Last UPDATE: April 30, 2015 at 1:14 am

ਹੁਸ਼ਿਆਰ ਵਿਦਿਆਰਥਣਾਂ ਦੀ ਕੀਤੀ ਹੌਂਸਲਾ ਅਫ਼ਜਾਈ

ਭਦੌੜ 30 ਅਪ੍ਰੈਲ (ਵਿਜੈ ਜਿੰਦਲ) ਸਵ. ਡਾ.ਐਸ.ਆਰ. ਜਿੰਦਲ ਦੀ ਯਾਦ ਵਿੱਚ ਹਰੇਕ ਸਾਲ ਸਾਇੰਸ ਗਰੁੱਪ ਵਿੱਚ ਅੱਵਲ ਰਹਿਣ ਵਾਲੇ ਲੋੜਵੰਦ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਦੌੜ ਵਿਖੇ +2 ਦੀਆਂ 2 ਵਿਦਿਆਰਥਣਾਂ ਊਸ਼ਾ ਕੌਰ ਅਤੇ ਲਵਪ੍ਰੀਤ ਕੌਰ ਨੂੰ ਪੰਜ-ਪੰਜ ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕਰਕੇ ਹੌਂਸਲਾ ਅਫ਼ਜਾਈ ਕੀਤੀ । ਵਿੱਤੀ ਸਹਾਇਤਾ ਦੇਣ ਲਈ ਉਚੇਚੇ ਤੌਰ ‘ਤੇ ਪੁੱਜੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸਵਤੰਤਰ ਦਾਨੀਆ ਅਤੇ ਸਮਾਜਸੇਵੀ ਤੇਜ ਰਾਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ.ਆਰ.ਐਸ.ਜਿੰਦਲ ਦੇ ਪਰਿਵਾਰ ਵੱਲੋਂ ਪਿਛਲੇ ਸਾਲ ਇਹ ਮੁਹਿੰਮ ਵਿੱਢੀ ਗਈ ਸੀ ਅਤੇ ਇਸ ਵਾਰ ਵੀ ਜਿਲ੍ਹੇ ਦੇ ਕੁੱਲ 9 ਹੁਸ਼ਿਆਰ ਲੋੜਵੰਦ ਵਿਦਿਆਰਥੀਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣੀ ਹੈ ਤਾਂ ਕਿ ਪੜ੍ਹਾਈ ਲਈ ਯੋਗ ਵਿਦਿਆਰਥੀ ਆਰਥਿਕ ਤੰਗੀ ਕਾਰਨ ਵਿੱਦਿਆ ਹਾਸਲ ਕਰਨ ਤੋਂ ਵਾਂਝੇ ਨਾ ਰਹਿ ਸਕਣ। ਉਹਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਮਾਜਸੇਵੀ ਜੱਥੇਬੰਦੀਆਂ ਲੋੜਵੰਦ ਪੜ੍ਹਨ ਦੀ ਯੋਗਤਾ ਰੱਖਣ ਵਾਲੇ ਵਿਦਿਆਰਥੀਆਂ ਦੀ ਆਰਥਿਕ ਮੱਦਦ ਲਈ ਅੱਗੇ ਆਉਣ ਤਾਂ ਕਿ ਪੜ੍ਹੇ ਲਿਖੇ ਸਮਾਜ ਦੀ ਸਿਰਜਣਾ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਜਾ ਸਕੇ। ਇਸ ਮੌਕੇ ਸਿੱਖਿਆ ਵਿਭਾਗ ਦੇ ਸੁਪਰਵਾਇਜਰ ਆਰ.ਪੀ. ਸਿੰਘ, ਇੰਚਾਰਜ ਸੁਰਿੰਦਰ ਕੌਰ, ਮਾ. ਸੰਦੀਪ ਕੁਮਾਰ, ਮਾ. ਪ੍ਰੇਮ ਕੁਮਾਰ ਬਾਂਸਲ, ਲੈਕ. ਵਸੁੰਧਰਾ, ਲੈਕ. ਚਰਨਜੀਤ ਕੌਰ, ਮੈਡਮ ਗਗਨਦੀਪ ਕੌਰ, ਮਾ. ਚਰਨਜੀਤ ਸਿੰਘ, ਲੈਕ. ਅਮਰਿੰਦਰ ਸਿੰਘ, ਲੈਕ. ਰਾਜੇਸ਼ ਕੁਮਾਰ, ਲੈਕ. ਜਗਜੀਤ ਕੌਰ, ਅਮਨਦੀਪ ਕੌਰ, ਗੁਰਬਖ਼ਸ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਵਿਦਿਆਰਥਣਾਂ ਦੇ ਮਾਪੇ ਵੀ ਹਾਜ਼ਰ ਸਨ।

, ਰਾਸ਼ੀ ਭੇਂਟ ਕਰਦੇ ਹੋਏ ਉਪ ਸਿੱਖਿਆ ਅਫ਼ਸਰ।

Leave a Reply

Your email address will not be published. Required fields are marked *

Recent Comments

    Categories