ਸ੍ਰੀ ਗੂਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੋਮਣੀ ਕਮੇਟੀ ਮੈਬਰ ਜਥੇਦਾਰ ਗੋਰਾ ਦੇ ਗ੍ਰਹਿ ਵਿਖੇ ਪਾਏ ਗਏ ਅਖੰਡ ਪਾਠ ਸਾਹਿਬ ਜੀ ਦੇ ਭੋਗ ।

IMG-20151129-WA0002 IMG-20151129-WA0004 IMG-20151129-WA0005

IMG-20151129-WA0006

 

ਕਾਦੀਆ 29 ਨਵੰਬਰ (ਦਵਿੰਦਰ ਸਿੰਘ ਕਾਹਲੋ) ਪਹਿਲੇ ਪਾਤਸ਼ਾਹ ਸ੍ਰੀ ਗੂਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਹਰ ਸਾਲ ਦੀ ਤਰਾ ਇਸ ਵਾਰ ਵੀ ਬਾਪੂ ਪਿਆਰਾ ਸਿੰਘ ਭਾਟੀਆ ਦੇ ਸਮੂਹ ਪਰਿਵਾਰ ਵਲੋ ਸ੍ਰੋਮਣੀ ਕਮੇਟੀ ਹਲਕਾ ਬਟਾਲਾ ਤੋ ਧਾਰਮਿਕ ਨੁੰਮਾਇੰਦਗੀ ਕਰ ਰਹੇ ਹਲਕਾ ਕਾਦੀਆ ਦੇ ਸੀਨੀਅਰ ਅਕਾਲੀ ਲੀਡਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗ੍ਰਹਿ ਰੇਲਵੇ ਰੋਡ ਕਾਦੀਆ ਵਿਖੇ ਬਹੁਤ ਹੀ ਧੂਮ ਧਾਮ ਤੇ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ । ਜਥੇਦਾਰ ਗੋਰਾ ਤੇ ਸਮੂਹ ਭਾਟੀਆ ਪਰਿਵਾਰ ਵਲੋ ਸ੍ਰੀ ਗੂਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀ ਖੁਸ਼ੀ ਵਿਚ ਬੀਤੇ ਦੋ ਰੋਜਾ ਤੋ ਰਖਵਾਏ ਗਏ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ । ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ ਸਾਝੀ ਵਾਲਤਾ ਦੇ ਪ੍ਰਤੀਕ ਸ੍ਰੀ ਗੂਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਖੁਲੇ ਪੰਡਾਲ ਅੰਦਰ ਸਸ਼ੋਭਿਤ ਕਰਕੇ ਧਾਰਮਿਕ ਦੀਵਾਨ ਸਜਾਏ ਗਏ । ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਜਾਏ ਗਏ ਧਾਰਮਿਕ ਦੀਵਾਨ ਵਿਚ ਕੋਮ ਦੇ ਮਹਾਨ ਕੀਰਤਨੀਏ ਭਾਈ ਸਤਿੰਦਰਬੀਰ ਸਿੰਘ ਹਜੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਦੇ ਜਥੇ ਨੇ ਹਰ ਜਸ ਗੁਰਬਾਣੀ ਦੇ ਸ਼ਬਦ ਕੀਰਤਨ ਰਾਹੀ ਸੰਗਤਾ ਨੂੰ ਨਿਹਾਲ ਕੀਤਾ ਉਪਰੰਤ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰ੍ਤਸਰ ਨੇ ਵਿਸ਼ੇਸ ਤੋਰ ਤੇ ਪਹੁੰਚ ਕੇ ਸੰਗਤਾ ਨੂੰ ਸ੍ਰੀ ਗੂਰੂ ਨਾਨਕ ਦੇਵ ਜੀ ਦੀ ਜੀਵਨੀ ਪ੍ਰਤੀ ਤੇ ਸਿੱਖ ਇਤਿਹਾਸ ਕਥਾ ਗੁਰਬਾਣੀ ਦੀਆ ਵਿਚਾਰਾ ਕਰਕੇ ਸੰਗਤਾ ਨੂੰ ਗੁਰੂ ਇਤਿਹਾਸ ਨਾਲ ਜੋੜਿਆ । ਇਸ ਸਮਾਗਮ ਵਿਚ ਜਿਲਾ ਅਕਾਲੀ ਜਥੇ ਦੇ  ਜਿਲਾ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਲੰਗਾਹ ਸਾਬਕਾ ਕੈਬਨਿਟ ਮੰਤਰੀ ਪੰਜਾਬ, ਹਲਕਾ ਕਾਦੀਆ ਦੇ ਇੰਚਾਰਜ ਸੇਵਾ ਸਿੰਘ ਸੇਖਵਾ ਸਾਬਕਾ ਕੈਬਨਿਟ ਮੰਤਰੀ ਪੰਜਾਬ , ਸ੍ਰ. ਦੇਸਰਾਜ ਧੁੱਗਾ ਮੁੱਖ ਸੰਸਦੀ ਸਕੱਤਰ ਪੰਜਾਬ ,ਚੇਅਰਮੈਨ ਜਗਰੂਪ ਸਿੰਘ ਸੇਖਵਾ,ਸ੍ਰੀ ਯਸ਼ਪਾਲ ਕੁੰਡਲ ਨਾਇਬ ਤਹਿਸੀਲਦਾਰ ਕਾਦੀਆ  ਨੇ ਵਿਸ਼ੇਸ ਤੋਰ ਤੇ ਨਤਮਸਤਕ ਹੋ ਕੇ ਸਮੂਲੀਅਤ ਕੀਤੀ । ਇਸ ਮੋਕੇ ਤੇ ਜਥੇਦਾਰ ਸ. ਸੁੱਚਾ ਸਿੰਘ ਲੰਗਾਹ ਨੇ ਸਟੇਜ ਤੋ ਸੰਗਤਾ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਤੇ ਸਮੂਹ ਭਾਟੀਆ ਪਰਿਵਾਰ ਵਡਭਾਗਾ ਵਾਲੇ ਹਨ ਜੋ ਆਪਣੇ ਪਿਤਾ ਪੁਰਖੀਆ ਵਲੋ ਭਾਰਤ ਪਾਕਿਸਤਾਨ ਦੀ ਵੰਡ ਤੋ ਪਹਿਲਾ ਨਨਕਾਣਾ ਸਾਹਿਬ ਪਾਕਿਸਤਾਨ ਤੋ ਚਲਾਈ ਪਰੰਪਰਾ ਨੂੰ ਨਿਰੰਤਰ ਜਾਰੀ ਰੱਖਦਿਆ ਹਰ ਸਾਲ ਆਪਣੇ ਪਰਿਵਾਰ ਤੇ ਸੰਗਤ ਨਾਲ ਮਿਲ ਕੇ ਆਪਣੇ ਵਡੇਰਿਆ ਦੀ ਯਾਦ ਨੂੰ ਤਾਜਾ ਕਰਦਿਆ ਗੂਰੂ ਸਾਹਿਬ ਦਾ ਪ੍ਰਕਾਸ਼ ਪੂਰਬ ਮਨਾਉਦੇ ਹਨ । ਇਸ ਮੋਕੇ ਦੋਰਾਨ ਸੇਵਾ ਸਿੰਘ ਸੇਖਵਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਰਬੱਤ ਦੇ ਭਲੇ ਦਾ ਸਿਧਾਤ ਦੱਸਿਆ ਸੀ ਸੋ ਲੋੜ ਹੈ ਅਜ ਸਾਨੂੰ ਧਰਮ ਦੇ ਮਾਰਗ ਤੇ ਚੱਲਣ ਦੀ ਸ੍ਰੀ ਦੇਸ਼ ਰਾਜ ਧੁਗਾ ਜੀ ਨੇ ਵੀ ਭਾਟੀਆ ਪਰਿਵਾਰ ਨੂੰ ਅਜਿਹਾ ਉਪਰਾਲਾ ਕਰਨ ਦੀ ਅਤੇ ਪਰੰਪਰਾ ਨੂੰ ਕਾਇਮ ਰੱਖਣ ਦੀ ਵਧਾਈ ਦਿਤੀ । ਇਸ ਮੋਕੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਸਮਾਗਮ ਵਿਚ ਸਮੂਹ ਜਿਲੇ ਦੀ ਅਕਾਲੀ ਲੀਡਰ ਸ਼ਿਪ ਤੇ ਪਤਵੰਤਿਆ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ । ਸਟੇਜ ਸਕੱਤਰ ਦੀ ਸੇਵਾ ਦਵਿੰਦਰ ਸਿੰਘ ਭਾਟੀਆ ਐਸ ਡੀ ਉ ਨੇ ਬਾਖੂਬੀ ਨਿਭਾਈ  । ਇਸ ਪ੍ਰਕਾਸ਼ ਪੂਰਬ ਮੋਕੇ ਜਥੇਦਾਰ ਸੁਰਿੰਦਰ ਸਿੰਘ ਬੱਜੂਮਾਨ ਮੈਬਰ ਸ੍ਰੋਮਣੀ  ਕਮੇਟੀ, ਜਥੇਦਾਰ ਰਤਨ ਸਿੰਘ ਜਫਰਵਾਲ , ਜਥੇਦਾਰ ਕਸਮੀਰ ਸਿੰਘ ਬਰਿਆਰ ਮੈਬਰ ਸ੍ਰੋਮਣੀ ਕਮੇਟੀ, ਜਰਨੈਲ ਸਿੰਘ ਮਾਹਲ ਪ੍ਰਧਾਨ ਨਗਰ ਕੋਸਲ ਕਾਦੀਆ , ਸੈਬੀ ਭਾਟੀਆ ਮੀਤ ਪ੍ਰਧਾਨ ਨਗਰ ਕੋਸਲ ਕਾਦੀਆ , ਗੁਰਤਿੰਦਰਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਬਟਾਲਾ, ਅਮਰੀਕ ਸਿੰਘ ਚੇਅਰਮੈਨ ਜਿਲਾ ਪ੍ਰੀਸਦ, ਲਖਵਿੰਦਰ ਸਿੰਘ ਘੁੰਮਣ ਜਿਲਾ ਪ੍ਰਧਾਨ ਐਸ ਸੀ ਵਿੰਗ, ਸੁਭਾਸ਼ ਉਹਰੀ ਜਿਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਹਰਦੀਪ ਸਿੰਘ ਬੁਟਰ ਐਮ ਸੀ, ਮਨਮੋਹਨ ਸਿੰਘ ਪੱਖੋਕੇ ਚੇਅਰਮੈਨ, ਹਰਪ੍ਰੀਤ ਸਿੰਘ ਮਾਹਲ ਐਮ ਸੀ, ਮਲਕੀਤ ਸਿੰਘ ਪੰਡੋਰੀ  ਚੇਅਰਮੈਨ , ਨਿਰਮਲ ਸਿੰਘ ਐਸ ਡੀ ਉ ਪੀ ਡਬਲਿਯੂ ਡੀ, ਮਲਕੀਅਤ ਸਿੰਘ ਹੈਪੀ , ਮਹਿੰਦਰ ਸਿੰਘ ਭਾਟੀਆ, ਕੁਲਵੰਤ ਸਿੰਘ ਜਫਰਵਾਲ,ਵਿਜੈ ਕੁਮਾਰ ਐਮ ਸੀ, ਸ੍ਰੀ ਰਾਜੇਸ਼ ਕੁਮਾਰ ਐਮ ਸੀ, ਸ. ਗਗਨਦੀਪ ਸਿੰਘ ਐਮ ਸੀ, ਸ੍ਰੀ ਅਸ਼ੋਕ ਕੁਮਾਰ ਐਮ ਸੀ , ਸੁੱਚਾ ਸਿੰਘ ਜੋਹਰ ਐਮ ਸੀ, ਸਰਬਜੀਤ ਸਿੰਘ ਭੱਤੂ ਐਮ ਸੀ, ਜੋਗਿੰਦਰਪਾਲ ਨੰਦੂ ,ਸ੍ਰੀ ਸੁਖਵਿੰਦਰਪਾਲ ਸਿੰਘ ਸੁਖ ਭਾਟੀਆ, ਸ੍ਰ.ਕਰਤਾਰ ਸਿੰਘ ਬਾਜਵਾ, ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ, ਸੁਖਬੀਰ ਸਿੰਘ ਚੋੜੇ ਮੱਧਰੇ  ਆਦਿ ਸੰਗਤਾ ਹਾਜਰ ਸਨ ।

Leave a Reply

Your email address will not be published. Required fields are marked *

Recent Comments

    Categories