Last UPDATE: May 18, 2018 at 8:19 pm

ਸਰਕਾਰੀ ਸਕੂਲ ਛੋਟਾ ਨੰਗਲ ਵਿਖੇ ਬੱਚਿਆਂ ਨੂੰ ਐਮ ਆਰ ਦੇ ਟੀਕੇ ਲਗਾਏ ਗਏ ।

ਗੁਰਦਾਸਪੁਰ ,ਕਾਦੀਆਂ 18 ਮਈ (ਦਵਿੰਦਰ ਸਿੰਘ ਕਾਹਲੋਂ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕਿਸ਼ਨ ਚੰਦ ਜੀ ਦੇ ਹੁਕਮਾਂ ਅਨੁਸਾਰ ਸੀ ਐੱਚ ਸੀ ਭਾਮ ਡਾ ਚੇਤਨਾ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਵਿੱਚ ਸਬ ਸੈਂਟਰ ਪਿੰਡ  ਕਾਹਲਵਾਂ ਅਧੀਨ ਪੈਂਦੇ ਪਿੰਡ ਛੋਟੇ ਨੰਗਲ ਵਿਖੇ 9 ਮਹੀਨੇ ਤੋਂ ਲੈ ਕੇ 15 ਸਾਲ ਦੇ 25 ਬੱਚਿਆਂ ਨੂੰ ਐੱਮ ਆਰ ਦੇ ਟੀਕੇ ਲਗਾਏ ਗਏ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਸੈਂਟਰ ਕਾਹਲਵਾਂ  ਦੇ ਹੈਲਥ ਵਰਕਰ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਸਰਕਾਰੀ ਸਕੂਲ ਪਿੰਡ ਛੋਟੇ ਨੰਗਲ ਵਿਖੇ 25 ਬੱਚਿਆਂ ਨੂੰ ਐਮ ਆਰ ਦੇ ਟੀਕੇ ਲਗਾਏ ਗਏ । ਇਸ ਮੌਕੇ ਸਮੂਹ ਸਕੂਲ ਸਟਾਫ਼ ਤੇ ਬੱਚਿਆਂ ਦੇ ਮਾਤਾ ਪਿਤਾ ਨੇ ਟੀਕਾ ਕਰਨ ਵਿੱਚ ਸਿਹਤ ਵਿਭਾਗ ਟੀਮ ਨੂੰ ਪੂਰਨ ਸਹਿਯੋਗ ਦਿੱਤਾ ਗਿਆ । ਇਸ ਮੌਕੇ ਉਨ੍ਹਾਂ ਨਾਲ ਸੁਖਜਿੰਦਰ ਕੌਰ ਹੈਲਥ ਵਰਕਰ, ਅਮਰਜੀਤ ਕੌਰ ਹੈਲਥ ਸੁਪਰਵਾਈਜ਼ਰ ,ਤੇ ਸਰਕਾਰੀ ਸਕੂਲ ਛੋਟੇ ਨੰਗਲ ਦੀ ਹੈੱਡ ਟੀਚਰ ਮਮਤਾ ਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸਨ ।                                              

ਫ਼ੋਟੋ ;- ਟੀਕਾ ਕਰਨ ਉਪਰੰਤ ਸਿਹਤ ਵਿਭਾਗ ਦੀ ਟੀਮ ਤੇ ਬੱਚੇ

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone