ਸੇਂਟ ਵਾਰੀਅਰਜ਼ ਸਕੂਲ ਕਾਦੀਆਂ ਨੇ ਸਲਾਨਾ ਸਮਾਗਮ ਕਰਵਾਇਆ, ਹੋਣਹਾਰ ਵਿਦਿਆਰਥੀ ਕੀਤੇ ਗਏ ਸਨਮਾਨਿਤ ।

23722368_1618989258159137_1594782553859234615_nKHO_7590KHO_7630KHO_7608DSC_0052KHO_7583DSC_0062KHO_7762KHO_7587
ਗੁਰਦਾਸਪੁਰ,ਕਾਦੀਆਂ 23 ਨਵੰਬਰ (ਦਵਿੰਦਰ ਸਿੰਘ ਕਾਹਲੋਂ) ਸੇਂਟ ਵਾਰੀਅਰਜ਼ ਕਾਨਵੈਂਟ ਸਕੂਲ ਕਾਦੀਆਂ ਵਲ਼ੋਂ ਸਕੂਲ ਦੇ ਬੱਚਿਆ ਦੀ ਕਲਾਤਮਕ ਤੇ ਵਿਲੱਖਣ ਪ੍ਰਤਿਭਾ ਉਜਾਗਰ ਕਰਨ ਅਤੇ ਖੋਜ ਕਾਰਜਾਂ ਨੂੰ ਉਸਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਡਾਇਰੈਕਟਰ ਪ੍ਰਤਾਪ ਸਿੰਘ ਪਵਾਰ ਦੀ ਅਗਵਾਈ ਹੇਠ ਪ੍ਰਿੰਸੀਪਲ ਪਰਮਵੀਰ ਸਿੰਘ ਤੇ ਸਕੂਲ ਸਟਾਫ਼ ਵੱਲੋਂ ਸਲਾਨਾ ਸਮਾਗਮ ਆਯੋਜਿਤ ਕੀਤਾ ਗਿਆ । ਇਸ ਸਮਾਗਮ ਵਿਚ ਸ. ਗੁਰਮੀਤ ਸਿੰਘ ਏ ਡੀ ਸੀ ਜ਼ਿਲ੍ਹਾ ਗੁਰਦਾਸਪੁਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ । ਇਸ ਮੌਕੇ ਸਕੂਲ ਦੇ ਬੱਚਿਆ ਵੱਲੋਂ ਸ਼ਬਦ ਗਾਇਨ ਤੋ ਇਲਾਵਾ ਕਵਿਤਾਵਾਂ, ਗਿੱਧਾ, ਭੰਗੜਾ , ਸੋਲੋ ਡਾਸ, ਸਮੇਤ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਦੌਰਾਨ ਮਾਰਸ਼ਲ ਆਰਟ ਤੇ ਕਰਾਟੇ ਦਾ ਪ੍ਰਦਰਸ਼ਨ ਵੀ ਕੀਤਾ ਗਿਆ । ਇਸ ਮੌਕੇ ਪ੍ਰਿੰਸੀਪਲ ਪਰਮਵੀਰ ਸਿੰਘ ਨੇ ਆਏ ਮਹਿਮਾਨਾਂ ਤੇ ਬੱਚਿਆਂ ਦੇ ਮਾਤਾ ਪਿਤਾ ਦਾ ਸਵਾਗਤ ਕਰਦਿਆਂ ਕਿਹਾ ਕਿ 2016 ਵਿਚ ਸਥਾਪਿਤ ਹੋਏ ਇਸ ਸਕੂਲ ਨੇ ਬੱਚਿਆ ਨੂੰ ਗੁਣਾਤਮਕ ਸਿੱਖਿਆ ਦੇ ਨਾਲ ਨਾਲ ਬਹੁਪੱਖੀ ਸ਼ਖ਼ਸੀਅਤ ਉਸਾਰੀ ਦਾ ਮੌਕਾ ਪ੍ਰਦਾਨ ਕੀਤਾ ਹੈ । ਇਸ ਦੌਰਾਨ ਬੋਲਦਿਆਂ ਮੁੱਖ ਮਹਿਮਾਨ ਏ ਡੀ ਸੀ ਗੁਰਮੀਤ ਸਿੰਘ ਨੇ ਬੱਚਿਆ ਨੂੰ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ । ਇਸ ਮੌਕੇ ਪੜਾਈ ,ਖੇਡਾਂ ਤੇ ਹੋਰ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਸਕੂਲ ਦੇ ਵਿਦਿਆਰਥੀਆ ਸਨਮਾਨਿਤ ਕੀਤਾ ਗਿਆ । ਇਸ ਦੌਰਾਨ ਸਕੂਲ ਸਟਾਫ ਵਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਇਲਾਕੇ ਦੀਆ ਪ੍ਰਮੁੱਖ ਸਖਸੀਅਤਾ ਸਮੂਹ ਸਟਾਫ਼ ਤੇ ਬੱਚਿਆ ਦੇ ਮਾਤਾ ਪਿਤਾ ਇਸ ਪ੍ਰੋਗਰਾਮ ਵਿਚ ਹਾਜ਼ਰ ਸਨ । ਦੇਰ ਸ਼ਾਮ ਤੱਕ ਚੱਲੇ ਸਮਾਗਮ ਦਾ ਸਾਰਿਆ ਨੇ ਭਰਪੂਰ ਅਨੰਦ ਉਠਾਇਆ ।

Leave a Reply

Your email address will not be published. Required fields are marked *

Recent Comments

    Categories