Last UPDATE: October 24, 2015 at 4:20 pm

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋ ਦਿਤਾ ਜਾ ਰਿਹਾ ਹਰ ਰੋਜ ਧਰਨਾ।

DSC_0134 DSC_0135 DSC_0136 DSC_0137DSC_0139 DSC_0138

ਕਾਦੀਆ 24 ਅਕਤੂਬਰ(ਦਵਿੰਦਰ ਸਿੰਘ ਕਾਹਲੋ)ਜਿਲਾ ਗੁਰਦਾਸਪੁਰ ਦੇ ਅਧੀਨ ਪੈਦੇ ਕਸਬਾ ਡੱਲਾ ਮੋੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋ ਹਰ ਰੋਜ ਲਗਾਤਾਰ 10 ਤੋ 1 ਵਜੇ ਤਕ ਧਰਨਾ ਦਿਤਾ ਜਾ ਰਿਹਾ ਹੈ।ਇਹ ਧਰਨਾ ਸ੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਜਿਲਾ ਪ੍ਰਧਾਨ ਗੁਰਬਚਨ ਸਿੰਘ ਪਵਾਰ ਤੇ ਸਿਖ ਜਥੇਬੰਦੀਆ ਦੇ ਸਹਿਯੋਗ ਨਾਲ ਦਿਤਾ ਜਾ ਰਿਹਾ ਹੈ।ਇਸ ਧਰਨੇ ਦੋਰਾਨ ਬੋਲਦਿਆ ਬੁਲਾਰਿਆ ਨੇ ਕਿਹਾ ਕਿ ਸਰਕਾਰ ਦੋਸੀਆ ਨੂੰ ਫੜਨ ਵਿਚ ਬਿਲਕੁਲ ਅਸਮਰਥ ਰਹੀ ਹੈ ਅਤੇ ਬੇਗੁਨਾਹਾ ਨੂੰ ਫਸਾ ਰਹੀ ਹੈ।ਇਸ ਦੋਰਾਨ ਉਹਨਾ ਨੇ ਕਾਲੀਆ ਝੰਡੀਆ ਲੈ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਅਤੇ ਮੁਖ ਮੰਤਰੀ ਪੰਜਾਬ ਅਤੇ ਅਵਤਾਰ ਸਿੰਘ ਮੱਖੜ ਦੇ ਅਸਤੀਫੇ ਦੀ ਮੰਗ ਕੀਤੀ।ਇਸ ਮੋਕੇ ਉਹਨਾ ਨਾਲ ਬਾਬਾ ਨਸੀਬ ਸਿੰਘ ,ਸੁਖਦੇਵ ਸਿੰਘ,ਆਲ ਇੰਡੀਆ ਸਿਖ ਸਟੂਡੈਟ ਫੈਡਰੇਸਨ (ਪੀਰ ਮੁਹੰਮਦ)ਦਮਦਮੀ ਟਕਸਾਲ,ਚੇਤਨਾ ਮੰਚ åਰਨਾ ਦਲ,ਵਰਿੰਦਰ ਸਿੰਘ ਚੀਮਾ,ਪਰੇਮ ਸਿੰਘ ਚੀਮਾ,ਜਸਪ੍ਰੀਤ ਸਿੰਘ ਚੀਮਾ,ਜਗਮੋਹਨ ਸਿੰਘ ਜਿਲਾ ਯੁਥ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਲਵਿੰਦਰ ਸਿੰਘ ਰਾਏ,ਜਤਿੰਦਰ ਸਿੰਘ ਚੀਮਾ,ਰਮਨਜੀਤ ਸਿੰਘ,ਜੈ ਪ੍ਰੀਤ ਸਿੰਘ,ਪ੍ਰਤਿਪਾਲ ਸਿੰਘ ਬਸਰਾਵਾ,ਮਲਕੀਤ ਸਿੰਘ ਕੋਟਲਾ ਮੂਸਾ,ਬਲਜੀਤ ਕੌਰ ,ਅਕਵਿੰਦਰ ਕੌਰ,ਨਿਰਮਲ ਕੌਰ,ਲਖਵਿੰਦਰ ਕੌਰ,ਅਮਨਦੀਪ ਕੌਰ,ਮਨਦੀਪ ਕੌਰ ਅਤੇ ਭਾਰੀ ਗਿਣਤੀ ਵਿਚ ਸਿਖ ਬੀਬੀਆ ਅਤੇ ਨੋਜਵਾਨ ਹਾਜਰ ਸਨ।

Leave a Reply

Your email address will not be published. Required fields are marked *

Recent Comments

    Categories