੇ ਬੱਸ ਥੱਲਿਓਂ ਖ਼ੂਨ ਨਾਲ ਲਿੱਬੜੇ ਜੋੜੇ ਨੂੰ ਬਾਹਰ ਕੱਢ ਕੇ ਤੁਰੰਤ ਪੀਜੀਆਈ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਫੋਰੈਂਸਿਕ ਟੀਮ ਨੇ ਵੀ ਘਟਨਾ ਵਾਲੀ ਥਾਂ ਦੀ ਜਾਂਚ ਕਰਕੇ ਕੁਝ ਤੱਥ ਜੁਟਾਏ।

16 ਲੋਕ ਜ਼ਖ਼ਮੀ, ਇਕ ਮਹਿਲਾ ਗੰਭੀਰ ਜ਼ਖ਼ਮੀ

ਹਾਦਸੇ ‘ਚ 16 ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਹੋਏ, ਜਿਨ੍ਹਾਂ ਦੀ ਪਛਾਣ ਧੀਰਜ (27), ਰਿਚਾ (3), ਪੁਨੀਤ, ਮੀਰਾ ਕੁਮਾਰ (56), ਰਿਸ਼ੀ (33), ਆਸ਼ੀਸ਼ (22), ਅਮਿਤ (27), ਗੌਰਵ (28), ਪਵੇਲੂ ਕੁਮਾਰ (35), ਐਮ ਕੁਮਾਰ, ਬੱਸ ਡਰਾਈਵਰ ਸੁਰਿੰਦਰ ਸਿੰਘ, ਦੀਵਾਲੀ (18) ਸਮੇਤ ਨੌਂ ਸਾਲਾ ਮਿ੍ਰਤਕ ਜੋੜੇ ਦੀ ਬੇਟੀ ਅਨੰਨਿਆ ਵਜੋਂ ਹੋਈ। ਹਾਦਸੇ ‘ਚ ਲੜਕੀ ਦੀਪਾਲੀ ਗੰਭੀਰ ਜ਼ਖ਼ਮੀ ਹੋਈ, ਜਿਸ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ।

ਬੱਸ ਡਰਾਈਵਰ ‘ਤੇ ਪਰਚਾ, ਹਸਪਤਾਲ ‘ਚ ਭਰਤੀ

ਮਾਮਲੇ ‘ਚ ਥਾਣਾ 34 ਪੁਲਸ ਨੇ ਹਾਦਸੇ ਦੇ ਦੋਸ਼ੀ ਬੱਸ ਚਾਲਕ ਦਿੱਲੀ ਸਥਿਤ ਬਵਾਨਾ ਨਿਵਾਸੀ ਸੁਰਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਰ ਉਸਦੇ ਹਸਪਤਾਲ ‘ਚ ਜ਼ੇਰੇ ਇਲਾਜ ਹੋਣ ਕਾਰਨ ਫਿਲਹਾਲ ਉਸ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਜਾ ਸਕਿਆ।

Widgetized Section

Go to Admin » appearance » Widgets » and move a widget into Advertise Widget Zone