ਸ੍ਰੋਮਣੀ ਅਕਾਲੀ ਦਲ ਦੇ ਦੋ ਸਰਪੰਚ ਬਿਨਾ ਮੁਕਾਬਲੇ ਜੇਤੂ ।

ਗੁਰਦਾਸਪੁਰ ਕਾਦੀਆ 21 ਦਸੰਬਰ (ਦਵਿੰਦਰ ਸਿੰਘ ਕਾਹਲੋ) ਵਿਧਾਨ ਸਭਾ ਹਲਕਾ ਕਾਦੀਆ ਤੋ ਸ੍ਰੋਮਣੀ ਅਕਾਲੀ ਦਲ ਵਲੋ ਖੜੇ ਕੀਤੇ ਗਏ ਸਰਪੰਚਾ ਵਿਚੋ ਦੋ ਸਰਪੰਚ ਬਿਨਾ ਮੁਕਾਬਲੇ ਜੇਤੂ ਰਹੇ। ਇਸ ਮੋਕੇ ਸੀਨੀਅਰ ਅਕਾਲੀ ਆਗੂ ਗੁਰਇਕਬਾਲ ਸਿੰਘ ਮਾਹਲ ਨੇ ਜੇਤੂ ਰਹੇ ਸਰਪੰਚਾ ਨੂੰ ਵਧਾਈ ਦਿਤੀ । ਇਸ ਮੋਕੇ ਉਹਨਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਲੋਕ ਕਾਗਰਸ ਦੀਆ ਲੋਕ ਮਾਰੂ ਨੀਤੀਆ ਤੋ ਤੰਗ ਆ ਚੁਕੇ ਹਨ । ਜਿਸਦੇ ਕਾਰਨ ਅੱਜ ਹਲਕਾ ਕਾਦੀਆ ਦੇ ਪਿੰਡ ਭਗਤਪੁਰ ਪੱਤੀ ਨਾਥਪੁਰ ਤੋ ਪ੍ਰਵੇਸ਼ ਬਾਲਾ ਪਤਨੀ ਸਵ. ਪ੍ਰੀਤਮ ਲਾਲ ਅਤੇ ਗੁਰੂ ਨਾਨਕ ਨਗਰ ਕਲੋਨੀ ਤੋ ਕਸ਼ਮੀਰ ਕੌਰ ਪਤਨੀ ਸਤਨਾਮ ਸਿੰਘ ਬਿਨਾ ਮੁਕਾਬਲੇ ਜੇਤੂ ਰਹੀਆ ਹਨ । ਉਹਨਾ ਕਿਹਾ ਕਿ ਹਲਕਾ ਕਾਦੀਆ ਅੰਦਰ ਸ੍ਰੋਮਣੀ ਅਕਾਲੀ ਦਲ ਵਲੋ ਜੋ ਵੀ ਸਰਪੰਚੀ ਦੇ ਉਮੀਦਵਾਰ ਖੜੇ ਕੀਤੇ ਗਏ ਹਨ ਉਹ ਵੱਡੀਆ ਲੀਡਾ ਨਾਲ ਜਿਤ ਹਾਸਿਲ ਕਰਨਗੇ । ਇਸ ਮੋਕੇ ਉਹਨਾ ਨਾਲ ਅਕਾਲੀ ਆਗੂ ਦਿਲਬਾਗ ਸਿੰਘ ਮਾਹਲ ਤੇ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜਰ ਸਨ ।

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone