Last UPDATE: August 2, 2016 at 2:29 pm

ਸਿੰਗਲਾ ਨੇ ਬਲਾਕ ਸ਼ਹਿਣਾ ਦੇ ਅਧਿਆਪਕਾਂ ਨਾਲ ਮਿਡ-ਡੇ-ਮੀਲ ਸਬੰਧੀ ਕੀਤੀ ਮੀਟਿੰਗ

ਭਦੌੜ 02 ਅਗਸਤ (ਵਿਕਰਾਂਤ ਬਾਂਸਲ) ਬਲਾਕ ਸ਼ਹਿਣਾ ਦੇ ਅਧਿਆਪਕਾਂ ਦੀ ਮਿਡ-ਡੇ-ਮੀਲ ਸਬੰਧੀ ਇਕ ਮੀਟਿੰਗ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਸ਼ਹਿਣਾ ਵਿਖੇ ਜ਼ਿਲਾ ਮਨੇਜਰ ਮਿਡ-ਡੇ-ਮੀਲ ਬਰਨਾਲਾ ਨੀਰਜ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿਚ ਜ਼ਿਲਾ ਮਨੇਜਰ ਸਿੰਗਲਾ ਨੇ ਅਧਿਆਪਕਾਂ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਮਿਡ-ਡੇ-ਮੀਲ ਬੱਚਿਆਂ ਨੰੂ ਰੋਜ਼ਾਨਾਂ ਮੀਨੰੂ ਅਨੁਸਾਰ ਦਿੱਤਾ ਜਾਵੇ ਅਤੇ ਮਿਡ-ਡੇ-ਮੀਲ ਦੀ ਕੁਆਲਟੀ ਉੱਚ ਮਿਆਰੀ ਹੋਣੀ ਬਹੁਤ ਜਰੂਰੀ ਹੈ।ਉਨ੍ਹਾਂ ਕਿਹਾ ਕਿ ਮਿਡ-ਡੇ-ਮੀਲ ਦਾ ਰਿਕਾਰਡ ਰੋਜ਼ਾਨਾਂ ਮਨਟੇਨ ਕੀਤਾ ਜਾਵੇ ਤਾਂ ਕਿ ਬਾਅਦ ਵਿਚ ਕੋਈ ਕਿਸੇ ਨੰੂ ਪੇ੍ਰਸ਼ਾਨੀ ਨਾ ਆਵੇ।ਸਿੰਗਲਾ ਨੇ ਕਿਹਾ ਕਿ ਮਿਡ-ਡੇ-ਮੀਲ ਤਹਿਤ ਅਨਾਜ਼ ਤੋਲਕੇ ਅਤੇ ਸਾਫ ਸੁਥਰਾ ਚੈਕ ਕਰਕੇ ਲਿਆ ਜਾਵੇ ਅਤੇ ਭੋਜਨ ਵੀ ਸਾਫ ਸੁਥਰਾ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਮਿਡ-ਡੇ-ਮੀਲ ਦੀ ਰਸੋਈ ਦੀ ਸਾਫ ਸਫਾਈ ਵੀ ਅਤੀ ਜਰੂਰੀ ਹੈ।ਇਸ ਸਮੇਂ ਜ਼ਿਲਾ ਮਨੇਜਰ ਮਿਡ-ਡੇ-ਮੀਲ ਨੀਰਜ ਸਿੰਗਲਾ ਨੇ ਅਸ਼ੋਕ ਕੁਮਾਰ ਸਹਾਇਕ ਮਨੇਜਰ ਮਿਡ-ਡੇ-ਮੀਲ ਬਲਾਕ ਮਹਿਲ ਕਲਾਂ ਨੰੂ ਬਲਾਕ ਸ਼ਹਿਣਾ ਦਾ ਵਾਧੂ ਚਾਰਜ ਦਿੱਤਾ ਗਿਆ।ਇਸ ਸਮੇਂ ਸਹਾਇਕ ਮਨੇਜਰ ਅਸ਼ੋਕ ਕੁਮਾਰ ਨੇ ਅਧਿਆਪਕਾਂ ਨੰੂ ਮਿਡ-ਡੇ-ਮੀਲ ਦੀ ਸੂਚਨਾ, ਡਾਕ ਤਿਆਰ ਕਰਨ, ਭੇਜਣ ਬਾਰੇ ਅਤੇ ਹੋਰ ਸਮੱਸਿਆਵਾਂ ਨੰੂ ਹੱਲ ਕਰਨ ਸਬੰਧੀ ਜਾਣਕਾਰੀ ਦਿੱਤੀ।ਉਨ੍ਹਾਂ ਨੇ ਅਧਿਆਪਕਾਂ ਨੰੂ ਕਿਹਾ ਕਿ ਉਹ ਆਪਣਾ ਮੁਢਲਾ ਫਰਜ ਸਮਝਦੇ ਹੋਏ ਕਿ ਮਿਡ-ਡੇ-ਮੀਲ ਤਹਿਤ ਖਾਣਾ ਹਰ ਸਕੂਲ ਵਿਚ ਸਹੀ ਸਮੇਂ ਸਿਰ ਤਿਆਰ ਕਰਕੇ ਬੱਚਿਆਂ ਨੰੂ ਦੇਣ ਅਤੇ ਖਾਸ ਕਰਕੇ ਸਾਫ ਸਫਾਈ ਵੱਲ ਵੀ ਧਿਆਨ ਦੇਣ।ਇਸ ਮੌਕੇ ਮੱਖਣ ਲਾਲ, ਸੈਂਟਰ ਹੈਡ ਟੀਚਰ ਨਰਿੰਦਰ ਕੁਮਾਰ ਸ਼ਹਿਣਾ, ਹੈਡ ਟੀਚਰ ਦਵਿੰਦਰ ਕੌਰ ਸ਼ਹਿਣਾ, ਸੈਂਟਰ ਹੈਡ ਟੀਚਰ ਚਾਨਣ ਸਿੰਘ ਚੀਮਾ, ਸੈਂਟਰ ਹੈਡ ਟੀਚਰ ਹਾਕਮ ਸਿੰਘ ਬਖਤਗੜ੍ਹ ਆਦਿ ਹਾਜ਼ਰ ਸਨ।
ਫੋਟੋ ਵਿਕਰਾਂਤ ਬਾਂਸਲ, ਮੀਟਿੰਗ ਦੀ ਤਸਵੀਰ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone