ਸਿੱਖੋ ਸੰਭਲੋ ਤੇ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਕੇ ਆਪਣਾ ਘਰ ਸੰਭਾਲੋ; -ਸਿਮਰਨਜੀਤ ਸਿੰਘ ਮਾਨ

 ਗੁਰਦਾਸਪੁਰ, ਕਾਦੀਆਂ, 27 ਅਕਤੂਬਰ (ਦਵਿੰਦਰ ਸਿੰਘ ਕਾਹਲੋਂ ) ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਗੁਰਦਾਸਪੁਰ ਯੂਥ ਵਿੰਗ ਦੇ ਪ੍ਰਧਾਨ ਬਲਵਿੰਦਰ ਸਿੰਘ ਧੰਨੇ ਤੇ ਸਮੂਹ ਯੂਥ ਵਿੰਗ ਵੱਲੋਂ ਪਿੰਡ ਧੰਨੇ ਵਿਖੇ ਕਰਵਾਈ ਗਈ ਰੈਲੀ ਵਿੱਚ ਭਾਰੀ ਗਿਣਤੀ ਵਿੱਚ ਲੋਕ ਪਹੁੰਚੇ । ਇਸ ਰੈਲੀ ਨੂੰ ਸੰਬੋਧਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਿਸ਼ੇਸ਼ ਤੋਰ ਤੇ ਪਹੁੰਚੇ। ਸਿਮਰਨਜੀਤ ਸਿੰਘ ਮਾਨ ਦੀ ਆਮਦ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਅੰਦਰ ਸਾਬਕਾ ਸਰਕਾਰ ਸਮੇਂ ਵੱਖ ਵੱਖ ਥਾਵਾਂ ਤੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ  ਤੇ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਤੇ ਆਏ ਲੋਕਾਂ ਨੂੰ ਇਨਸਾਫ਼ ਲਈ ਲਗਾਏ ਬਰਗਾੜੀ ਮੋਰਚੇ ਵਿੱਚ ਪਹੁੰਚ ਕੇ ਆਵਾਜ਼ ਨੂੰ ਬੁਲੰਦ ਕਰ ਕੇ ਮੌਜੂਦਾ ਹਕੂਮਤ ਨੂੰ ਜਗਾਉਣ ਲਈ ਪ੍ਰੇਰਿਆ। ਵੱਖ ਵੱਖ ਬੁਲਾਰਿਆਂ ਜਗਮੋਹਣ ਸਿੰਘ, ਮਨਪ੍ਰੀਤ ਸਿੰਘ ਗੁਨੋਪੁਰ, ਕੁਲਵੰਤ ਸਿੰਘ ਕੋਟਲਾ,ਗੁਰਮੀਤ ਸਿੰਘ ਮਾਨ,ਕੁਲਵੰਤ ਸਿੰਘ ,ਜਤਿੰਦਰਬੀਰ ਸਿੰਘ ਪੰਨੂ,ਅਮਰੀਕ ਸਿੰਘ ਨੰਗਲ, ਬਾਬਾ ਨਸੀਬ ਸਿੰਘ,ਗੁਰਬਚਨ ਸਿੰਘ ਪਵਾਰ, ਸਕਰਨ ਸਿੰਘ ਕਾਹਨ ਸਿੰਘ ਵਾਲਾ, ਬਾਬਾ ਸਤਨਾਮ ਸਿੰਘ ਕਾਲੀਆ ਨੇ ਸਿੱਖ ਕੌਮ ਨੂੰ ਖ਼ਤਮ ਕਰਨ ਲਈ ਰਚੀਆਂ ਜਾ ਰਹੀਆਂ ਸਾਜ਼ਸ਼ਾ ਅਤੇ ਸਿੱਖ ਨੌਜਵਾਨਾ ਨੂੰ ਨਸ਼ਿਆਂ ਦੇ ਦਲ ਦਲ ਵਿੱਚ ਧੱਕ ਕੇ ਸਿੱਖਾਂ ਦੀ ਹੌਂਦ ਖ਼ਤਮ ਕਰਨ ਦੇ ਘੜੇ ਜਾ ਰਹੇ ਦੁਸ਼ਮਣ ਦੇ ਮਨਸੂਬੇ ਬਾਰੇ ਜਾਣੂ ਕਰਵਾਇਆ। ਓਹਨਾ ਕਿਹਾ ਕੇ ਸਾਲ 2019 ਵਿੱਚ ਆ ਰਹੀਆਂ ਚੋਣਾਂ ਵਿੱਚ ਆਪਣੇ ਵੋਟ ਅਧਿਕਾਰ ਰਾਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀਆਂ ਦੇ ਖੜ੍ਹੇ ਕੀਤੇ ਨੁਮਾਇੰਦਿਆਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜ ਕੇ ਸਿੱਖ ਕੌਮ ਨੂੰ ਆਉਂਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਗੱਲ ਕਹੀ । ਸ੍ਰ ਸਿਮਰਨਜੀਤ ਸਿੰਘ ਮਾਨ ਨੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਸਿੱਖੋ ਸੰਭਲ ਜਾਵੋ, ਘੱਟ ਗਿਣਤੀਆਂ ਤੇ ਹੋ ਰਹੇ ਅੱਤਿਆਚਾਰ ਦਾ ਮੂੰਹ ਤੋੜਨ ਲਈ ਗ਼ੁਲਾਮੀ ਦੀਆਂ ਜੰਜ਼ੀਰਾ ਨੂੰ ਤੋੜ ਕੇ ਆਪਣਾ ਘਰ ਸੰਭਾਲੋ। ਸਿੱਖਾ ਦੀ ਨਸਲਕੁਸ਼ੀ ਕਰਨ ਵਾਲੇ ਅਤੇ ਨੌਜਵਾਨਾ ਨੂੰ ਨਸ਼ੇ ਦੀ ਦਲ ਦਲ ਵਿੱਚ ਧੱਕਣ ਵਾਲਿਆਂ ਨੂੰ ਹਟਾ ਕੇ ਆਪਣਾ ਖ਼ਾਲਸਾ ਰਾਜ ਭਾਗ ਕਾਇਮ ਕਰੋ। ਓਹਨਾ ਕਿਹਾ ਕੇ  ਤੁਹਾਡੀ ਸਭ ਤੋ ਵੱਡੀ ਤਾਕਤ ਤੁਹਾਡੀ ਵੋਟ ਦਾ ਅਧਿਕਾਰ ਤੁਹਾਡੇ ਕੋਲ ਹੈ। ਜਿਸ ਨਾਲ ਤੁਸੀਂ ਆਪਣਾ ਰਾਜ ਕਾਇਮ ਕਰ ਸਕਦੇ ਹੋ। ਉਨ੍ਹਾਂ ਬਰਗਾੜੀ ਮੋਰਚੇ ਦੀਆਂ ਮੌਜੂਦਾ ਸਰਕਾਰ ਕੋਲੋਂ ਤਿੰਨ ਮੰਗਾਂ ਗੁਰੂ ਸਾਹਿਬ ਦੀ ਬੇਅਦਬੀ ਕਰਲ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਣ, ਬੇ ਕਸੂਰ ਸਿੰਘਾ ਨੂੰ ਗੋਲੀ ਚਲਾ ਕੇ ਸ਼ਹੀਦ ਕਰਨ ਵਾਲੇ ਪੁਲੀਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਜੇਲ੍ਹਾਂ ਵਿੱਚ ਦਹਾਕਿਆਂ ਤੋ ਬੰਦ ਸਿੱਖਾ ਨੂੰ ਰਿਹਾਅ ਕਰਨ ਤੇ ਵੀ ਜ਼ੋਰ ਦਿੱਤਾ।

 

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone