ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਵਿਖੇ ਪ੍ਰਿੰਸੀਪਲ ਡੇ ਮਨਾਇਆ ਗਿਆ ।

 ਗੁਰਦਾਸਪੁਰ ਕਾਦੀਆਂ 6 ਅਗਸਤ (ਦਵਿੰਦਰ ਸਿੰਘ ਕਾਹਲੋਂ) ਅੱਜ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਪ੍ਰਿੰਸੀਪਲ ਡੇ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਮੌਕੇ  ਸਕੂਲ ਦੇ ਡਾਇਰੈਕਟਰ  ਫਾਦਰ ਜੋਸਫ ਮੈਥਿਉ  ਮੁੱਖ ਮਹਿਮਾਨ ਵੱਜੋ ਸ਼ਾਮਲ ਹੋਏ ਤੇ  ਸਕੂਲ ਦੇ ਪ੍ਰਿੰਸੀਪਲ ਸਿਸਟਰ ਸੁਦੀਪਾ ਨੂੰ ਇਸ ਦਿਨ ਦੀਆ ਲੱਖ ਲੱਖ ਵਧਾਈਆਂ ਦਿੱਤੀਆਂ । ਇਸ ਸਮੇ ਉਹਨਾ ਕਿਹਾ ਕੇ ਪ੍ਰਿੰਸੀਪਲ ਸਿਸਟਰ ਸੁਦੀਪਾ ਬਹੁਤ ਹੀ ਤਜਰਬੇਕਾਰ ਤੇ ਮਿਹਨਤੀ ਪ੍ਰਿੰਸੀਪਲ ਹਨ । ਇਸ ਦੌਰਾਨ ਉਹਨਾ ਨੇ ਇਹ ਵੀ ਭਰੋਸਾ ਦਿਵਾਇਆ ਕਿ ਸਿਸਟਰ ਸੁਦੀਪਾ ਇਸ ਸਕੂਲ ਨੂੰ ਹੋਰ ਵੀ ਬੁਲੰਦੀਆਂ ਤੱਕ ਲੈ ਕੇ ਜਾਣਗੇ । ਓਹਨਾ ਕਿਹਾ ਕੇ ਮੈਂ  ਪ੍ਰਿੰਸੀਪਲ ਸਾਬ ਦਾ ਸਕੂਲ ਪ੍ਰਤੀ ਵਧੀਆ ਕਾਰਗੁਜ਼ਾਰੀ ਲਈ ਧੰਨਵਾਦ ਕਰਦਾ ਹਾਂ । ਇਸ ਸਮੇਂ ਸਕੂਲ ਦੇ ਵਾਈਸ ਪ੍ਰਿੰਸੀਪਲ ਸਿਸਟਰ ਮਾਰਿਉ, ਸਿਸਟਰ ਜੋਸਫਿਨ, ਸਿਸਟਰ ਉਲੀਵ, ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਵੱਲੋਂ ਪ੍ਰਿੰਸੀਪਲ ਸਿਸਟਰ ਸੁਦੀਪਾ ਨੂੰ ਮੁਬਾਰਕਬਾਦ ਦਿੱਤੀ ਗਈ । ਇਸ ਦੌਰਾਨ ਸਕੂਲ ਦੇ ਬੱਚਿਆ ਵੱਲੋਂ ਇੱਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਇਸ ਮੌਕੇ ਪ੍ਰਿੰਸੀਪਲ ਸਿਸਟਰ ਸੁਦੀਪਾ ਵੱਲੋਂ ਸਕੂਲ ਦੇ ਡਾਇਰੈਕਟਰ  ਫਾਦਰ ਜੋਸਫ ਮੈਥਿਉ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone