ਹਾਊਸਫੈਡ ਸੁਸਾਇਟੀ ਸ਼ਹਿਣਾ ‘ਚ ਕਰੋੜਾਂ ਦੇ ਘਪਲੇ ਦਾ ਮੁੱਖ ਆਰੋਪੀ ਗਿ੍ਰਫਤਾਰ

ਰਿਮਾਂਡ ਦੌਰਾਨ ਜਾਂਚ ਪੜਤਾਲ ‘ਚ ਹੋਰ ਵੀ ਵੱਡੀਆਂ ਮੱਛੀਆਂ ਆਉਣਗੀਆਂ ਸਾਹਮਣੇ-ਐਸਐਚਓ
ਭਦੌੜ 28 ਫਰਵਰੀ (ਵਿਕਰਾਂਤ ਬਾਂਸਲ) ਦੀ ਸ਼ਹਿਣਾ ਬਲਾਕ ਰੂਰਲ ਸਹਿਕਾਰੀ ਮਕਾਨ ਉਸਾਰੀ ਹਾਊਸਫੈਡ ਸ਼ਹਿਣਾ ਦੇ ਪੱਖੋ ਕੈਂਚੀਆਂ ਦਫਤਰ ‘ਚ 1 ਕਰੋੜ 9 ਲੱਖ 76 ਹਜ਼ਾਰ 5 ਰੁਪਏ ਦੇ ਘਪਲੇ ਦੇ ਮਾਮਲੇ ‘ਚ 7 ਅਕਤੂਬਰ 2016 ਨੰੂ ਹਾਊਸਫੈਡ ਦੇ ਜ਼ਿਲਾ ਮੈਨੇਜਰ ਸੰਗਰੂਰ ਬਲਵਿੰਦਰ ਸਿੰਘ ਦੀ ਦਰਖਾਸਤ ਤੇ ਥਾਣਾ ਸ਼ਹਿਣਾ ਵਿਖੇ ਹਾਊਸਫੈਡ ਦੇ ਕਲਰਕ ਗੁਰਪਿਆਰ ਸਿੰਘ ਅਤੇ ਮਿ੍ਰਤਕ ਇੰਸਪੈਕਟਰ ਬਲਦੇਵ ਸਿੰਘ ਖਿਲਾਫ ਧਾਰਾ 420, 467, 468, 471, 120ਬੀ ਤਹਿਤ ਦਰਜ ਹੋਏ ਕੇਸ ‘ਚ ਸ਼ਹਿਣਾ ਪੁਲਿਸ ਨੇ ਕਲਰਕ ਗੁਰਪਿਆਰ ਸਿੰਘ ਨੰੂ ਗਿ੍ਰਫਤਾਰ ਕਰ ਲਿਆ ਗਿਆ ਹੈ। ਇਸਦੀ ਪੁਸ਼ਟੀ ਕਰਦਿਆਂ ਥਾਣਾ ਸ਼ਹਿਣਾ ਦੇ ਮੁੱਖੀ ਐਚ.ਐਚ.ਓ. ਜਗਜੀਤ ਸਿੰਘ ਨੇ ਦੱਸਿਆ ਕਿ ਹਾਊਸਫੈਡ ਦੇ ਜ਼ਿਲਾ ਮੈਨੇਜਰ ਸੰਗਰੂਰ ਬਲਵਿੰਦਰ ਸਿੰਘ ਦੀ ਦਰਖਾਸਤ ਤੇ ਹਾਊਸਫੈਡ ਦੇ ਕਲਰਕ ਗੁਰਪਿਆਰ ਸਿੰਘ ਅਤੇ ਮਿ੍ਰਤਕ ਇੰਸਪੈਕਟਰ ਬਲਦੇਵ ਸਿੰਘ ਖਿਲਾਫ 7 ਅਕਤੂਬਰ 2016 ਨੰੂ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਹਿਣਾ ਪੁਲਿਸ ਵੱਲੋਂ ਕਲਰਕ ਗੁਰਪਿਆਰ ਸਿੰਘ ਦੀ ਗਿ੍ਰਫਤਾਰੀ ਲਈ ਪਿਛਲੇ ਕਰੀਬ ਚਾਰ ਮਹੀਨੇ ਤੋਂ ਲਗਾਤਾਰ ਛਾਪੇਮਾਰੀ ਕਰ ਰਹੀ ਸੀ, ਜਿਸ ਨੰੂ ਏ.ਐਸ.ਆਈ. ਅਵਤਾਰ ਸਿੰਘ ਨੇ ਆਪਣੀ ਟੀਮ ਨਾਲ ਮੰਗਲਵਾਰ ਨੰੂ ਸ਼ਹਿਣਾ ਨਹਿਰ ਦੇ ਪੁਲ ਨਜਦੀਕ ਗਿ੍ਰਫਤਾਰ ਕਰ ਲਿਆ ਗਿਆ।
ਰਿਮਾਂਡ ਲੈ ਕੇ ਕਈ ਵੱਡੀਆਂ ਮੱਛੀਆਂ ਦਾ ਹੋਵੇਗਾ ਪਰਦਾਫਾਸ਼-ਐਸ.ਐਚ.ਓ.
ਐਸ.ਐਚ.ਓ. ਜਗਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੁਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ, ਜਿੰਨ੍ਹਾਂ ਦੀ ਡੂਘਾਈ ਨਾਲ ਜਾਂਚ ਪੜਤਾਲ ਕਰਨ ਲਈ ਕਲਰਕ ਗੁਰਪਿਆਰ ਸਿੰਘ ਨੰੂ ਮਾਨਯੋਗ ਜੁਡੀਸ਼ੀਅਲ ਮਜਿਸਟਰੇਟ ਬਰਨਾਲਾ ਦੀ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਇਸ ਘਪਲੇ ‘ਚ ਹੋਰ ਵੀ ਕਈ ਵੱਡੀਆਂ ਮੱਛੀਆਂ ਸਾਹਮਣੇ ਆਉਣਗੀਆਂ, ਜਿੰਨ੍ਹਾਂ ਦਾ ਪਰਦਾਫਾਸ਼ ਜਲਦ ਹੀ ਕੀਤਾ ਜਾਵੇਗਾ।
ਹਾਊਸਫੈਡ ਦੇ ਅਧਿਕਾਰੀਆਂ ਪੌਣੇ ਦੋ ਸਾਲ ਪਹਿਲਾ ਕੀਤਾ ਸੀ ਖੁਲਾਸਾ
ਦੀ ਸ਼ਹਿਣਾ ਬਲਾਕ ਰੂਰਲ ਸਹਿਕਾਰੀ ਮਕਾਨ ਉਸਾਰੀ ਹਾਊਸਫੈਡ ਸ਼ਹਿਣਾ ਦੇ ਪੱਖੋ ਕੈਂਚੀਆਂ ਦਫਤਰ ਵਿਖੇ 28 ਮਈ 2015 ਨੰੂ ਹਾਊਸਫੈਡ ਪੰਜਾਬ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ ਅਤੇ ਡਾਇਰੈਕਟਰ ਹਾਊਸਫੈਡ ਖਣਮੁੱਖ ਭਾਰਤੀ ਨੇ ਇਸ ਦਫਤਰ ‘ਚ ਕਰੀਬ ਡੇਢ ਕਰੋੜ ਤੋਂ ਵੱਧ ਦਾ ਘਪਲਾ ਹੋਣ ਦੀ ਗੱਲ ਆਖੀ ਸੀ। ਉਨ੍ਹਾਂ ਉਸ ਸਮੇਂ ਪੁਸ਼ਟੀ ਕਰਦਿਆਂ ਦੱਸਿਆ ਸੀ ਕਿ ਇਹ ਘਪਲੇ ਦੀਆਂ ਪਰਤਾਂ ਉਸ ਸਮੇਂ ਖੁੱਲਣ ਲੱਗੀਆਂ, ਜਦ ਹਾਊਸਫੈਡ ਨੇ ਡਿਫਾਲਟਰ ਮੈਂਬਰਾਂ ਤੋਂ ਕਰਜੇ ਦੀ ਵਸੂਲੀ ਲਈ ਰਾਬਤਾ ਕਾਇਮ ਕੀਤਾ ਗਿਆ ਅਤੇ ਵਸੂਲੀ ਲਈ ਨੋਟਿਸ ਭੇਜੇ ਗਏ। ਉਸ ਸਮੇਂ ਉਕਤ ਅਧਿਕਾਰੀਆਂ ਕਿਹਾ ਸੀ ਕਿ ਇਹ ਘਪਲਾ ਦੀ ਸ਼ੁਰੂਆਤ ਸਾਲ 2002 ‘ਚ ਉਸ ਸਮੇਂ ਹੋਈ ਜਦ ਇੰਸਪੈਕਟਰ ਬਲਦੇਵ ਸਿੰਘ ਨੰੂ ਇੱਥੇ ਲਗਾਇਆ ਗਿਆ, ਜੋ ਮਹਿਲ ਕਲਾਂ ਵਿਖੇ ਪੰਤਾਲੀ ਲੱਖ ਦਾ ਗਬਨ ਕਰ ਚੁੱਕਿਆ ਸੀ ਅਤੇ ਉਸਨੇ ਇੱਥੇ ਗਬਨ ਕਰਕੇ ਵਿਭਾਗ ਦੇ ਪਿਛਲੇ ਪੈਸੇ ਵਾਪਸ ਕਰ ਦਿੱਤੇ ਗਏ। ਉਨ੍ਹਾਂ ਅਨੁਸਾਰ ਇਹ ਘਪਲਾ 2014 ਤੱਕ ਗੁਰਪਿਆਰ ਸਿੰਘ ਕਲਰਕ ਤੇ ਮਿ੍ਰਤਕ ਬਲਦੇਵ ਸਿੰਘ ਇੰਸਪੈਕਟਰ ਨੇ ਕਰੀਬ ਡੇਢ ਸੌ ਕਿਸਾਨਾਂ ਨਾਲ ਲੰਬੇ ਸਮੇਂ ਤੋਂ ਡਿਫਾਲਟਰ ਦਿਖਾਕੇ ਕੀਤਾ ਗਿਆ ਸੀ।
ਡਿਊ ਸਰਟੀਫਿਕੇਟ ਅਤੇ ਰਸੀਦਾਂ ਜਾਅਲੀ ਪਾਏ ਜਾਣ ਦੀ ਕੀਤੀ ਸੀ ਪੁਸ਼ਟੀ
ਪੌਣੇ ਦੋ ਸਾਲ ਪਹਿਲਾ ਮੁੱਢਲੀ ਜਾਂਚ ਪੜਤਾਲ ਦੌਰਾਨ ਹਾਊਸਫੈਡ ਪੰਜਾਬ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ ਤੇ ਡਾਇਰੈਕਟਰ ਹਾਊਸਫੈਡ ਖਣਮੁੱਖ ਭਾਰਤੀ ਨੇ ਕਿਸਾਨਾਂ ਦੇ ਭਰੇ ਹੋਏ ਕਰਜ਼ੇ ਦੀਆਂ ਰਸੀਦਾਂ ਤੇ ਨੋ ਡਿਊ ਸਰਟੀਫਿਕੇਟਾਂ ਨੰੂ ਜਾਅਲੀ ਕਰਾਰ ਦਿੱਤਾ ਗਿਆ ਸੀ, ਜੋ ਇੰਨ੍ਹਾਂ ਦੋਵੇ ਵਿਅਕਤੀਆਂ ਵੱਲੋਂ ਦਿੱਤੀਆ ਗਈਆ ਸਨ।
ਕਈ ਕਿਸਾਨਾਂ ਨੇ ਜਮੀਨ ਵੀ ਫੱਕ ਕਰਵਾਈ
ਪੀੜ੍ਹਤ ਕਿਸਾਨਾਂ ਨੂੰ ਕਰਜ਼ੇ ਮੋੜਨ ਉਪਰੰਤ ਨੋ-ਡਿਊ ਸਰਟੀਫਿਕੇਟ ਮਿਲਣ ਤੇ ਕਿਸਾਨਾਂ ਨੇ ਜ਼ਮੀਨ ਵੀ ਫੱਕ ਕਰਵਾ ਲਈ ਹੈ, ਪਰ ਹਾਊਸਫੈਡ ਦੇ ਰਿਕਾਰਡ ‘ਚ ਉਨ੍ਹਾਂ ਦਾ ਕਰਜ਼ਾ ਉਸੇ ਤਰਾਂ ਹੀ ਖੜ੍ਹਾ ਹੈ ਅਤੇ ਵਿਆਜ ਆਦਿ ਪੈ ਕੇ ਕਈ ਗੁਣਾ ਰਕਮ ਹੋ ਗਈ ਹੈ।
ਫੋਟੋ ਵਿਕਰਾਂਤ ਬਾਂਸਲ 4, ਕਾਬੂ ਕੀਤੇ ਵਿਅਕਤੀ ਨਾਲ ਸ਼ਹਿਣਾ ਪੁਲਿਸ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone