Last UPDATE: February 4, 2018 at 7:04 am

ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ।

ਗੁਰਦਾਸਪੁਰ,ਕਾਦੀਆਂ 4 ਫਰਵਰੀ (ਦਵਿੰਦਰ ਸਿੰਘ ਕਾਹਲੋਂ) ਸਥਾਨਕ ਕਸਬਾ ਕਾਦੀਆਂ ਦੇ ਰੇਲਵੇ ਰੋਡ ਤੇ ਗੋਲਡਨ ਬੇਕਰੀ ਦੁਕਾਨ ਦੇ ਬਾਹਰ ਜ਼ਿਲ੍ਹਾ ਵਪਾਰ ਸੈੱਲ ਪ੍ਰਧਾਨ (ਕਾਂਗਰਸ) ਪ੍ਰਸ਼ੋਤਮ ਲਾਲ ਹੰਸ ਦੀ ਅਗਵਾਈ ਹੇਠ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ । ਇਸ ਤੋ ਪਹਿਲਾ ਸਮੂਹ ਇਲਾਕੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਗਈ । ਇਸ ਸਮੇਂ ਸਮੂਹ ਦੁਕਾਨਦਾਰਾ ਤੇ ਸ਼ਹਿਰ ਵਾਸੀਆਂ ਨੇ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਤੇ ਗੁਰੂ ਜੀ ਦੀਆ ਖ਼ੁਸ਼ੀਆਂ ਪ੍ਰਾਪਤ ਕੀਤੀਆਂ । ਇਸ ਸਮੇਂ ਸੇਵਾ ਕਰਨ ਵਾਲਿਆਂ ਚ  ਗੁਲਜ਼ਾਰ ਸਿੰਘ ਏ ਐਸ ਆਈ , ਗੁਲਸ਼ਨ ਸ਼ੇਰਾਵਤ, ਰਾਜਬੀਰ ਸਿੰਘ, ਵਿਕਾਸ ਹੰਸ, ਅਜੇ ਕੁਮਾਰ, ਰਮਨ ਕੁਮਾਰ, ਸੋਨੂੰ, ਵਰਿੰਦਰ ਲਾਡੀ, ਪ੍ਰੇਮ ਕੁਮਾਰ, ਬਿਹਾਰੀ ਲਾਲ ,ਰਵੀ ਕੁਮਾਰ, ਸੰਜੀਵ ਕੁਮਾਰ, ਡਾ. ਬਲਵਿੰਦਰ ਸਿੰਘ , ਮਦਨ ਲਾਲ,ਸਾਮ ਲਾਲ, ਬਚਨ ਲਾਲ, ਪਵਨ ਕੁਮਾਰ ,ਕਰਤਾਰ ਚੰਦ ,ਪੂਰਨ ਚੰਦ ਤੋ ਇਲਾਵਾ ਸਮੂਹ ਦੁਕਾਨਦਾਰ ਤੇ ਸ਼ਹਿਰ ਵਾਸੀ ਹਾਜ਼ਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone