ਸੜਕ ਹਾਦਸੇ ਚ ਮਾਰੇ ਮਾਂ ਪੁੱਤ ਨੂੰ ਸ਼ਹਿਰ ਵਾਸੀਆਂ ਨੇ ਸੇਜਲ ਅੱਖਾਂ ਨਾਲ ਦਿੱਤੀ ਵਿਦਾਇਗੀ।


DSC_0006
DSC_0007DSC_0014 DSC_0013DSC_0008DSC_0012DSC_0009DSC_0013DSC_0011

ਗੁਰਦਾਸਪੁਰ,ਕਾਦੀਆਂ  28 ਅਪ੍ਰੈਲ  (ਦਵਿੰਦਰ ਸਿੰਘ ਕਾਹਲੋਂ) ਬੀਤੀ ਸ਼ਾਮ ਕਸਬਾ ਕਾਦੀਆਂ ਬਟਾਲਾ ਰੋਡ ਤੇ ਵਾਪਰੇ ਦਰਦਨਾਕ ਹਾਦਸੇ ਵਿਚ ਕਾਦੀਆਂ ਵਾਸੀ ਮਾਰੇ ਗਏ ਮਾਂ ਪੁੱਤ ਦਾ ਸਥਾਨਕ ਰਾਮਪੁਰਾ ਰੋਡ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਕਾਦੀਆਂ ਮੁਹੱਲਾ ਧਰਮਪੁਰਾ ਵਿਖੇ ਰਜਨੀ ਬਾਵਾ ਤੇ ਉਸ ਦੇ ਪੁੱਤਰ ਪੁਸ਼ਪ ਪਾਲ ਦੀਆ ਮ੍ਰਿਤਕ ਦੇਹਾਂ ਪੁੱਜੀਆਂ ਤਾਂ ਉੱਥੇ ਹਾਜ਼ਰ ਹਰੇਕ ਦੀ ਅੱਖ ਇੱਕ ਵਾਰ ਨਮ ਹੋ ਗਈ । ਦੋਹਾ ਮ੍ਰਿਤਕ ਦੇਹਾਂ ਨੂੰ ਅਗਨੀ ਰਜਨੀ ਬਾਲਾ ਦੇ ਪਿਤਾ ਸ੍ਰੀ ਸਾਈ ਦਾਸ ਵਲ਼ੋਂ ਵਿਖਾਈ ਗਈ ।ਅੰਤਿਮ ਸੰਸਕਾਰ ਮੌਕੇ ਸ਼੍ਰੀਮਤੀ ਪ੍ਰੀਤ ਬਾਜਵਾ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ, ਜਿਲਾ ਵਪਾਰ ਸੈੱਲ ਪ੍ਰਦਾਨ ਪ੍ਰਸ਼ੋਤਮ ਲਾਲ ਹੰਸ , ਸਾਬਕਾ ਐਮ ਸੀ ਹਰਭਜਨ ਸਿੰਘ ,ਭਾਜਪਾ ਆਗੂ  ਕਮਲ ਜੋਤੀਜਤਿੰਦਰ ਮੋਹਨ ਜੱਗਾ, ਐਡਵੋਕੇਟ ਦਲਵਿੰਦਰਜੀਤ ਸਿੰਘ ਖਹਿਰਾ ,ਸੁਖਪ੍ਰੀਤ ਸਿੰਘ ਸੈਬੀ, ਰਿੱਕੀ ਅਬਰੋਲ,ਅਬਿਸ਼ੇਕ ਮਹਾਜਨ  ਸੰਤੋਖ ਸਿੰਘ ਔਲਖ, ਅਮਰਇਕਬਾਲ ਸਿੰਘ ਮਾਹਲ, ਕਰਤਾਰ ਸਿੰਘ ਬਾਜਵਾ , ਬਾਬਾ ਨਸੀਬ ਸਿੰਘ , ਗਿੰਨੀ ਭਾਟੀਆ , ਰਜੇਸ਼ ਮਹਾਜਨ ਤੋ ਇਲਾਵਾ ਪਾਵਰ ਕਾਮ ਦਿਹਾਤੀ ਮੰਡਲ ਬਟਾਲਾ ਜਿੱਥੇ ਰਜਨੀ ਬਾਲਾ ਅਕਾਊਟੈਂਟ ਵੱਜੋ ਸੇਵਾ ਕਰ ਰਹੀ ਸੀ ਉੱਥੋਂ ਦੇ ਵਧੀਕ ਨਿਗਰਾਨ ਇੰਜੀਨੀਅਰ ਸ੍ਰੀ ਮੋਹਤਮ ਸਿੰਘ ਅਸ਼ੋਕ ਕੁਮਾਰ ਡਵੀਜ਼ਨ ਸੁਪਰਡੈਂਟ, ਪਰਮਜੀਤ ਬੇਦੀ , ਸਤਬੀਰ ਸਿੰਘ , ਜਗਜੀਤ ਸਿੰਘ , ਸੁਖਦੇਵ ਸਿੰਘ , ਅਨਿਲ ਕੁਮਾਰ, ਨਵਤੇਜ ਸਿੰਘ , ਸਤੀਸ਼ ਕੁਮਾਰ, ਪਵਨ ਕੁਮਾਰ, ਮਨਜੀਤ ਸਿੰਘ , ਸਤਪਾਲ ਸਿੰਘ , ਸਾਹਿਬਜੀਤ ਸਿੰਘ , ਫ਼ਕੀਰ ਚੰਦ ,ਸੁਰਿੰਦਰ ਕੁਮਾਰ, ਜਸਪਾਲ ਕੌਰ, ਬਲਵਿੰਦਰ ਕੌਰ, ਨਰਿੰਦਰ ਕੌਰ, ਸੁਖਵਿੰਦਰ ਕੌਰ, ਸੁਰਿੰਦਰ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰਾਂ ਤੋ ਇਲਾਵਾ  ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ ਤੇ ਰਜਨੀ ਬਾਲਾ ਦੇ ਪਿਤਾ ਸੇਵਾ ਮੁਕਤ ਪੋਸਟਮਾਸਟਰ ਸ੍ਰੀ ਸਾਈ ਦਾਸ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਵਾ ਕਰ ਰਹੇ ਸਨ । ਉੱਧਰ ਥਾਣਾ ਸੇਖਵਾ ਦੀ ਪੁਲਿਸ ਵਲ਼ੋਂ ਉਕਤ ਅਣਪਛਾਤੇ ਵਾਹਨ ਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ।

ਫ਼ੋਟੋ;-  ਕਾਦੀਆਂ ਸ਼ਮਸ਼ਾਨ ਘਾਟ ਵਿਖੇ ਮਾਂ ਪੁੱਤ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਚ ਪਹੁੰਚੇ ਲੋਕ । ਚਿਖਾ ਨੂੰ ਅਗਨੀ ਭੇਟ ਕਰਨ ਸਮੇ  ਦਾ ਦ੍ਰਿਸ

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone