Last UPDATE: April 12, 2017 at 8:00 pm

ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ ਵਲੋ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦਾ ਸਨਮਾਨ ।

2017-04-13_06.44.28 _20170413_064825 2017-04-13_06.39.36 2017-04-13_06.34.48 2017-04-13_06.36.27

ਗੁਰਦਾਸਪੁਰ ਕਾਦੀਆਂ  12 ਅਪ੍ਰੇਲ (ਦਵਿੰਦਰ ਸਿੰਘ ਕਾਹਲੋ) ਸਿੱਖ ਨੈਸ਼ਨਲ ਕਾਲਜ ਕਾਦੀਆ ਵਿਖੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ ਵਲੋ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੋਕੇ ਉਹਨਾ ਵੱਖ ਵੱਖ ਖੇਤਰਾ ਵਿਚ ਮੱਲਾ ਮਾਰਨ ਵਾਲੇ ਵਿਦਿਆਰਥੀਆ ਨੂੰ ਇਨਾਮ ਵੀ ਵੰਡੇ । ਇਸ ਮੋਕੇ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ ਦੇ ਪ੍ਰਧਾਨ ਸੇਵਾ ਮੁਕਤ ਆਈ ਏ ਐਸ ਸ. ਗੁਰਦੇਵ ਸਿੰਘ ਬਰਾੜ ਅਤੇ ਵਿਸ਼ੇਸ ਮਹਿਮਾਨ ਵਜੋ ਸਕੱਤਰ ਕਾਲਜ ਕਮੇਟੀ ਡਾ. ਬਲਚਰਨਜੀਤ ਸਿੰਘ ਭਾਟੀਆ ਕਮੇਟੀ ਮੈਬਰ ਸੁਰਜੀਤ ਸਿੰਘ ਤੁਗਲਵਾਲ, ਨਗਰ ਕੋਸਲ ਪ੍ਰਧਾਨ ਜਰਨੈਲ ਸਿੰਘ ਮਾਹਲ, ,ਸ੍ਰੋਮਣੀ ਕਮੇਟੀ ਮੈਬਰ ਗੁਰਿੰਦਰਪਾਲ ਸਿੰਘ ਗੋਰਾ , ਨਰਿੰਦਰ ਸਿੰਘ ਸੰਧੂ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਿੰਸੀਪਲ ਡਾ. ਸੰਦੀਪ ਕੌਰ ਸਮੇਤ ਸਟਾਫ ਵਲੋ ਮੁੱਖ ਮਹਿਮਾਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਪੰਜਾਬ ਦਾ ਹਾਰਦਿਕ ਸਵਾਗਤ ਕੀਤਾ ਗਿਆ । ਇਸ ਮੋਕੇ ਉਹਨਾ ਨੂੰ ਸਿੱਖ ਐਜੂਕੇਸ਼ਨਲ ਸੁਸਾਇਟੀ ਵਲੋ ਸਨਮਾਨ ਪੱਤਰ ਭੇਟ ਕੀਤਾ ਗਿਆ । ਇਸ ਇਨਾਮ ਵੰਡ ਦੀ ਸੁਰੂਆਤ ਤੋ ਪਹਿਲਾ ਕਾਲਜ ਦੀਆ ਵਿਦਿਆਰਥਣਾ ਵਲੋ ਸਬਦ ਗਾਇਨ ਕੀਤਾ ਗਿਆ ।ਇਸ ਮੋਕੇ ਬੋਲਦਿਆ ਸ. ਬਾਜਵਾ ਨੇ ਕਿਹਾ ਕਿ ਮੈਨੂੰ ਪੰਜਾਬ ਸਰਕਾਰ ਵਲੋ ਬਹੁਤ ਵੱਡੀ ਜਿੰਮੇਵਾਰੀ ਸੋਪੀ ਗਈ ਹੈ ਜਿਸਨੂੰ ਮੈ ਪੂਰੀ ਤਨਦੇਹੀ ਨਾਲ ਨਿਭਾਵਾਗਾ । ਤੇ ਮੈ ਲੋਕਾ ਦੀਆ ਉਮੀਦਾ ਅਨੁਸਾਰ ਪੰਜਾਬ ਦੀ ਤਰੱਕੀ ਲਈ ਹਮੇਸਾ ਯਤਨਸ਼ੀਲ ਰਹਾਗਾ । ਉਹਨਾ ਹੋਰ ਕਿਹਾ ਕਿ ਸਾਰੇ ਸਿਆਸੀ ਆਗੂ ਜੇਕਰ ਇਮਾਨਦਾਰੀ ਨਾਲ ਲੋਕ ਸੇਵਾ ਕਰਨ ਤੇ ਭ੍ਰਿਸਟਾਚਾਰ ਤੋ ਮੁਕਤ ਪ੍ਰਬੰਧ ਦੇ ਕੇ ਆਪਣੇ ਫਰਜ ਦੀ ਪਛਾਣ ਕਰਨ ਤਾ ਇਸਦੇ ਨਾਲ ਸੂਬੇ ਦੀ ਤਰੱਕੀ ਹੋਰ ਵੀ ਹੋ ਸਕਦੀ ਹੈ । ਉਹਨਾ ਹੋਰ ਕਿਹਾ ਕਿ ਪੰਜਾਬ ਦੇ ਪੱਛੜੇ ਇਲਾਕੇ ਦੀ ਤਰੱਕੀ ਲਈ ਵਿਦਿਆ ਦਾ ਪ੍ਰਸਾਰ ਕਰਨਾ ਵੀ ਜਰੂਰੀ ਹੈ ਤੇ ਨੋਜਵਾਨ ਵਰਗ ਨੂੰ ਖੇਡਾ ਲਈ ਉਤਸਾਹਿਤ ਕਰਨ ਦੀ ਵੀ ਲੋੜ ਹੈ । ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵਲੋ ਪੰਜ ਲੱਖ ਰੁਪਏ ਕਾਲਜ ਦੇ ਵਿਕਾਸ ਲਈ ਦੇਣ ਦਾ ਐਲਾਨ ਕੀਤਾ ਅਤੇ ਉਹਨਾ ਤੋ ਇਲਾਵਾ ਨਗਰ ਕੋਸਲ ਪ੍ਰਧਾਨ ਜਰਨੈਲ ਸਿੰਘ ਮਾਹਲ ਨੇ ਇਕ ਲੱਖ ਰੁਪਏ ਤੇ ਸਾਬਕਾ ਬਲਾਕ ਅਫਸਰ ਦਰਸਨ ਸਿੰਘ ਭਿੰਡਰ ਵਲੋ ਹੋਣਹਾਰ ਵਿਦਿਆਰਥੀਆ ਲਈ 20 ਹਜਾਰ ਰੁਪਏ ਭੇਟ ਕੀਤੇ ਗਏ ।ਇਸ ਮੋਕੇ ਸਿੱਖ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਕੌਰ ਨੇ ਕਾਲਜ ਦੀ ਸਲਾਨਾ ਰਿਪੋਰਟ ਪੇਸ਼ ਕੀਤੀ । ਇਸ ਮੋਕੇ ਵਿਦਿਆਰਥੀਆ ਨੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ ਕੀਤਾ । ਇਸ ਮੋਕੇ ਆਈਆ ਸਖਸੀਅਤਾ ਵਿਚ ਐਸ ਜੀ ਪੀ ਸੀ ਮੈਬਰ ਗੁਰਿੰਦਰਪਾਲ ਸਿੰਘ ਗੋਰਾ, ਜਸਬੀਰ ਸਿੰਘ ਰਿਆੜ, ਹਰਦੀਪ ਸਿੰਘ ਬੁੱਟਰ, ਸੁਰਜੀਤ ਸਿੰਘ ਤੁਗਲਵਾਲ, ਸਕੰਦਰ ਸਿੰਘ ਪੀ ਏ , ਬਲਾਕ ਕਾਗਰਸ ਆਗੂ ਸੁਰਿੰਦਰਪਾਲ ਸਿੰਘ ਪੱਪੀ , ਬਲਦੀਸ ਸਿੰਘ ਤੂਰ, ਤੋ ਇਲਾਵਾ ਸਮੂਹ ਕਾਲਜ ਸਟਾਫ ਤੇ ਵਿਦਿਆਰਥੀ ਹਾਜਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone