Last UPDATE: November 12, 2017 at 6:09 am

ਸੰਗਤ ਵੱਲੋਂ ਨਕਾਰ ਦਿੱਤੇ ਜਾਣ ਨਾਲ ਢੱਡਰੀਆਂ ਵਾਲਾ ਦਾ ਰੋਸ ਧਰਨਾ ਪੂਰੀ ਤਰਾਂ ਫਲਾਪ ਰਿਹਾ : ਪ੍ਰੋ: ਸਰਚਾਂਦ ਸਿੰਘ

ਢੱਡਰੀਆਂ ਵਾਲਾ ਪ੍ਰਤੀ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਕਰੇਗਾ।

ਢੱਡਰੀਆਂ ਵਾਲਾ ਨੂੰ ਸਵੈ ਪੜਚੋਲ ਦੀ ਲੋੜ, ਸੰਗਤ ਨੂੰ ਜਵਾਬਦੇਹੀ ਤੋਂ ਨਹੀਂ ਭਜ ਸਕੇਗਾ ਢੱਡਰੀਆਂ ਵਾਲਾ।
ਅੰਮ੍ਰਿਤਸਰ  ( Punjabnewsline) ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਨੂੰ ਸੰਗਤ ਵੱਲੋਂ ਨਕਾਰ ਦੇਣ ਨਾਲ ਉਸ ਦੇ ਸਮਰਥਕਾਂ ਵੱਲੋਂ ਸਮਾਗਮ ਰੱਦ ਹੋਣ ਦੇ ਰੋਸ ਵਜੋਂ ਦਿੱਤਾ ਗਿਆ ਧਰਨਾ ਪੂਰੀ ਤਰਾਂ ਫਲਾਪ ਰਿਹਾ। ਦਾਅਵੇ ਮੁਤਾਬਿਕ ਇਕੱਠ ਕਰਨ ‘ਚ ਨਾਕਾਮ ਰਹਿਣ ਨਾਲ ਅਤੇ ਸੰਗਤ ਵੱਲੋਂ ਢੱਡਰੀਆਂ ਵਾਲਾ ਦੇ ਸਮਾਗਮ ਪ੍ਰਤੀ ਦੂਰੀ ਬਣਾ ਲੈਣ ਨਾਲ ਪਤਾ ਲਗਦਾ ਹੈ ਕਿ  ਢੱਡਰੀਆਂ ਵਾਲਾ ਦੇ ਗੁਮਰਾਹਕੁਨ ਪ੍ਰਚਾਰ ਪ੍ਰਤੀ ਸੰਗਤ ਵਿੱਚ ਜਾਗ੍ਰਿਤੀ ਪੈਦਾ ਹੋ ਚੁੱਕੀ ਹੈ। ਢੱਡਰੀਆਂ ਵਾਲਾ ਦਾ ਵਿਰੋਧ ਕਰ ਰਹੇ ਪ੍ਰੋ: ਸਰਚਾਂਦ ਸਿੰਘ ਨੇ ਕਿ ਕਿਹਾ ਕਿ ਰੋਸ ਧਰਨਾ ਢੱਡਰੀਆਂ ਖ਼ਿਲਾਫ਼ ਹੋਣਾ ਚਾਹੀਦਾ ਹੈ ਜੋ ਸਿੱਖ ਭਾਵਨਾਵਾਂ ਨਾਲ ਖਿਲਵਾੜ ਰਿਹਾ ਹੈ।ਸੰਗਤ ਤੋਂ ਅਲੱਗ ਪੈ ਚੁੱਕੇ ਢੱਡਰੀਆਂ ਵਾਲਾ ਨੂੰ ਸਵੈ ਪੜਚੋਲ ਦੀ ਲੋੜ ਹੈ। ਸੰਗਤ ਉਸ ਵੱਲੋਂ ਕੀਤੇ ਜਾ ਰਹੇ ਸਿੱਖੀ ਸਿਧਾਂਤਾਂ, ਪਰੰਪਰਾਵਾਂ, ਗੁਰ ਇਤਿਹਾਸ ਨਾਲ ਛੇੜਛਾੜ ਅਤੇ ਸਤਿਕਾਰਯੋਗ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਪ੍ਰਤੀ ਤੌਹੀਨ ਨੂੰ ਸਹਿਣ ਕਰਨ ਦੇ ਮੂਡ ‘ਚ ਬਿਲਕੁਲ ਨਹੀਂ ਹਨ। ਉਹਨਾਂ ਕਿਹਾ ਕਿ ਢੱਡਰੀਆਂ ਵਾਲਾ ਪ੍ਰਤੀ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਕਰੇਗਾ। ਢਡਰੀਆਂਵਾਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਹੋਣ ਤੋਂ ਡਰਦਿਆਂ ਸਮਾਗਮ ਰੱਦ ਕੀਤਾ ਹੈ। ਪਰ ਉਸ ਵੱਲੋਂ ਕੀਤੇ ਜਾ ਰਹੇ ਗੁਮਰਾਹਕੁਨ ਪ੍ਰਚਾਰ ਪ੍ਰਤੀ ਸਿੱਖ ਸੰਗਤਾਂ ਨੂੰ ਜਵਾਬ ਦੇਹ ਹੋਣ ਲਈ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਣਾ ਜ਼ਰੂਰੀ ਹੈ।
ਉਸ ਦੀ ਪ੍ਰਚਾਰ ਸਮਗਰੀ ਗੁਰਮਤਿ ਦੀ ਕਸੌਟੀ ‘ਤੇ ਖਰਾ ਉੱਤਰਦੀ ਹੈ ਜਾਂ ਨਹੀਂ ਇਸ ਦਾ ਫੈਸਲਾ ਸਿੰਘ ਸਾਹਿਬਾਨ ਨੇ ਕਰਨਾ ਹੈ। ਪਰ ਉਸ ਵੱਲੋਂ ਜਾਣਬੁੱਝ ਕੇ ਗੁਰਦਵਾਰਾ ਸ੍ਰੀ ਭੋਰਾ ਸਾਹਿਬ ਪਾ: ਨੌਵੀਂ, ਸ੍ਰੀ ਬਾਬਾ ਬਕਾਲਾ ਸਾਹਿਬ ਅਤੇ ਉਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਤਪ ਕਰਨ ਦੇ ਇਤਿਹਾਸ ਨੂੰ ਝੁਠਲਾਉਣ ਦੀ ਕੋਸ਼ਿਸ਼ ਕਰਨਾ, ਨਾਮ ਜਪਣ ਅਤੇ ਤਪ ਕਰਨ ਨੂੰ ਬੇਕਾਰ ਦੱਸਦਿਆਂ ਸ਼ੰਕੇ ਪੈਦਾ ਕਰਨਾ। ਅੰਮ੍ਰਿਤ ਵੇਲੇ ਦਾ ਨਾ ਕੇਵਲ ਖੰਡਨ ਕਰਨਾ, ਅੰਮ੍ਰਿਤ ਸਰੋਵਰ ਪ੍ਰਤੀ ਦਾ ਸ਼ੰਕਾ ਪੈਦਾ ਕਰਕੇ ਅੰਮ੍ਰਿਤ ਸਰੋਵਰ ‘ਚ ਇਸ਼ਨਾਨ ਨੂੰ ਵਹਿਮ ਪ੍ਰਚਾਰਨਾ , ਬਾਬਾ ਸ੍ਰੀ ਚੰਦ ਜੀ ਬਾਰੇ ਗਲਤ ਟਿੱਪਣੀਆਂ ਅਤੇ ਸਿੱਖ ਸੰਪਰਦਾਵਾਂ, ਸਾਧੂ, ਸੰਤਾਂ ਮਹਾਂਪੁਰਸ਼ਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤ ਆਦਿ ਬਾਰੇ ਸੰਗਤ ਜਵਾਬ ਮੰਗਦੀ ਹੈ।
ਤਸਵੀਰ ਫਾਈਲ : 11 ਸਰਚਾਂਦ 3

Leave a Reply

Your email address will not be published. Required fields are marked *

Recent Comments

    Categories