Last UPDATE: May 19, 2016 at 9:21 am

ਸੰਤ ਰਣਜੀਤ ਸਿੰਘ ਢ਼ੱਡਰੀਆ ਵਾਲੇ ਤੇ ਹੋਇਆ ਹਮਲਾ ਮੰਦਭਾਗੀ ਘਟਨਾ :- ਐਸ ਐਸ ਗਿਲ ।

IMG_20160519_144437

ਗੁਰਦਾਸਪੁਰ, ਕਾਦੀਆ 18 ਮਈ(ਦਵਿੰਦਰ ਸਿੰਘ ਕਾਹਲੋ) ਸਮਾਜ ਸੇਵੀ ਸੰਸਥਾ ਲੋਕ ਭਲਾਈ ਯੁਵਾ ਦਲ ਦੇ ਸੰਚਾਲਕ ਸ. ਸਰਬਜੀਤ ਸਿੰਘ ਗਿਲ ਤੇ ਉਹਨਾ ਦੀ ਸਮੁੱਚੀ ਟੀਮ ਨੇ ਅੱਜ ਪ੍ਰੈਸ  ਨੋਟ ਜਾਰੀ ਕਰਦਿਆ ਸੰਤ ਬਾਬਾ ਰਣਜੀਤ ਸਿੰਘ ਢ਼ਡਰੀਆ ਵਾਲੇ ਤੇ ਹੋਏ ਜਾਨਲੇਵਾ ਹਮਲੇ ਦੀ ਸਖਤ ਨਿੰਦਾ ਕੀਤੀ ਤੇ ਪੰਜਾਬ ਵਾਸੀਆ ਤੇ ਸਿੱਖ ਕੋਮ ਨੂੰ ਸਾਤੀ ਬਣਾਏ ਰੱਖਣ ਦੀ ਅਪੀਲ ਕੀਤੀ । ਇਸ ਹਮਲੇ ਵਿਚ ਸੰਤ ਭੁਪਿੰਦਰ ਸਿੰਘ ਦੀ ਹੋਈ ਮੋਤ ਤੋ ਬਾਅਦ ਸਮੁਚੀ ਟੀਮ ਨੇ ਦੋ ਮਿੰਟ ਦਾ ਮੋਨਵਰਤ ਰੱਖਕੇ ਬਾਬਾ ਜੀ ਦੀ ਆਤਮਾ ਦੀ ਸਾਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ । ਇਸ ਮੋਕੇ ਉਹਨਾ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਕੋਲੋ ਮੰਗ ਕੀਤੀ ਕਿ ਹਮਲਾਵਰਾ ਨੂੰ ਜਲਦ ਤੋ ਜਲਦ ਫੜ ਕੇ ਉਹਨਾ ਉਪਰ ਸਖਤ ਕਾਰਵਾਈ ਕਰਕੇ ਉਹਨਾ ਨੂੰ ਜੇਲਾ ਵਿਚ ਬੰਦ ਕੀਤਾ ਜਾਵੇ । ਇਸ ਮੋਕੇ ਜਨਰਲ ਸਕੱਤਰ ਪੰਜਾਬ ਬਾਬਾ ਸੁਰਜੀਤ ਸਿੰਘ ਢੀਡਸਾ, ਚੇਅਰਮੈਨ ਕੁਲਦੀਪ ਸਿੰਘ, ਚੇਅਰਮੈਨ ਕੁਲਵੰਤ ਸਿੰਘ, ਮਹਿਲਾ ਵਿੰਗ ਪ੍ਰਧਾਨ ਲਵਜੀਤ ਕੌਰ, ਮੀਤ ਪ੍ਰਧਾਨ ਸਰਬਜੀਤ ਕੌਰ, ਜਿਲਾ ਪ੍ਰਧਾਨ ਰਾਜਬੀਰ, ਮੀਤ ਪ੍ਰਧਾਨ ਪੰਜਾਬ ਪਿਆਰਾ ਸਿੰਘ, ਸੀਨੀਅਰ ਤੇ ਮੀਤ ਪ੍ਰਧਾਨ ਦੀਦਾਰ ਸਿੰਘ, ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ, ਪੀ ਏ ਕਰਮਜੀਤ ਕੌਰ, ਰਣਜੀਤ ਸਿੰਘ ਰਾਜਾ ਆਦਿ ਹਾਜਰ ਸਨ ।

ਫੋਟੋ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗਿਲ ਤੇ ਹੋਰ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone