Last UPDATE: November 4, 2016 at 10:29 pm

ਸਾਬਕਾ ਸੈਨਿਕ ਦੀ ਖੁਦਕੁਸੀ ਦੇ ਰੋਸ ਵਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ ।

2016-11-04_19-43-42

ਗੁਰਦਾਸਪੁਰ ,ਕਾਦੀਆ 4 ਨਵੰਬਰ (ਦਵਿੰਦਰ ਸਿੰਘ ਕਾਹਲੋ )ਅੱਜ ਵਿਧਾਨ ਸਭਾ ਹਲਕਾ ਕਾਦੀਆ ਵਿਖੇ ਦਿੱਲੀ ਵਿਖੇ ‘ਇਕ ਰੈਂਕ, ਇਕ ਪੈਨਸ਼ਨ ਦੇ ਮੁੱਦੇ ‘ਤੇ ਸਾਬਕਾ ਸੈਨਿਕ ਰਾਮ ਕਿਸ਼ਨ ਵੱਲੋਂ ਕੀਤੀ ਆਤਮ ਹੱਤਿਆ ਦੇ ਸਬੰਧ ‘ਚ ਕਾਂਗਰਸ ਪਾਰਟੀ ਵੱਲੋਂ ਕਾਗਰਸ ਦੇ ਜਨਰਲ ਸਕੱਤਰ ਸ. ਫਤਿਹ ਸਿੰਘ ਬਾਜਵਾ ਦੀ ਅਗਵਾਈ ਵਿਚ  ਸਥਾਨਕ ਪ੍ਰਭਾਕਰ ਚੋਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੋਕੇ ਬੋਲਦਿਆ ਫਤਿਹ ਸਿੰਘ ਬਾਜਵਾ ਨੇ ਕਿਹਾ ਕਿ ਇਕ ਪਾਸੇ ਤਾਂ ਪ੍ਰਧਾਨ ਮੰਤਰੀ ਮੋਦੀ ਦੇਸ਼ ਦੀ ਸਰਹੱਦ, ਪਹਿਰੇਦਾਰਾਂ ਤੇ ਸਾਬਕਾ ਸੈਨਿਕਾਂ ਦੇ ਹਿਤਾਂ ਦੀ ਰੱਖਿਆ ਕਰਨ ਦਾ ਢੋਗ ਰਚਾਉਂਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਦੀ ਸਰਕਾਰ ਦੀ ਹੀ ਸਰਪ੍ਰਸਤੀ ‘ਚ ਇਕ ਸਾਬਕਾ ਸੈਨਿਕ ਰਾਮ ਕਿਸ਼ਨ ‘ਇਕ ਰੈਂਕ ਇਕ ਪੈਨਸ਼ਨ’ ਦੇ ਮੁੱਦੇ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲੈਂਦਾ ਹੈ | ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਕ ਸਾਬਕਾ ਸੈਨਿਕ ਨੂੰ ਆਪਣੇ ਹੀ ਬਣਦੇ ਹੱਕਾਂ ਨੂੰ ਪਾਉਣ ਲਈ ਖ਼ੁਦਕੁਸ਼ੀ ਕਰਨ ਵਰਗਾ ਕਦਮ ਉਠਾਉਣਾ ਪਿਆ | ਇਸ ਮੌਕੇ ਉਹਨਾ ਨਾਲ ਸਾਬਕਾ ਕੋਸਲਰ ਤਿਲਕ ਰਾਜ ਮਹਾਜਨ ,ਸਕੱਤਰ ਸੁਖਵਿੰਦਰਪਾਲ ਸਿੰਘ ਭਾਟੀਆ, ਭੁਪਿੰਦਰ ਸਿੰਘ ਵਿੱਟੀ ਭਗਤੂਪੁਰ, ਅਭਿਸ਼ੇਕ ਗੁਪਤਾ ਯੂਥ ਆਗੂ ,ਦਿਕਸਿਤ ਲੱਡਾ , ਗੁਰਦੇਵ ਸਿੰਘ ,ਸਾਬਕਾ ਹੋਲਦਾਰ ਅਜੀਤ ਸਿੰਘ, ਬਲਦੇਵ ਸਿੰਘ ਪੰਜਾਬ ਮਜਦੂਰ ਨਿਰਮਾਣ ਯੂਨੀਅਨ, ਕੰਵਲਜੀਤ ਸਿੰਘ ,ਸਾਬਕਾ  ਸੂਬੇਦਾਰ ਨਿਰਮਲ ਸਿੰਘ ,ਹਰਦੇਵ ਸਿੰਘ, ਭਜਨ ਸਿੰਘ, ਬਲਜੀਤ ਕੁਮਾਰ, ਪਰਵਿੰਦਰ ਸਿੰਘ, ਪਰਵੇਸ ਕੁਮਾਰ, ਬਲਬੀਰ ਕੁਮਾਰ, ਭਜਨ ਸਿੰਘ, ਰਿੱਕੀ ਅਬਰੋਲ, ਵਿਕੀ ਮਹਾਜਨ , ਪ੍ਰੋਫੈਸਰ ਦਰਸਨ ਸਿੰਘ ਤੁਗਲਵਾਲ ,ਗੁਰਨਾਮ ਸਿੰਘ , ਜਸਬੀਰ ਸਿੰਘ ਢੀਡਸਾ,ਸਮੇਤ ਵੱਡੀ ਗਿਣਤੀ ਵਿੱਚ ਕਾਗਰਸੀ ਵਰਕਰ ਤੇ ਸਾਬਕਾ ਫੋਜੀ ਹਾਜ਼ਰ ਸਨ |

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone