Last UPDATE: August 28, 2014 at 4:34 pm

ਹਰਿਆਣਾ ’ਚ ਅਗਲੀ ਸਰਕਾਰ ਇਨੈਲੋ ਦੀ ਬਣੇਗੀ: ਸਿੰਗਲਾ

ਨਿੱਜੀ ਪੱਤਰ ਪ੍ਰੇਰਕ
ਸਿਰਸਾ, 28 ਅਗਸਤ
ਆਗਾਮੀ ਵਿਧਾਨ ਸਭਾ ਚੋਣਾਂ ਲਈ ਸਿਰਸਾ ਵਿਧਾਨ ਸਭਾ ਹਲਕੇ ਤੋਂ ਇਨੈਲੋ ਦੇ ਉਮੀਦਵਾਰ ਮੱਖਣ ਲਾਲ ਸਿੰਗਲਾ ਨੇ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਅਗਲੀ ਸਰਕਾਰ ਇੰਡੀਅਨ ਨੈਸ਼ਨਲ ਲੋਕ ਦਲ ਦੀ ਹੀ ਬਣੇਗੀ। ਇਨੈਲੋ ਦੀ ਸਰਕਾਰ ਬਣਨ ’ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਉਹ ਅੱਜ ਅਲੀਮੁਹੰਮਦ, ਚਾਡੀਵਾਲ, ਸਾਹੂਵਾਲਾ ਸੈਂਕਡ, ਤਾਜੀਆਖੇੜਾ, ਸ਼ੇਰਪੁਰਾ, ਕੈਰਾਂਵਾਲੀ ਤੇ ਨਹਿਰਾਣਾ ਆਦਿ ਪਿੰਡਾਂ ਵਿੱਚ ਚੋਣ ਜਲਸਿਆਂ ਤੇ ਨੁੱਕੜ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ।  ਇਸ ਮੌਕੇ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਪਦਮ ਜੈਨ, ਸਾਬਕਾ ਰਾਜ ਸਭਾ ਮੈਂਬਰ ਵਿੱਦਿਆ ਬੈਨੀਵਾਲ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਮਹਿਤਾ, ਸਾਬਕਾ ਚੇਅਰਮੈਨ ਅਮੀਰ ਚਾਵਲਾ, ਮਨਹੋਰ ਮਹਿਤਾ, ਕਮਲੇਸ਼ ਸੰਧੂ, ਮਹਾਂਵੀਰ ਸ਼ਰਮਾ, ਸੋਹਨ ਲਾਲ ਸਿੰਗਲਾ ਤੇ ਹੰਸ ਰਾਜ ਕੰਬੋਜ ਆਦਿ ਸਮੇਤ ਕਈ ਇਨੈਲੋ ਆਗੂ ਤੇ ਕਾਰਕੁਨ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਕਈ ਲੋਕਾਂ ਨੇ ਇਨੈਲੋ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

Widgetized Section

Go to Admin » appearance » Widgets » and move a widget into Advertise Widget Zone