Last UPDATE: May 29, 2015 at 4:50 pm

ਸੜਕ ਦੁਰਘਟਨਾ ਵਿੱਚ ਚਾਰ ਜ਼ਖ਼ਮੀ ।

W-1 W-2 W-3

ਕਾਦੀਆਂ 29 ਮਈ (ਦਵਿੰਦਰ ਸਿੰਘ ਕਾਹਲੋ )- ਅੱਜ ਸ਼ਾਂਮ ਨੰੂ ਇਕ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਇਕ ਸਕੂਟਰ ਪੀਬੀ 06 5080 ਅਤੇ ਮੋਟਰ ਸਾਇਕਲ ਪੀਬੀ 08 ਸੀਏ 3063 ਦੀ ਸਿਧੀ ਟਕੱਰ ਨਗਰ ਕੋਂਸਲ ਦੇ ਦਫ਼ਤਰ ਨਜ਼ਦੀਕ ਹੋ ਗਈ। ਜਿਸਦੇ ਨਤੀਜੇ ਵਜੋਂ ਇਸ ਹਾਦਸੇ ਵਿੱਚ ਚਾਰ ਲੋਕ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ ਪੈਦਲ ਜਾ ਰਹੇ 14 ਸਾਲਾ ਅੰਕਿਤ ਸਪੁਤਰ ਰਮਨ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਹਾਦਸੇ ਵਿੱਚ ਪ੍ਰਭਜੀਤ ਸਿੰਘ ਪਿੰਡ ਪੰਡੋਰੀ ਆਪਣੀ ਮਾਤਾ ਸਰਬਜੀਤ ਕੋਰ ਨਾਲ ਕਾਦੀਆਂ ਆਇਆ ਹੋਇਆ ਸੀ। ਉਹ ਵੀ ਇਸ ਹਾਦਸੇ ਵਿੱਚ ਜ਼ਖ਼ਮੀ ਹੋ ਗਏ ਹਨ। ਮੋਟਰ ਸਾਇਕਲ ਦੀ ਟਕਰ ਵਿੱਚ ਹੈਪੀ ਸੰਤ ਨਗਰ ਕਾਦੀਆਂ ਵੀ ਮਾਮੂਲੀ ਜ਼ਖ਼ਮੀ ਹੋ ਗਿਆ। ਹਾਦਸੇ ਵਿੱਚ ਜ਼ਖ਼ਮੀ ਤਿੰਨ ਲੋਕਾਂ ਨੰੂ ਸਥਾਨਕ ਨਿਜੀ ਹਸਪਤਾਲ ਵਿੱਚ ਦਾਖ਼ਿਲ ਕਰ ਦਿਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ ਤੇ ਬੀਬੀ ਚਰਨਜੀਤ ਕੋਰ ਬਾਜਵਾ ਤੁਰੰਤ ਮੋਕੇ ਤੇ ਪਹੁੰਚ ਗਏ। ਜਿਨ੍ਹਾਂ ਦੀ ਮਦਦ ਨਾਲ ਜ਼ਖ਼ਮੀਆਂ ਨੰੁ ਹਸਪਤਾਲ ਵਿੱਚ ਦਾਖ਼ਿਲ ਕਰਵਾ ਦਿਤਾ ਗਿਆ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone