Last UPDATE: September 4, 2018 at 8:11 pm

ਸੇਂਟ ਜੋਸਫ ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ ।

ਗੁਰਦਾਸਪੁਰ, ਕਾਦੀਆਂ 4 ਸਤੰਬਰ (ਦਵਿੰਦਰ ਸਿੰਘ ਕਾਹਲੋਂ) ਅੱਜ ਸੇਂਟ ਜੋਸਫ ਕਾਨਵੈਂਟ ਸਕੂਲ  ਡੱਲਾ ਮੋੜ ਕਾਦੀਆਂ ਵਿਖੇ ਅਧਿਆਪਕ  ਦਿਵਸ ਧੂਮ ਧਾਮ ਨਾਲ ਮਨਾਇਆ ਗਿਆ । ਇਸ ਦੌਰਾਨ ਸਕੂਲ ਦੇ ਵਿਦਿਆਰਥੀਆ ਵੱਲੋਂ ਰੰਗਾ ਰੰਗ ਪ੍ਰੋਗਰਾਮ  ਪੇਸ਼ ਕੀਤਾ ਗਿਆ । ਇਸ ਪ੍ਰੋਗਰਾਮ ਵਿਚ ਅਧਿਆਪਕ ਦਿਵਸ ਸਬੰਧੀ ਕਵਿਤਾਵਾਂ ,ਡਾਸ , ਸਕਿੱਟ ਤੇ ਭੰਗੜਾ ਆਦਿ ਸ਼ਾਮਿਲ ਸੀ । ਇਸ ਮੌਕੇ ਬੱਚਿਆ ਨੇ ਇੱਕ ਸਕਿੱਟ ਰਾਹੀ ਅਧਿਆਪਕ ਦੀ ਆਗਿਆ ਦਾ ਪਾਲਣ ਕਰਨਾ ਕਿੰਨਾ ਜ਼ਰੂਰੀ ਹੈ ਇਸ ਤੋ ਜਾਣੂ ਕਰਵਾਇਆ । ਇਸ ਪ੍ਰੋਗਰਾਮ ਵਿਚ  ਮੁੱਖ ਮਹਿਮਾਨ ਵੱਜੋ ਫਾਦਰ ਡੇਵਿਡ ਰਾਜ ਨੇ ਸ਼ਿਰਕਤ ਕੀਤੀ । ਇਸ ਸਾਰੇ ਪ੍ਰੋਗਰਾਮ ਦੀ ਰਹਿਨੁਮਾਈ ਸਕੂਲ ਦੇ ਪ੍ਰਿੰਸੀਪਲ ਸਿਸਟਰ ਸੁਦੀਪਾ , ਵਾਈਸ ਪ੍ਰਿੰਸੀਪਲ ਸਿਸਟਰ ਮਾਰੀਆ ਜੋਸ, ਸਿਸਟਰ ਜੋਸਫਿਨ ਤੇ ਸਿਸਟਰ ਉਲਿਵ ਨੇ ਕੀਤੀ । ਇਸ ਦੌਰਾਨ  ਪ੍ਰਿੰਸੀਪਲ ਸਾਹਿਬ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ  ਸਾਰੇ ਅਧਿਆਪਕਾ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ । ਓਹਨਾ  ਕਿਹਾ ਕਿ ਸਾਨੂੰ ਬਹੁਤ ਹੀ ਮਿਹਨਤ ਤੇ ਲਗਨ ਨਾਲ ਕੰਮ  ਕਰਨਾ ਚਾਹੀਦਾ ਹੈ । ਇਸ ਮੌਕੇ ਸਮੂਹ ਸਕੂਲ ਸਟਾਫ਼ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone