ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਕਰਵਾਇਆ ਗਿਆ ਤੀਸਰਾ ਸਲਾਨਾ ਸਮਾਰੋਹ ।

IMG-20171130-WA0017IMG-20171130-WA0001IMG-20171130-WA0014IMG-20171130-WA0009 IMG-20171130-WA0013IMG-20171130-WA0011IMG-20171130-WA0016ਗੁਰਦਾਸਪੁਰ,ਕਾਦੀਆਂ 2 ਦਸੰਬਰ (ਦਵਿੰਦਰ ਸਿੰਘ ਕਾਹਲੋਂ) ਬਿਸ਼ਪ ਫਰੈਂਕੋ ਮੁਲ਼ਾਕਲ ਦੀ ਅਗਵਾਈ ਹੇਠ ਚੱਲ ਰਹੇ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਡਾਇਰੈਕਟਰ ਫਾਦਰ ਜੋਸਫ ਮੈਥਿਊ ਦੀ ਅਗਵਾਈ ਹੇਠ ਤੀਸਰਾ ਸਲਾਨਾ ਸਮਾਗਮ ਕਰਵਾਇਆ ਗਿਆ । ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਅਤੇ ਜਲੰਧਰ ਡਾਇਉਸਿਸ ਦੇ ਪ੍ਰਬੰਧਕ ਫਾਦਰ ਥੋਮਸ ਕੀਪਰਥ ਮੁੱਖ ਮਹਿਮਾਨ ਵੱਜੋ ਸ਼ਾਮਿਲ ਹੋਏ । ਇਸ ਮੌਕੇ ਸਕੂਲ ਦੇ ਬੱਚਿਆ ਨੇ ਰੰਗਾ ਰੰਗ ਪ੍ਰੋਗਰਾਮ ਨਾਲ ਆਏ ਹੋਏ ਸਰੋਤਿਆ ਦਾ ਮਨ ਮੋਹ ਲਿਆ ।ਇਸ ਦੌਰਾਨ ਬੱਚਿਆ ਨੇ ਇੱਕ ਰੰਗਾ ਰੰਗ ਨਾਟਕ ਪੇਸ਼ ਕੀਤਾ ਜਿਸ ਦਾ ਮੁੱਖ ਉਦੇਸ਼ ਮਾਪਿਆ ਨੂੰ ਇਹ ਦੱਸਣਾ ਸੀ ਕਿ ਕਿਵੇਂ ਉਹ ਆਪਣੇ ਕੰਮਾਂ ਕਾਜਾਂ ਦੌਰਾਨ ਬੱਚਿਆ ਤੋ ਦੂਰ ਹੋ ਗਏ ਹਨ । ਇਸ ਨਾਟਕ ਰਾਹੀ ਬੱਚਿਆ ਨੇ ਮਾਪਿਆ ਨੂੰ ਜਾਗਰੂਕ ਕੀਤਾ । ਇਸ ਦੌਰਾਨ ਸਕੂਲ ਦੇ ਹੋਣਹਾਰ ਵਿਦਿਆਰਥੀਆ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਕੂਲ ਦੀ ਵਿੱਦਿਆ ਦੇ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਤੇ ਸ਼ਲਾਘਾ ਕੀਤੀ । ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਸਿਸਟਰ ਸੁਦੀਪਾ ਵਲ਼ੋਂ ਆਏ ਹੋਏ ਮਹਿਮਾਨਾਂ ਤੇ ਬੱਚਿਆ ਦੇ ਮਾਤਾ ਪਿਤਾ ਦਾ ਧੰਨਵਾਦ ਵੀ ਕੀਤਾ ਗਿਆ । ਇਸ ਮੌਕੇ ਫਾਦਰ ਪੀ . ਜੇ ਜੋਸਫ , ਸਿਸਟਰ ਰਿੰਸੀ ਤੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *

Recent Comments

    Categories