ਹਲਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਚੌਕੀਦਾਰ ਨੂੰ ਨਿਯੁਕਤੀ ਪੱਤਰ ਸੌਂਪਿਆ ।

IMG-20170508-WA0015ਗੁਰਦਾਸਪੁਰ,ਕਾਦੀਆਂ 8 ਮਈ(ਦਵਿੰਦਰ ਸਿੰਘ ਕਾਹਲੋਂ) ਹਲਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਆਰਤੀ ਦੇਵੀ ਨੂੰ ਬਤੌਰ ਚੌਕੀਦਾਰ ਵੱਜੋ ਨਿਯੁਕਤੀ ਪੱਤਰ ਸੌਂਪਿਆ । ਇਸ ਸਮੇਂ ਸ੍ਰ ਬਾਜਵਾ ਜਾਣਕਾਰੀ ਦਿੰਦਿਆਂ ਦੱਸਿਆ ਕੇ ਆਰਤੀ ਦੇਵੀ ਦੇ ਪਿਤਾ ਜੀ ਕੁੱਜ ਸਮਾਂ ਪਹਿਲਾ ਗੁਜ਼ਰ ਗਏ ਜੋ ਕਿ ਮੰਡੀ ਬੋਰਡ ਵਿਚ  ਮੁਲਾਜ਼ਮ ਸਨ । ਇਸ ਲਈ ਓਹਨਾ ਦੀ ਬੇਟੀ ਆਰਤੀ ਦੇਵੀ ਨੂੰ ਬਤੌਰ ਚੌਕੀਦਾਰ ਨਿਯੁਕਤੀ ਕੀਤਾ ਗਿਆ ਹੈ । ਸ. ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰ ਵਰਗ ਦਾ ਧਿਆਨ ਰੱਖੇਗੀ ।ਓਹਨਾ ਹੋਰ ਕਿਹਾ ਕੇ ਹਲਕਾ ਕਾਦੀਆਂ ਦੇ ਲੋਕਾਂ ਦੀ ਸੇਵਾ ਲਈ ਮੈਂ ਹਮੇਸ਼ਾ ਹਾਜ਼ਰ ਹਾਂ ਤੇ ਹਲਕਾ ਕਾਦੀਆਂ ਦਾ  ਵਿਕਾਸ  ਪਹਿਲ ਦੇ ਆਦਰ ਤੇ ਕੀਤਾ ਜਾਵੇਗਾ । ਇਸ ਸਮੇਂ ਉਨ੍ਹਾਂ ਨਾਲ  ਡੀ ਜੀ ਐਮ ਪੰਜਾਬ  ਸ. ਹਰਮਹਿੰਦਰ ਸਿੰਘ, ਮਾਰਕੀਟ ਕਮੇਟੀ  ਸੈਕਟਰੀ ਸ੍ਰੀ ਅਰੁਣ ਕੁਮਾਰ  ਭੁਪਿੰਦਰਪਾਲ ਸਿੰਘ ਵਿੱਟੀ ਭਗਤੂਪੁਰ, ਪ੍ਰਸ਼ੋਤਮ ਲਾਲ  ਹੰਸ, ਤਿਲਕ ਰਾਜ ਮਹਾਜਨ , ਵਿੱਕੀ ਅਬਰੋਲ ,ਅਭਿਸ਼ੇਕ ਮਹਾਜਨ ,ਵਿੱਕੀ ਮਹਾਜਨ ,ਅੰਗਰੇਜ਼ ਸਿੰਘ ਸਮੇਤ ਆਗੂ ਹਾਜ਼ਰ ਸਨ ।

 

ਫ਼ੋਟੋ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨਿਯੁਕਤੀ ਪੱਤਰ ਸੌਂਪਦੇ ਹੋਏ

Leave a Reply

Your email address will not be published. Required fields are marked *

Recent Comments

    Categories