Last UPDATE: March 29, 2017 at 9:41 pm

ਸੜਕਾਂ ਦੀ ਨਜਾਇਜ ਢੰਗ ਨਾਲ ਪੁਟਾਈ…..ਪ੍ਰਸ਼ਾਸ਼ਨ ਸੁੱਤਾ ਕੁੰਭਕਰਨ ਦੀ ਨੀਦ ।

IMG-20170329-WA0004 _20170329_162503

ਗੁਰਦਾਸਪੁਰ,ਕਾਦੀਆ 29 ਮਾਰਚ(ਦਵਿੰਦਰ ਸਿੰਘ ਕਾਹਲੋ) ਪੰਜਾਬ ਅੰਦਰ ਸੜਕਾ ਦੀ ਨਜਾਇਜ ਢੰਗ ਨਾਲ ਹੋ ਰਹੀ ਪੁਟਾਈ ਰੁਕਣ ਦਾ ਨਾਮ  ਲੈ ਰਹੀ । ਆਏ ਦਿਨ ਲੋਕਾ ਵਲੋ ਆਪਣੀ ਮਰਜੀ ਨਾਲ ਸੜਕਾ ਦੀ ਪੁਟਾਈ ਕੀਤੀ ਜਾ ਰਹੀ ਹੈ । ਅਜਿਹਾ ਹੀ ਇੱਕ ਵਾਕਿਆ ਵਿਧਾਨ ਸਭਾ ਹਲਕਾ ਕਾਦੀਆ ਅੰਦਰ ਪੈਦੇ ਪਿੰਡ ਛੋਟਾ ਨੰਗਲ ਬਾਗਬਾਨਾ ਤੋ ਪਿੰਡ ਨੰਗਲ ਬਾਗਬਾਨਾ ਵੱਲ ਜਾਦੀ ਸੜਕ ਦਾ ਸਾਹਮਣੇ ਆਇਆ ਹੈ ਜਿਸ ਵਿੱਚ ਲੋਕਾ ਵਲੋ ਆਪਣੀ ਮਰਜੀ ਨਾਲ ਹੀ ਸੜਕ ਨੂੰ ਸੈਟਰ ਵਿਚੋ ਪੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਦੋ ਇਸ ਬਾਰੇ ਲੋਕ ਨਿਰਮਾਣ ਵਿਭਾਗ ਦੇ ਐਸ ਡੀ ਉ ਦਵਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਇਹ ਸਾਰਾ ਮਾਮਲਾ ਮੇਰੇ ਨੋਟਿਸ ਵਿੱਚ ਆ ਗਿਆ ਹੈ ਤੇ ਇਸ ਬਾਰੇ ਵਿਭਾਗ ਵਲੋ ਕਿਸੇ ਨੂੰ ਵੀ ਅਜਿਹਾ ਕਰਨ ਦੀ ਆਗਿਆ ਨਹੀ ਦਿੱਤੀ ਗਈ । ਇਸ ਮਾਮਲੇ ਬਾਰੇ ਰੋਡ ਇੰਸਪੈਕਟਰ ਅਸੋਕ ਕੁਮਾਰ ਨੂੰ ਜਾਚ ਕਰਨ ਲਈ ਨਿਰਦੇਸ ਦੇ ਦਿੱਤੇ ਗਏ ਹਨ । ਜਾਚ ਤੋ ਬਾਅਦ ਜੋ ਵੀ ਕਸੂਰਵਾਰ ਪਾਇਆ ਜਾਵੇਗਾ ਉਸਨੂੰ ਬਖਸਿਆ ਨਹੀ ਜਾਵੇਗਾ । ਉਸਦੇ ਖਿਲਾਫ ਬਣਦੀ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਥੇ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਇਹੋ ਜਿਹੇ ਸਖਤ ਕਨੂੰਨ ਬਣਾਏ ਤਾ ਜੋ ਪੰਜਾਬ ਅੰਦਰ ਹੋ ਰਹੀ ਸੜਕਾ ਦੀ ਸਰੇਆਮ ਨਜਾਇਜ ਪੁਟਾਈ ਨੂੰ ਠੱਲ ਪਾਈ ਜਾ ਸਕੇ ।
ਫੋਟੋ ਨਜਾਇਜ ਢੰਗ ਨਾਲ ਪੁੱਟੀ ਹੋਈ ਸੜਕ ਦਾ ਦ੍ਰਿਸ

Leave a Reply

Your email address will not be published. Required fields are marked *

Recent Comments

    Categories