Last UPDATE: July 10, 2017 at 10:26 am

ਸੀਵਰੇਜ ਦਾ ਪਾਣੀ ਗਲੀਆਂ ਚ ਫ਼ਿਰ ਰਿਹੈ, ਘਰਾਂ ਚ ਹੋਇਆ ਦਾਖ਼ਲ

ਵਾਰਡ ਵਾਸੀਆਂ ਵੱਲੋਂ ਸੀਵਰੇਜ ਬੋਰਡ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ
ਭਦੌੜ 10 ਜੁਲਾਈ (ਵਿਕਰਾਂਤ ਬਾਂਸਲ) ਭਦੌੜ ਦੇ ਵਾਰਡ ਨੰ: 3 ਸੂਏਵਾਲਾ ਵੇਹੜਾ ਦੇ ਵਸਨੀਕਾਂ ਦਾ ਸੀਵਰੇਜ ਦੇ ਗਲੀਆਂ ਅਤੇ ਘਰਾਂ ਚ ਫ਼ਿਰ ਰਹੇ ਪਾਣੀ ਨੇ ਜਿਉਣਾ ਦੁੱਭਰ ਕਰ ਦਿੱਤਾ ਜਿਸ ਤੋਂ ਅੱਕਕੇ ਵਾਰਡ ਵਾਸੀਆਂ ਸੀਵਰੇਜ ਬੋਰਡ ਖਿਲਾਫ਼ ਭੜਾਸ ਕੱਢਦਿਆਂ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ। ਵਾਰਡ ਵਾਸੀ ਗੁਰਮੀਤ ਗੀਤਾ, ਮੰਗੀ ਪਰਜੈਕਟ, ਰਾਜਾ ਸਿੱਧੂ, ਅੰਬਾ ਦੁਕਾਨਦਾਰ ਨੇ ਦੱਸਿਆ ਕਿ ਸਾਡੇ ਇਲਾਕੇ ਚ ਸੀਵਰੇਜ ਦਾ ਹਮੇਸ਼ਾ ਹੀ ਮਾੜਾ ਹਾਲ ਰਹਿੰਦਾ ਹੈ ਉਹਨਾਂ ਦੱਸਿਆ ਕਿ ਮੇਨ ਰਸਤੇ ਚ ਪਾਣੀ ਜਮ੍ਹਾਂ ਹੋਣ ਕਾਰਨ ਇੱਥੋਂ ਦੀ ਲੰਘਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਅਤੇ ਸਾਡੇ ਘਰਾਂ ਅੰਦਰ ਵੀ ਸੀਵਰੇਜ ਦਾ ਪਾਣੀ ਦਾਖਲ ਹੋ ਚੁੱਕਾ ਹੈ ਪ੍ਰੰਤੂ ਸਾਡੀ ਸੁਣਨ ਵਾਲਾ ਕੋਈ ਨਹੀਂ। ਗਰਮੀ ਦਾ ਮੌਸਮ ਹੋਣ ਕਾਰਨ ਪਾਣੀ ਪੂਰੀ ਤਰ੍ਹਾਂ ਮੁਸ਼ਕ ਚੁੱਕਾ ਹੈ ਜਿਸ ਕਾਰਨ ਕਈ ਜਾਨਲੇਵਾ ਬੀਮਾਰੀਆਂ ਫੈਲਣ ਦਾ ਖਦਸਾ ਬਣਿਆ ਹੋਇਆ ਹੈ। ਇਸ ਮੁਸ਼ਕ ਚੁੱਕੇ ਪਾਣੀ ਉਪਰ ਪੈਦਾ ਹੋ ਰਹੇ ਜਾਨਲੇਵਾ ਮੱਛਰ ਮਲੇਰੀਆਂ ਅਤੇ ਡੇਂਗੂ ਜਿਹੀਆਂ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ ਜੋ ਕਿਸੇ ਵੀ ਵਕਤ ਇਸ ਸੰਘਣੀ ਆਬਾਦੀ ਵਾਲੇ ਇਲਾਕੇ ਨੂੰ ਆਪਣੀ ਲਪੇਟ ਚ ਲੈ ਸਕਦੇ ਹਨ। ਉਹਨਾਂ ਸੀਵਰੇਜ ਬੋਰਡ ਨੂੰ ਚੇਤਾਵਨੀ ਭਰੇ ਲਹਿਜੇ ਚ ਕਿਹਾ ਕਿ ਜੇਕਰ ਬੰਦ ਸੀਵਰੇਜ ਦਾ ਜਲਦੀ ਪੁਖਤਾ ਹੱਲ ਨਾ ਕੱਢਿਆ ਗਿਆ ਤਾਂ ਆਉਣ ਵਾਲੇ ਦਿਨਾਂ ਚ ਸੀਵਰੇਜ ਬੋਰਡ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜੱਗੀ ਦਾਸ, ਕਾਲਾ ਸਿੰਘ, ਮੰਗਾ ਖਾਨ, ਮਲਕੀਤ ਸਿੰਘ, ਹਰਬੰਸ ਸਿੰਘ, ਸ਼ੰਕਰ ਸਿੰਘ, ਬਾਵਾ ਦੁਕਾਨਦਾਰ, ਬੁੱਧ ਰਾਮ ਕੌੜਾ, ਛਿੰਦਾ ਹਲਵਾਈ, ਗਿਆਨੀ ਗੁਰਚਰਨ ਸਿੰਘ ਆਦਿ ਹਾਜ਼ਰ ਸਨ। ਜਦੋਂ ਇਸ ਸਬੰਧੀ ਸੀਵਰੇਜ ਬੋਰਡ ਦੇ ਜੇ.ਈ. ਸੁਰਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੀਂਹ ਕਾਰਨ ਸੀਵਰੇਜ ਕਈ ਥਾਵਾਂ ਤੋਂ ਬੰਦ ਹੋ ਗਿਆ ਹੈ ਜਿਸ ਨੂੰ ਠੀਕ ਕਰਨ ’ਤੇ ਸਾਡੇ ਕਰਮਚਾਰੀ ਲੱਗੇ ਹੋਏ ਹਨ ਅਤੇ ਵਾਰੀ ਆਉਣ ’ਤੇ ਵਾਰਡ ਨੰ: 3 ਦਾ ਸੀਵਰੇਜ ਖੋਲ੍ਹ ਦਿੱਤਾ ਜਾਵੇਗਾ।
ਫੋਟੋ ਵਿਕਰਾਂਤ ਬਾਂਸਲ 1, ਨਾਅਰੇਬਾਜ਼ੀ ਕਰਦੇ ਲੋਕਾਂ ਦੀ

 

Leave a Reply

Your email address will not be published. Required fields are marked *

Recent Comments

    Categories