Last UPDATE: August 28, 2014 at 4:35 pm

ਸਰਕਾਰ ਬਣਨ ’ਤੇ ਕਿਸਾਨਾਂ ਨੂੰ ਦੇਵਾਂਗੇ ਮੁਫਤ ਬਿਜਲੀ: ਕਾਂਡਾ

ਨਿੱਜੀ ਪੱਤਰ ਪ੍ਰੇਰਕ
ਸਿਰਸਾ, 28 ਅਗਸਤ
ਹਰਿਆਣਾ ਲੋਕਹਿਤ ਪਾਰਟੀ ਦੇ ਪ੍ਰਧਾਨ ਤੇ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਇੱਥੋਂ ਦੇ ਲੋਕਾਂ ਨੂੰ ਡਰ, ਆਤੰਕ ਤੇ ਗੁੰਡਾਗਰਦੀ ਤੋਂ ਮੁਕਤੀ ਦਿਵਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਖੇਤਰ ਦੇ ਵਿਕਾਸ ਲਈ ਪੈਸੇ ਤਾਂ ਮਨਜ਼ੂਰ ਕਰਵਾਏ ਪਰ ਵਿਰੋਧੀ ਧਿਰ ਵਿਕਾਸ ਦੇ ਕੰਮਾਂ ਵਿੱਚ ਰੋੜਾ ਬਣੀ ਰਹੀ, ਜਿਸ ਕਾਰਨ ਖੇਤਰ ਦੇ ਉਹ ਵਿਕਾਸ ਕੰਮ ਨਹੀਂ ਹੋ ਸਕੇ ਜੋ ਉਹ ਕਰਵਾਉਣਾ ਚਾਹੁੰਦੇ ਸਨ। ਉਹ ਅੱਜ ਖਾਜਾਖੇੜਾ ਵਿੱਚ ਇਕ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਕਾਂਡਾ ਨੇ ਕਿਹਾ ਕਿ ਹਰਿਆਣਾ ਵਿੱਚ ਹੁਣ ਤੱਕ ਸੱਤਾ ਸੰਭਾਲਣ ਵਾਲੇ ਮੁੱਖ ਮੰਤਰੀਆਂ ਦੀ ਗਲਤ ਸੋਚ ਕਾਰਨ ਸੂਬੇ ਦੇ ਕਿਸਾਨ ਐਸ.ਵਾਈ.ਐਲ. ਦੇ ਪਾਣੀ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਹਲੋਪਾ ਦੀ ਸਰਕਾਰ ਆਉਂਦੇ ਹੀ ਸੂਬੇ ਦੀਆਂ ਨਹਿਰਾਂ ਦੀ ਟੇਲ ਤੱਕ ਪਾਣੀ ਪਹੁੰਚਾਇਆ ਜਾਵੇਗਾ ਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇਗੀ।
ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਬੀਤੇ ਦਿਨ ਪਾਣੀਪਤ ਰੈਲੀ ਵਿੱਚ ਕੀਤੇ ਗਏ ਐਲਾਨਾਂ ਨੂੰ ਉਨ੍ਹਾਂ ਕਾਗਜ਼ੀ ਐਲਾਨ ਦੱਸਿਆ। ਸ੍ਰੀ ਕਾਂਡਾ ਨੇ ਐਲਾਨ ਕੀਤਾ ਕਿ ਹਲੋਪਾ ਦੀ ਸਰਕਾਰ ਬਣਨ ’ਤੇ ਸੂਬੇ ਦੀਆਂ ਖਾਨਾਂ ਨੂੰ ਬੇਰੁਜ਼ਗਾਰ ਨੌਜਵਾਨਾਂ ਦੀਆਂ ਸੁਸਾਇਟੀਆਂ ਬਣਾ ਕੇ ਉਨ੍ਹਾਂ ਦਾ ਸੰਚਾਲਨ ਕੀਤੇ ਜਾਣ ਦੀ ਨੀਤੀ ਬਣਾਈ ਜਾਵੇਗੀ।
ਇਨੈਲੋ ਪਾਰਟੀ ’ਤੇ ਵਰ੍ਹਦਿਆਂ ਉਨ੍ਹਾਂ  ਕਿਹਾ ਕਿ ਕੁੱਝ ਰਾਜਨੀਤਕ ਆਗੂਆਂ ਨੂੰ ਐਨਕ ਤੋਂ ਸਿਰਫ ਆਪਣੇ ਲੋਕ, ਆਪਣਾ ਲਾਭ ਤੇ ਆਪਣਾ ਹਿੱਤ ਹੀ ਦਿਖਾਈ ਦਿੱਤਾ ਹੈ। ਇਸ ਮੌਕੇ ਹਲੋਪਾ ਆਗੂ ਨਿਰਮਲ ਸਿੰਘ ਮਲੜ੍ਹੀ, ਰਾਜਿੰਦਰ ਗੁੱਜਰ, ਰਾਜਿੰਦਰ ਮਕਾਣੀ, ਜਗਜੀਤ ਸਿੰਘ ਤੇ ਸੁਸ਼ੀਲ ਸੈਣੀ ਆਦਿ ਆਗੂ ਤੇ ਵਰਕਰ ਵੀ ਮੌਜੂਦ ਸਨ।

Widgetized Section

Go to Admin » appearance » Widgets » and move a widget into Advertise Widget Zone