Last UPDATE: August 23, 2014 at 7:50 pm

ਸਵਰਨ ਸਿੰਘ ਪੈਂਤਪੁਰ ਪ੍ਰਧਾਨ ਬਣੇ

ਸਾਲਾਨਾ ਇਜਲਾਸ ਦੌਰਾਨ ਚੁਣੇ ਗਏ ਅਹੁਦੇਦਾਰ ਸਾਂਝੀ ਤਸਵੀਰ ਖਿਚਵਾਉਂਦੇ ਹੋਏ

ਵਿਸ਼ੇਸ਼ ਪ੍ਰਤੀਨਿਧ
ਚੰਡੀਗੜ੍ਹ, 23 ਅਗਸਤ
ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਦਾ 21ਵਾਂ ਸਾਲਾਨਾ ਇਜਲਾਸ ਅੱਜ ਇੱਥੋਂ ਦੇ ਸੈਕਟਰ 44 ਦੇ ਸੂਦ ਭਵਨ ਵਿਖੇ ਹੋਇਆ। ਇਸ ਮੌਕੇ ਯੂਨੀਅਨ ਦੀ ਸਰਬਸੰਮਤੀ ਨਾਲ ਹੋਈ  ਚੋਣ ਵਿੱਚ ਸਵਰਨ ਸਿੰਘ ਪੈਂਤਪੁਰ ਨੂੰ ਪ੍ਰਧਾਨ ਅਤੇ ਬਲਜਿੰਦਰ ਸਿੰਘ ਭਾਗੋਮਾਜਰਾ ਨੂੰ ਜਨਰਲ ਸਕੱਤਰ ਚੁਣਿਆ ਗਿਆ।
ਹੋਰਨਾਂ ਚੁਣੇ ਅਹੁਦੇਦਾਰਾਂ ਵਿਚ ਅਮਰਜੀਤ ਸਿੰਘ ਲਾਂਡਰਾਂ ਤੇ ਜਸਵੀਰ ਸਿੰਘ ਨਰੈਣਾ ਚੇਅਰਮੈਨ, ਸੰਤ ਸਿੰਘ ਕੁਰੜੀ ਸਰਪ੍ਰਸਤ, ਸੁਖਵਿੰਦਰ ਸਿੰਘ ਬਾਸੀਆਂ, ਮਨਮੋਹਨ ਸਿੰਘ ਬਾਸੀਆਂ, ਤੀਰਥ ਰਾਮ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਧੀਰਪੁਰ, ਸੁਰਿੰਦਰ ਸਿੰਘ ਬਰਿਆਲੀ,ਬਲਵੰਤ ਸਿੰਘ ਕੁੱਬਾਹੇੜੀ, ਅਜੈਬ ਸਿੰਘ ਨਾਡਾ ਤੇ ਪਾਲ ਸਿੰਘ ਗੋਚਰ ਮੀਤ ਪ੍ਰਧਾਨ; ਸਿਆਮ ਲਾਲ ਮੀਤ ਚੇਅਰਮੈਨ, ਸਤਪਾਲ ਸਿੰਘ ਸਵਾੜਾ ਤੇ ਜਗੀਰ ਸਿੰਘ ਕੰਬਾਲਾ ਖਜ਼ਾਨਚੀ ਚੁਣੇ ਗਏ।
ਇਵੇਂ ਹੀ ਬਲਵਿੰਦਰ ਸਿੰਘ ਬੀੜ ਪ੍ਰਧਾਨ ਮੁਹਾਲੀ, ਮਨਜੀਤ ਸਿੰਘ  ਹੁਲਕਾ ਪ੍ਰਧਾਨ ਜ਼ੀਰਕਪੁਰ,ਬਰਖਾ    ਰਾਮ ਪ੍ਰਧਾਨ ਡੇਰਾਬਸੀ ਅਤੇ ਗੁਰਨਾਮ ਸਿੰਘ ਨੂੰ ਲਾਲੜੂ ਦਾ ਪ੍ਰਧਾਨ ਥਾਪਿਆ ਗਿਆ ਹੈ।

Widgetized Section

Go to Admin » appearance » Widgets » and move a widget into Advertise Widget Zone