Last UPDATE: September 14, 2015 at 2:07 am

ਸਾਬਕਾ ਨਗਰ ਕੌਂਸ਼ਲ ਪ੍ਰਧਾਨ ਨੇ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਪਿੰਡ ਵਾਸੀਆਂ ਸੰਘਰਸ਼ ਲਈ ਪ੍ਰੇਰਿਆ

ੜ ਸਿਵਲ ਹਸਪਤਾਲ ਵਿਖੇ ਡਾਕਟਰ ਲਿਆਉਣ ਲਈ ਅਗਵਾਈ ਕਰਨ ਵਾਲੇ ਆਗੂ ਵੱਟਣ ਲੱਗੇ ਪਾਸੇ

21 ਮੈਂਬਰੀ ਕਮੇਟੀ ਦਾ ਕੀਤਾ ਗਠਨ, ਭਾਜਪਾ ਚੈਅਰਮੈਨ ਵੀ ਗਰਜ਼ਿਆ ਕਿਹਾ ਆਪਣੀ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀ ਹਟਣਗੇ

ਭਦੌੜ 14 ਸਤੰਬਰ (ਵਿਜੈ ਜਿੰਦਲ) ਸਿਵਲ ਹਸਪਤਾਲ ਭਦੌੜ ਵਿਖੇ ਪਿਛਲੇ ਲੰਮੇ ਸਮੇ ਤੋਂ ਡਾਕਟਰਾਂ ਦੀ ਘਾਟ ਕਾਰਨ ਸੈਂਕੜੇ ਲੋਕ ਮੁੱਢਲੀ ਸਹਾਇਤਾ ਮਿਲੇ ਬਿਨਾਂ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ ਤੇ ਅੱਜ਼ ਵੀ ਹਲਾਤ ਉਸ ਤਰਾਂ ਹੀ ਹਨ ਜਦ ਘਟਨਾਂ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਮੌਕੇ ਤੇ ਮੁੱਢਲੀ ਸਹਾਇਤਾ ਨਾ ਮਿਲਣ ਕਾਰਨ ਜਾਨ ਤੋਂ ਹੱਥ ਧੋਣੇ ਪੈ ਰਹੇ ਹਨ। ਭਦੌੜ ਵਿਖੇ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਪਿਛਲੇ ਮਹੀਨੇ ਦੋ ਵੱਡੀਆਂ ਮੀਟਿੰਗਾਂ ਹੋਈਆਂ ਜਿੰਨਾਂ ਦੀ ਅਗਵਾਈ ਸਾਰੀਆਂ ਪਾਰਟੀਆਂ ਨੇ ਕੀਤੀ ਤੇ ਦੂਸਰੀ ਮੀਟਿੰਗ ਵਿੱਚ ਇਸ ਖੇਤਰ ਦੇ ਅਕਾਲੀ ਆਗੂਆਂ ਵੱਲੋਂ ਸੰਘਰਸ਼ ਉਲੀਕਣ ਤੋਂ ਪਹਿਲਾਂ ਆਪਸੀ ਰਾਇ ਮਸ਼ਵਰੇ ਨਾਲ ਭਦੌੜ ਵਿਖੇ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਵੀਹ ਦਿਨ ਦਾ ਸਮਾ ਲਿਆ ਸੀ ਪਰ ਮਿਥੇ ਦਿਨ ਬੀਤ ਜਾਣ ਬਆਦ ਵੀ ਕੋਈ ਡਾਕਟਰ ਭਦੌੜ ਨਹੀ ਆਇਆ ਪਰ ਜੋ ਡਾਕਟਰ ਡੈਪੂਟੇਸ਼ਨ ਜਾਂ ਪਹਿਲਾਂ ਹੀ ਇਥੇ ਹਨ ਉਹਨਾਂ ਦੀ ਮੋਜੂਦਗੀ ਨੂੰ ਅਖ਼ਬਾਰਾਂ ਦੀਆਂ ਸੁਰਖ਼ੀਆ ਬਣਾ ਦਿੱਤਾ ਗਿਆ ਤੇ ਅੱਜ਼ ਮਿਥੇ ਸਮੇ ਦੀ ਮੀਟਿੰਗ ਵਿੱਚ ਮੁੜ ਸਾਰੀਆਂ ਜੱਥੇਬੰਦੀਆਂ, ਪਾਰਟੀਆਂ ਨੇ ਭਾਗ ਲਿਆ ਪਰ ਇਹਨਾਂ ਮੀਟਿੰਗਾਂ ਦੀ ਅਗਵਾਈ ਕਰਨ ਵਾਲਾ ਇੱਕ ਅਕਾਲੀ ਧੜਾ ਇਸ ਮੀਟਿੰਗ ਵਿੱਚੋਂ ਗੈਰ ਹਾਜ਼ਰ ਰਿਹਾ ਜਦ ਕਿ ਪਿੰਡ ਵਾਸੀਆਂ ਦੇ ਇੱਕਠ ਵਿੱਚ ਇਹ ਚਰਚਾ ਰਹੀ ਹੈ ਕਿ ਸੰਘਰਸ਼ ਦੀ ਅਗਵਾਈ ਕਰਨ ਵਾਲੇ ਜਾਣ ਬੁੱਝ ਹੁਣ ਪਾਰਟੀ ਦਾ ਡਰ ਮੰਨ ਅਗਲੀ ਸੰਘਰਸ਼ ਆਲੀ ਉਲੀਕੀ ਜਾਣ ਵਾਲੀ ਰੂਪ ਰੇਖਾ ਵਿੱਚ ਸ਼ਾਮਲ ਹੋਣ ਤੋਂ ਕੰਨੀ ਕਤਰਾਉਣ ਲੱਗੇ ਹਨ। ਅੱਜ਼ ਦੀ ਇਸ ਮੀਟਿੰਗ ਵਿੱਚ ਕਿਸਾਨ ਯੂਨੀਅਨ, ਅਕਾਲੀ, ਭਾਜਪਾ, ਕਾਂਗਰਸੀ ਅਤੇ ਆਪ ਪਾਰਟੀ ਦੇ ਆਗੂਆਂ ਤੋਂ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਤੇ ਇਸ ਮੀਟਿੰਗ ਵਿੱਚ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜੋ ਕੱਲ੍ਹ ਦੀ ਮੀਟਿੰਗ ਬਆਦ ਇਸ ਸੰਘਰਸ਼ ਦੀ ਪੱਕੀ ਰੂਪ ਰੇਖਾ ਸਾਹਮਣੇ ਲਿਆਵੇਗੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਨਗਰ ਕੌਂਸ਼ਲ ਪ੍ਰਧਾਨ ਨੇ ਕਿਹਾ ਕਿ ਜੋ ਸਾਨੂੰ ਕਹਿੰਦੇ ਇੰਜ਼ਣ ਬਣ ਤੁਹਾਡੇ ਅੱਗੇ ਲੱਗ ਚਲਾਂਗੇ ਅੱਜ਼ ਓਹ ਪਹਿਲਾਂ ਹੀ ਡੱਬਿਆਂ ਨੂੰ ਰਸਤੇ ’ਚ ਪੱਟੜੀ ਤੇ ਛੱਡ ਆਪ ਪੱਤਰੇ ਵਾਚ ਗਏ। ਉਹਨਾਂ ਨੇ ਆਖਿਆ ਕਿ ਹੁਣ ਪਿੰਡ ਵਾਸੀ ਇਸ ਸੰਘਰਸ਼ ਵਿੱਚ ਸਮੂਲੀਅਤ ਕਰ ਖੁੱਦ ਸੰਘਰਸ਼ ਦੀ ਅਗਵਾਈ ਕਰ ਭਦੌੜ ਵਿਖੇ ਡਾਕਟਰਾਂ ਦੀ ਕਮੀ ਨੂੰ ਦਿਨ ਰਾਤ ਇੱਕ ਕਰ ਪੁਰਾ ਕਰਨ ਲਈ ਮਰਨ ਮਿਟਣ ਲਈ ਵੀ ਤਿਆਰ ਹਨ। ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਮਾਰਕੀਟ ਕਮੇਟੀ ਦੇ ਵਾਇਸ ਚੈਅਰਮੈਨ ਡਾ ਨਰੋਤਮ ਸਿੰਘ ਕੋਛੜ ਨੇ ਕਿਹਾ ਕਿ ਓਹ ਪਿੰਡ ਵਾਸੀਆਂ ਨਾਲ ਹਨ ਤੇ ਪਹਿਲਾਂ ਓਹ ਆਪਣੇ ਮੰਤਰੀਆਂ ਸਾਹਮਣੇ ਇਹ ਮੁਸ਼ਕਿਲ ਰਖਣਗੇ ਜੇ ਉਹਨਾਂ ਦੀ ਗੱਲ ਨਾ ਸੁਣੀ ਗਈ ਤਾਂ ਓਹ ਆਪਣੀਆਂ ਤੇ ਭਾਈਵਾਲ ਸਰਕਾਰਾਂ ਦੀਆਂ ਅਰਥੀਆਂ ਸਾੜਨ ਤੋਂ ਵੀ ਪਿਛੇ ਨਹੀ ਹਟਣਗੇ। ਇਸ ਦੌਰਾਨ ਕਿਸਾਨ ਯੂਨੀਅਨ ਦੇ ਕੁਲਵੰਤ ਸਿੰਘ ਮਾਨ, ਆਪ ਪਾਰਟੀ ਦੇ ਸੁਖਚੈਨ ਸਿੰਘ ਚੈਨਾ, ਕਾਂਗਰਸ ਪਾਰਟੀ ਦੇ ਪ੍ਰਮਜੀਤ ਸਿੰਘ ਐਮ ਸੀ ਨੇ ਲੋਕਾਂ ਸੰਬੋਧਨ ਕਰਦਿਆਂ ਸੰਘਰਸ਼ ਵਿੱਚ ਵਧ ਚੜ੍ਹ ਯੋਗਦਾਨ ਦੇਣ ਦੀ ਗੱਲ ਆਖ਼ੀ। ਇਸ ਮੌਕੇ ਗੋਕਲ ਸਿੰਘ ਐਮ ਸੀ, ਲਾਭ ਸਿੰਘ ਐਮ ਸੀ, ਸਰਪੰਚ ਗੁੁਰਚਰਨ ਸਿੰਘ, ਮਿਸਤਰੀ ਬਲਵਿੰਦਰ ਸਿੰਘ, ਬਲਜਿੰਦਰ ਸਿੰਘ ਨੂਰਾ, ਓਮ ਪ੍ਰਕਾਸ਼ ਚੋਟਾਲਾ, ਕੀਰਤ ਸਿੰਗਲਾ, ਰਵੀਨੰਦਨ, ਛਿੰਦਰ ਡੇਅਰੀ ਵਾਲਾ, ਬਿੰਦਰ ਮਸੀਹ, ਸੀਰਾ ਸਰਪੰਚ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone