ਸੜਕ ਹਾਦਸੇ ਚ ਕਾਦੀਆ ਵਾਸੀ ਦੋ ਨੋਜਵਾਨਾ ਦੀ ਮੋਤ ਇਕ ਗੰਭੀਰ ਜਖਮੀ ।

2017-01-19_20.57.222017-01-20_12.53.16

ਗੁਰਦਾਸਪੁਰ,ਕਾਦੀਆ 19 ਜਨਵਰੀ(ਦਵਿੰਦਰ ਸਿੰਘ ਕਾਹਲੋ) ਬੀਤੀ ਰਾਤ  ਕਸਬਾ ਕਾਦੀਆ ਦੇ ਵਸਨੀਕ ਦੋ ਨੋਜਵਾਨਾ ਦੀ ਅੰਮ੍ਰਿਤਸਰ ਬਟਾਲਾ ਰੋਡ ਤੇ ਵਾਪਰੇ ਹਾਦਸੇ ਚ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਕ ਹੋਰ ਨੋਜਵਾਨ ਜੋ ਕਿ ਮ੍ਰਿਤਕ ਨੋਜਵਾਨਾ ਦੇ ਨਾਲ ਹੀ ਉਸੇ ਵਾਹਨ ਚ ਸਵਾਰ ਸੀ ਗੰਭੀਰ ਰੂਪ ਵਿੱਚ ਜਖਮੀ ਹੋਣ ਕਾਰਨ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਵਿਚ ਜੇਰੇ ਇਲਾਜ ਦੱਸਿਆ ਜਾ ਰਿਹਾ ਹੈ । ਇਸ ਸੜਕੀ ਹਾਦਸੇ ਚ ਕਾਦੀਆ ਦੇ ਮਾਹਲ ਪਰਿਵਾਰ ਦਾ ਇਕ ਨੋਜਵਾਨ ਮ੍ਰਿਤਕਾ ਵਿਚ ਸ਼ਾਮਿਲ ਹੈ । ਅੱਜ ਤੜਕਸਾਰ ਇਸ ਦਰਦਨਾਕ ਸੜਕ ਹਾਦਸੇ ਦੀ ਖਬਰ ਜਿਉ ਹੀ ਸ਼ਹਿਰ ਵਾਸੀਆ ਕੋਲ ਪੁਜੀ ਤਾ ਸਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ । ਇਸ ਦਰਦਨਾਕ ਹਾਦਸੇ ਬਾਰੇ ਸੂਤਰਾ ਤੋ ਮਿਲੀ ਜਾਣਕਾਰੀ ਅਨੁਸਾਰ ਨਗਰ ਕੋਸਲ ਪ੍ਰਧਾਨ ਜਰਨੈਲ ਸਿੰਘ ਮਾਹਲ ਦੇ ਪਰਿਵਾਰ ਵਲੋ ਅੰਮ੍ਰਿਤਸਰ ਵਿਖੇ ਪ੍ਰੋਗਰਾਮ ਰੱਖਿਆ ਗਿਆ ਸੀ । ਇਸ ਪ੍ਰੋਗਰਾਮ ਦੀ ਸਮਾਪਤੀ ਤੋ ਬਾਅਦ ਮਾਹਲ ਪਰਿਵਾਰ ਦੇ ਪਰਿਵਾਰਿਕ ਮੈਬਰ ਤੇ ਮ੍ਰਿਤਕ ਨੋਜਵਾਨ ਆਪਣੀ ਕਾਰ ਰਾਹੀ ਅੰਮ੍ਰਿਤਸਰ ਤੋ ਬਟਾਲੇ ਰਾਹੀ ਕਾਦੀਆ ਪਰਤ ਰਹੇ ਸਨ ਤਾ ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਬਟਾਲਾ ਰੋਡ ਤੇ ਸੜਕ ਤੇ ਖੜੇ ਟਰੱਕ ਨਾਲ ਨੋਜਵਾਨਾ ਦੀ ਕਾਰ ਟਕਰਾ ਗਈ ਜਿਸ ਨਾਲ ਇਸ ਕਾਰ ਵਿਚ ਸਵਾਰ ਗੁਰਿੰਦਰ ਸਿੰਘ ਗਿੰਦਾ ਮਾਹਲ ਪੁਤਰ ਬਘੇਲ ਸਿੰਘ ਮਾਹਲ ਵਾਸੀ ਸਿਵਲ ਲਾਈਨ ਕਾਦੀਆ, ਉਮਰ ਕਰੀਬ 28-29 ਸਾਲ ਤੇ ਉਸ ਦੇ ਨਾਲ ਸੀਟ ਤੇ ਬੈਠਾ ਨੋਜਵਾਨ ਬਲਬੀਰ ਸਿੰਘ ਹੀਰਾ ਪੁਤਰ ਜੋਗਿੰਦਰ ਸਿੰਘ ਉਮਰ ਕਰੀਬ 25-26 ਸਾਲ, ਮੁਹੱਲਾ ਧਰਮਪੁਰਾ ਕਾਦੀਆ ਦੀ ਮੋਤ ਹੋ ਗਈ ਜਦਕਿ ਇਹਨਾ ਨਾਲ ਇਕ ਹੋਰ ਨੋਜਵਾਨ ਅਮਿਤ ਕੁਮਾਰ ਪੁਤਰ ਭੂਸਣ ਕੁਮਾਰ ਉਮਰ ਕਰੀਬ 26 ਸਾਲ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜੋ ਕਿ ਅੰਮ੍ਰਿਤਸਰ ਵਿਖੇ ਨਿਜੀ ਹਸਪਤਾਲ ਵਿੱਚ ਜੇਰੇ ਇਲਾਜ ਹੈ । ਇਸ ਹਾਦਸੇ ਦੀ ਖਬਰ ਕਾਦੀਆ ਸ਼ਹਿਰ ਅੰਦਰ ਪਹੁੰਚਣ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਛਾਅ ਗਈ । ਪੁਲਿਸ ਵਲੋ ਹਾਦਸੇ ਵਾਲੀ ਜਗਾ ਤੇ ਪਹੁੰਚ ਕੇ ਮ੍ਰਿਤਕਾ ਦਾ ਪੋਸਟ ਮਾਰਟਮ ਕਰਵਾਇਆ ਗਿਆ ਤੇ ਪੋਸਟ ਮਾਰਟਮ ਕਰਵਾਉਣ ਉਪਰੰਤ ਮ੍ਰਿਤਕਾ ਨੂੰ ਉਹਨਾ ਦੇ ਪਰਿਵਾਰ ਨੂੰ ਸੋਪ ਦਿਤਾ ਗਿਆ । ਜਿੰਨਾ ਦਾ ਅੱਜ ਸਾਮ ਨੂੰ ਰਾਮਪੁਰਾ ਰੋਡ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿਤਾ ਗਿਆ। ਮ੍ਰਿਤਕ ਨੋਜਵਾਨ ਗੁਰਿੰਦਰ ਸਿੰਘ ਗਿੰਦਾ ਮਾਹਲ ਜੋ ਨਗਰ ਕੋਸਲ ਕਾਦੀਆ ਜਰਨੈਲ ਸਿੰਘ ਮਾਹਲ ਦੇ ਪਰਿਵਾਰ ਵਿਚੋ ਸੀ ਇਸ ਮੋਕੇ ਵੱਡੀ ਗਿਣਤੀ ਵਿਚ ਲੋਕ ਤੇ ਇਲਾਕੇ ਦੇ ਸਿਆਸੀ ਆਗੁਆ ਨੇ ਜਰਨੈਲ ਸਿੰਘ ਮਾਹਲ ਦੇ ਪਰਿਵਾਰ ਤੇ ਦੂਸਰੇ ਨੋਜਵਾਨ ਬਲਬੀਰ ਸਿੰਘ ਹੀਰਾ ਦੇ ਪਰਿਵਾਰ ਨਾਲ ਦੁਖ ਸਾਝਾ ਕੀਤਾ । ਇਸ ਮੋਕੇ ਦੁਖ ਦਾ ਪ੍ਰਗਟਾਵਾ ਕਰਨ ਵਾਲਿਆ ਵਿਚ ਫਤਿਹਜੰਗ ਸਿੰਘ ਬਾਜਵਾ, ਜਗਰੂਪ ਸਿੰਘ ਸੇਖਵਾ, ਸ੍ਰੋਮਣੀ ਕਮੇਟੀ ਮੈਬਰ ਗੁਰਿੰਦਰਪਾਲ ਸਿੰਘ ਗੋਰਾ, ਕੈਪਟਨ ਬਲਬੀਰ ਸਿੰਘ ਬਾਠ, ਮਲਕੀਤ ਸਿੰਘ ਸਰਪੰਚ, ਵਰਿੰਦਰ ਪ੍ਰਭਾਕਰ, ਵਰਿੰਦਰ ਖੋਸਲਾ,ਕੋਸਲਰ ਵਿਜੈ ਕੁਮਾਰ, ਕੋਸਲਰ ਹਰਦੀਪ ਸਿੰਘ ਬੁਟਰ, ਗਗਨਦੀਪ ਸਿੰਘ ਭਾਟੀਆ, ਕੁਲਵੰਤ ਸਿੰਘ , ਕੈਪਟਨ ਚਰਨਜੀਤ ਸਿੰਘ, ਦਵਿੰਦਰ ਸਿੰਘ ਸਲਾਹਪੁਰ, ਬਲਦੀਸ ਸਿੰਘ ਤੂਰ, ਸਮੇਤ ਸਹਿਰ ਵਾਸੀ ਵੱਡੀ ਗਿਣਤੀ ਵਿਚ ਅੰਤਿਮ ਅਰਦਾਸ ਮੋਕੇ ਹਾਜਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone