Last UPDATE: August 23, 2014 at 10:35 pm

ਸੰਤ ਬਲਜੀਤ ਸਿੰਘ ਦਾਦੂਵਾਲ ਦੇ ਪੁਲਸ ਰਿਮਾਂਡ ‘ਚ ਇਕ ਦਿਨ ਦਾ ਵਾਧਾ

dadualਫ਼ਰੀਦਕੋਟ :  ਸਥਾਨਕ ਇਲਾਕਾ ਮੈਜਿਸਟਰੇਟ ਵਿਸ਼ੇਸ਼ ਨੇ ਜੈਤੋ ਪੁਲਸ ਦੀ ਅਰਜੀ ‘ਤੇ ਸੁਣਵਾਈ ਕਰਦਿਆਂ ਸੰਤ ਬਲਜੀਤ ਸਿੰਘ ਦਾਦੂਵਾਲ ਦੇ ਪੁਲਸ ਰਿਮਾਂਡ ਵਿਚ ਇਕ ਦਿਨ ਦਾ ਵਾਧਾ ਕਰ ਦਿੱਤਾ ਹੈ। ਜਦੋਂ ਕਿ ਉਸ ਦੇ ਦੋ ਚੇਲੇ ਰਜਿੰਦਰ ਸਿੰਘ ਅਤੇ ਰਣਧੀਰ ਸਿੰਘ ਨੂੰ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਪੁਲਸ ਵੱਲੋਂ ਸ਼ਨੀਵਾਰ ਨੂੰ ਅਦਾਲਤ ਵਿਚ ਦਿੱਤੀ ਗਈ ਰਿਮਾਂਡ ਦੀ ਅਰਜੀ ਵਿਚ ਲਿਖਿਆ ਹੈ ਕਿ ਸੰਤ ਦਾਦੂਵਾਲ ਕੋਲ ਕਥਿਤ ਤੌਰ ‘ਤੇ ਇਕ ਏ. ਕੇ. 47 ਰਾਈਫ਼ਲ ਹੈ ਜਿਸ ਸਬੰਧੀ ਪੁਲਸ ਨੇ ਅਦਾਲਤ ‘ਚ ਰਾਈਫ਼ਲ ਦੀ ਤਸਵੀਰ ਵੀ ਪੇਸ਼ ਕੀਤੀ ਹੈ।

ਪੁਲਸ ਰਿਮਾਂਡ ‘ਤੇ ਹੋਈ ਬਹਿਸ ਦੌਰਾਨ ਸੰਤ ਦਾਦੂਵਾਲ ਦੇ ਵਕੀਲ ਕੁਲਇੰਦਰ ਸਿੰਘ ਸੇਖੋਂ ਨੇ ਅਦਾਲਤ ਨੂੰ ਦੱਸਿਆ ਕਿ ਜਿਹੜੀ ਏ. ਕੇ. 47 ਰਾਈਫ਼ਲ ਪੁਲਸ ਸੰਤਾਂ ਕੋਲ ਹੋਣ ਦਾ ਦਾਅਵਾ ਕਰ ਰਹੀ ਹੈ, ਉਹ ਰਾਈਫ਼ਲ ਅਸਲ ਵਿਚ ਸਰਕਾਰੀ ਗੰਨਮੈਨ ਦੀ ਹੈ ਜੋ ਪੰਜਾਬ ਸਰਕਾਰ ਨੇ ਪਹਿਲਾਂ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਦਿੱਤੇ ਸਨ। ਦੱਸਣਯੋਗ ਹੈ ਕਿ 22 ਅਗਸਤ ਨੂੰ ਪੁਲਸ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਖਿਲਾਫ਼ ਨਜਾਇਜ਼ ਅਸਲਾ ਰੱਖਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਸੀ।
ਸ਼ਨੀਵਾਰ ਨੂੰ ਪੇਸ਼ੀ ਦੌਰਾਨ ਪੁਲਸ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਭਾਰੀ ਸੁਰੱਖਿਆ ਕੀਤੀ ਹੋਈ ਸੀ ਅਤੇ ਉਸ ਦੇ ਨੇੜੇ ਕਿਸੇ ਨੂੰ ਵੀ ਭਟਕਣ ਨਹੀਂ ਦਿੱਤਾ ਗਿਆ। ਉਸ ਦੀ ਸੁਰੱਖਿਆ ਦੀ ਅਗਵਾਈ ਡੀ.ਐੱਸ.ਪੀ. ਸੁਖਦੇਵ ਸਿੰਘ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਐਸ. ਐਚ. ਓ. ਕਰ ਰਹੇ ਸਨ। ਇਸ ਸਮੇਂ ਅਦਾਲਤ ‘ਚ ਸੁਣਵਾਈ ਦੌਰਾਨ ਸੰਤ ਦਾਦੂਵਾਲ ਦਾ ਛੇ ਮਹੀਨੇ ਦਾ ਬੱਚਾ, ਪਤਨੀ ਅਤੇ ਹੋਰ ਕਰੀਬੀ ਰਿਸ਼ਤੇਦਾਰ ਵੀ ਆਏ ਹੋਏ ਸਨ ਜਿਨ੍ਹਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸੰਤ ਦਾਦੂਵਾਲ ਨੂੰ ਮਿਲਵਾਇਆ ਗਿਆ।

Widgetized Section

Go to Admin » appearance » Widgets » and move a widget into Advertise Widget Zone