ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾਂ ਮੋੜ ਕਾਦੀਆਂ ਵਿਖੇ ਸਿਸਟਰ ਸੁਦੀਪਾ ਨੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ ।

IMG-20170912-WA0004IMG-20170912-WA0002

ਗੁਰਦਾਸਪੁਰ, ਕਾਦੀਆਂ 12 ਸਤੰਬਰ(ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਵਿਖੇ ਬਿਸ਼ਪ ਫਰੈਕੋ ਮੁਲਾਕਲ ਦੀ ਅਗਵਾਈ ਹੇਠ ਚੱਲ ਰਹੇ ਸੇਂਟ ਜੋਸਫ ਕਾਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਅੱਜ ਨਵੇਂ ਪ੍ਰਿੰਸੀਪਲ ਸਿਸਟਰ ਸੁਦੀਪਾ ਨੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ । ਇਸ ਸਮੇਂ ਸਕੂਲ ਦੇ ਡਾਇਰੈਕਟਰ ਫਾਦਰ ਜੋਸਫ ਮੈਥਿਊ , ਵਾਇਸ ਪ੍ਰਿੰਸੀਪਲ ਸਿਸਟਰ ਰੋਜਵਿਟ, ਸਿਸਟਰ ਜੋਸਫਿਨ, ਸਿਸਟਰ ਬਿਨੀਤਾ  ਅਤੇ ਸਮੂਹ ਸਟਾਫ਼ ਵੱਲੋਂ ਪ੍ਰਿੰਸੀਪਲ ਸਿਸਟਰ ਸੁਦੀਪਾ ਦਾ  ਨਿੱਘਾ ਸਵਾਗਤ ਕੀਤਾ ਗਿਆ । ਇਸ ਸਮੇਂ ਛੋਟੇ- ਛੋਟੇ ਬੱਚਿਆ ਦੁਆਰਾ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਇਸ ਦੌਰਾਨ ਬੋਲਦਿਆਂ ਪ੍ਰਿੰਸੀਪਲ ਸਿਸਟਰ ਸੁਦੀਪਾ ਨੇ ਕਿਹਾ ਕੇ ਬੱਚੇ ਦੇਸ਼ ਦਾ ਭਵਿੱਖ ਹਨ  ਇਹਨਾਂ ਬੱਚਿਆ ਨੂੰ ਪੜਾਈ ਦੇ ਨਾਲ  ਸਹੀ ਦਿਸ਼ਾ ਦੇਣਾ ਸਾਡਾ ਅਧਿਆਪਕ ਦਾ ਮੁੱਢਲਾ ਫ਼ਰਜ਼ ਹੈ ਤਾਂ ਜੋ ਉਹ ਇੱਕ ਕਾਮਯਾਬ ਇਨਸਾਨ ਬਣ ਸਕਣ । ਉਪਰੰਤ ਓਹਨਾ  ਨੇ ਸਕੂਲ ਦੇ ਡਾਇਰੈਕਟਰ ਫਾਦਰ ਜੋਸਫ ਮੈਥਿਊ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ।

ਫੋਟੋ ;- 1 .ਪ੍ਰਿੰਸੀਪਲ ਸਿਸਟਰ ਸੁਦੀਪਾ ਦਾ ਸਕੂਲ ਡਾਇਰੈਕਟਰ ਫਾਦਰ ਜੋਸਫ ਮੈਥਿਊ ਤੇ ਸਮੂਹ ਸਟਾਫ਼ ਸਵਾਗਤ ਕਰਦੇ ਹੋਏ ।

         2 . ਬੱਚੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕਰਦੇ ਹੋਏ । 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone