ਹਾਰ ਦੇ ਡਰ ਤੌਂ ਬੁਖਲਾਏ ਸੁਖਬੀਰ ਬਾਦਲ – ਇੰਜੀਨੀਅਰ ਮੁਹੰਮਦ ਉਵੈਸ

ਮੳਲੇਰਕੋਟਲਾ (ANS) ਸੁਖਬੀਰ ਬਾਦਲ ਦੁਆਰਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਿੱਤੇ ਗਏ ਬਿਆਨ ਕਿ ਆਮ ਆਦਮੀ ਪਾਰਟੀ 2017 ਵਿਧਾਨ ਸਭਾ ਚੋਣਾ ਲਈ ਟਿਕਟਾਂ ਇੱਕ-ਇੱਕ ਕਰੋੜ ਰੁਪਏ ਵਿੱਚ ਵੇਚ ਰਹੀ ਹੈ ਤੇ ਪਲਟਵਾਰ ਕਰਦਿਆਂ ਇੰਜੀਨੀਅਰ ਮੁਹੰਮਦ ਉਵੈਸ ਨੇ ਕਿਹਾ ਕਿ ਸੁਖਬੀਰ ਬਾਦਲ ਹਾਰ ਦੇ ਡਰ ਤੋਂ ਬੁਖਲਾ ਗਏ ਹਨ ਜਿਸ ਕਰਕੇ ਉਹ ਅਜਿਹੇ ਬੇਤੁਕੇ ਬਿਆਨ ਦੇ ਰਹੇ ਹਨ। ਬੋਲਦਾ ਪੰਜਾਬ ਟੀਮ ਦੇ ਮੈਂਬਰ ਇੰਜੀਨੀਅਰ ਮੁਹੰਮਦ ਉਵੈਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਫ ਛਵੀ ਵਾਲੇ ਵਿਅਕਤੀਆਂ ਨੂੰ ਟਿਕਟ ਦਿੱਤੇ ਹਨ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾ ਦੀ ਪਾਰਟੀ ਹੈ ਅਤੇ ਆਮ ਲੋਕ ਆਜ਼ਾਦੀ ਦੀ ਇਸ ਲੜਾਈ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੇ ਹਨ ਪਰ ਸੁਖਬੀਰ ਬਾਦਲ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਜਿਸ ਕਰਕੇ ਸੁਖਬੀਰ ਬਾਦਲ ਅਜੇਹੇ ਘਟੀਆ ਬਿਆਨ ਦੇ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰੰਤੂ ਹੁਣ ਲੋਕ ਇਹਨਾਂ ਰਿਵਾਈਤੀ ਪਾਰਟੀਆਂ ਦੀਆਂ ਬੇਤੁਕੀਆਂ ਗੱਲਾਂ ਦੇ ਝਾਂਸੇ ਵਿੱਚ ਨਹੀਂ ਆਉਣ ਗੇ। ਆਮ ਆਦਮੀ ਪਾਰਟੀ ਪੰਜਾਬ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਵਾਂਗ ਵੱਡੀ ਗਿਣਤੀ ਵਿੱਚ ਸੀਟਾਂ ਜਿੱਤ ਕੇ ਇੱਕ ਨਵਾਂ ਇਤਿਹਾਸ ਰਚੇਗੀ।
ਆਮ ਆਦਮੀ ਪਾਰਟੀ ਦੁਆਰਾ ਕਿੱਤੀ ਗਈ ਟਿਕਟਾਂ ਦੀ ਵੰਡ ਦੀ ਸ਼ਲਾਘਾ ਕਰਦਿਆਂ ਉਹਨਾਂ ਨੇ ਕਿਹਾ ਕਿ ਮੈਦਾਨ ਵਿੱਚ ਉਤਾਰੇ ਗਏ ਸਾਰੇ ਦੇ ਸਾਰੇ ਉਮੀਦਵਾਰ ਮਿਹਨਤੀ ਤੇ ਇਮਾਨਦਾਰ ਹਨ। ਉਹਨਾ ਉਦਾਰਣ ਦਿੰਦੇ ਕਿਹਾ ਕਿ ਪਾਰਟੀ ਨੇ ਬਠਿੰਡਾ (ਦਿਹਾਤੀ) ਤੌਂ ਰੁਪਿੰਦਰ ਕੌਰ ਰੂਬੀ ਅਤੇ ਪਾਇਲ ਤੌਂ ਗੁਰਪ੍ਰੀਤ ਸਿੰਘ ਲਾਪਰਾਂ ਵਰਗੇ ਆਮ ਪਰਿਵਾਰਾਂ ਨਾਲ ਸਬੰਧਤ ਵਿਅਕਤੀਆਂ ਨੂੰ ਟਿਕਟ ਦੇ ਕੇ ਸਿੱਧ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਤਰਜੁਬਾਨੀ ਕਰਦੀ ਹੈ।
ਪਾਰਟੀ ਦੀ ਵਿਚਾਰਧਾਰਾ ਬਾਰੇ ਦੱਸਦਿਆਂ ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਟਿਕਟਾਂ ਵਫਾਦਾਰ, ਇਮਾਨਦਾਰ ਅਤੇ ਮਿਹਨਤੀ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਹਨ ਨਾ ਕਿ ਰਿਵਾਇਤੀ ਪਾਰਟੀਆਂ ਦੀ ਤਰ੍ਹਾਂ ਪੈਸੇ ਦੇ ਦਮ ਤੇ ਟਿਕਟਾਂ ਮੁਲ ਖਰੀਦਣ ਵਾਲੇ ਅਤੇ ਸਿਫਾਰਸ਼ੀਆਂ ਨੂੰ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone