ਸਰਕਾਰੀ ਤੰਤਰ ਦੀ ਮਿਲੀਭੁਗਤ ਨਾਲ ਹਜ਼ਾਰਾਂ ਲੋਕਾਂ ਨਾਲ ਅਰਬਾਂ ਦੀ ਠੱਗੀ

ਸਰਕਾਰੀ ਤੰਤਰ ਦੀ ਮਿਲੀਭੁਗਤ ਨਾਲ ਹਜ਼ਾਰਾਂ ਲੋਕਾਂ ਨਾਲ ਅਰਬਾਂ ਦੀ ਠੱਗੀ

ਇੰਨਸਾਫ ਮਿਲਣ ਤੱਕ ਲੜਾਈ ਜਾਰੀ ਰਹੇਗੀ-ਸਤਨਾਮ ਦਾਊਂ

Mohali (ANS)ਪਿਛਲੇ ਸਾਲਾਂ ਦੌਰਾਨ ਪੰਜਾਬ ‘ਚ ਲੁਟੇਰੀ ਜਮਾਤ ਨੇ ਅੱਲਗ ਅੱਲਗ ਤਰ੍ਹਾਂ ਦੇ ਘਪਲੇ ਸਰਕਾਰੀਤੰਤਰ ਦੀ ਮਿਲੀਭੁਗਤ ਨਾਲ ਕੀਤੇ ਗਏ ਹਨ| ਇਹਨਾਂ ਵਿਚੋਂ ਇਕ ਵੱਡਾ ਘਪਲਾ ਪਿਛਲੇ ਦਹਾਕੇ ‘ਚ ਚੰਡੀਗੜ੍ਹ ਦੇ ਨੇੜਲੇ ਇਲਾਕੇ ‘ਚ ਪ੍ਰਾਪਰਟੀ ਕਾਰੋਬਾਰ ਦੇ ਨਾਂ ਤੇ ਅੱਲਗ-ਅੱਲਗ 8 ਕੰਪਨੀਆਂ ਬਣਾਕੇ ਕੀਤਾ ਗਿਆ| ਇਸ ਘਪਲੇ ਦਾ ਮਾਸਟਰ ਮਾਈਡ ਨਵਜੀਤ ਸਿੰਘ ਜੋ ਪਿਛਲੇ ਕੁਝ ਦਿਨਾਂ ਤੋਂ ਕਈ ਕੇਸਾਂ ‘ਚ ਜੇਲ੍ਹ ਵਿੱਚ ਬੰਦ ਹੈ| ਪੰਜਾਬ ਪੁਲਿਸ ਮੋਹਾਲੀ ਦੀ ਐਫਆਈਆਰ ਨੰ. 293 ਮਿਤੀ 12-11-2013 ਅਤੇ ਐਫਆਈਆਰ ਨੰ. 73 ਮਿਤੀ 29-05-2014 ਦੇ ਮੁਤਾਬਕ ਨਵਜੀਤ ਸਿੰਘ ਅਤੇ ਉਸ ਦੀ ਪਤਨੀ ਪਰਮਿੰਦਰ ਕੌਰ ਨੇ 8 ਅੱਲਗ-ਅੱਲਗ ਕੰਪਨੀਆਂ  ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸਕਾਈ ਰੋਕ ਵੈਲਫੇਅਰ ਸੋਸਾਇਟੀ , ਰੋਕ ਸਿਟੀ ਲੈਂਡ ਪ੍ਰਮੋਟਰਜ਼ਰ, ਯੋਅਰ ਸਕਿਉਰ ਗਰੋਥ ਇੰਨਫਰਾ, ਇੰਨਫਰਾ ਸਕਾਈ ਬਿਲਟੇਕ, ਏ ਈ ਇੰਨਫਰਾ ਬਿਲਟੇਕ, ਸਕਾਈ ਰੋਕ ਇੰਨਟਰਟੇਨਮੈਂਟ ਐਂਡ ਫਿਲਮਜ਼, ਰੋਕ ਸਿਟੀ ਲੈਂਡ , ਮੋਹਾਲੀ ਲੈਂਡ ਡਿਵੈਲਪਰਜ਼ ਆਦਿ  ਬਣਾਕੇ 15 ਸੌ ਤੋਂ 18 ਸੌ ਕਰੋੜ ਦੀ ਠੱਗੀ ਗਮਾਡਾ ਅਤੇ ਹੋਰ ਅਧਿਕਾਰੀਆਂ ਨਾਲ ਮਿਲਕੇ ਮਾਰੀ ਹੈ| ਙਂਭ ਰ ਿ੦ਅਦਜ. ਦੀ ਛਪੀਆਂ ਰਿਪੋਰਟਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ| ਵਰਣਨਯੋਗ ਹੈ ਕਿ ਗਮਾਡਾ ਨੇ ਸਕਾਈ ਰੋਕ ਸਿਟੀ ਖਿਲਾਫ ਐਫਆਈਆਰ ਨੰ. 86 ਮਿਤੀ 06-07-2011 ਨੂੰ ਦਰਜ ਕਰਵਾਈ ਸੀ| ਪ੍ਰੰਤੂ ਗਮਾਡਾ  ਅਧਿਕਾਰੀਆਂ ਦੀ ਮਿਲੀਭੁਗਤ ਨਾਲ 01-07-2011 ਨੂੰ ਸੀ ਐਲ ਯੂ ਲਈ ਅਰਜੀ ਲੈ ਕੇ ਬਾਅਦ ਵਿੱਚ ਦੋਸ਼ੀਆਂ ਨੂੰ ਹਰ ਪਾਸਿਓ ਬਚਾਉਣ ਦਾ ਕਾਰਵਾਈ ਚਲਾਈ ਜਾਂਦੀ ਰਹੀ| ਕੇਸ ਨੂੰ ਕਮਜ਼ੋਰ ਕਰਕੇ ਮਿਤੀ 13-01-2014 ਦਰਜ ਐਫਆਈਆਰ ਰੱਦ ਵੀ ਕਰਵਾ ਦਿੱਤੀ| ਆਰ ਟੀ ਆਈ  ਪੱਤਰਾਂ ਮੁਤਾਬਕ ਸਕਾਈ ਰੋਕ ਵੈਲਫੇਅਰ ਸੋਸਾਇਟੀ ਕੋਲ 70 ਕਨਾਲ 9 ਮਰਲੇ ਅਤੇ 6 ਬੀਘੇ ਜ਼ਮੀਨ ਹੀ ਹੈ ਜੋ ਕਿ ਤਕਰੀਬਨ 7 ਏਕੜ ਬਣਦੀ ਹੈ ਅਤੇ ਗਮਾਡਾ ਅਧਿਕਾਰੀਆਂ ਨੇ ਸੋਸਾਇਟੀ ਨੂੰ 25 ਏਕੜ ਦੀ ਸੀ ਐਲ ਯੂ ਜ਼ਮੀਨ ਨਾ ਹੋਣ ਦੇ ਬਾਵਜੂਦ ਵੀ ਜਾਰੀ ਕਰ ਦਿੱਤੀ ਗਈ ਅਤੇ ਉਕਤ ਕੰਪਨੀ ਅਤੇ ਸੋਸਾਇਟੀ ਵਲੋਂ ਆਪਣੇ ਇਸ਼ਤਿਹਾਰਾਂ ਵਿੱਚ 50 ਏਕੜ ਜ਼ਮੀਨ ਦਿਖਾਈ ਗਈ ਅਤੇ ਵੈਬ ਸਾਈਟ ਤੇ ਪ੍ਰੋਜੈਕਟ ਕੰਪਲੀਟ ਹੋਏ ਦਿਖਾਏ ਗਏ ਜਿਸ ਕਾਰਨ ਲੋਕ ਗੁੰਮਰਾਹ ਹੋ ਕੇ ਅਰਬਾ ਰੁਪਏ ਇਹਨਾਂ ਕੋਲ ਫਸਾ ਬੈਠੇ ਤੇ ਅੱਜ ਤੱਕ ਕਿਸੇ ਇੱਕ ਨੂੰ ਵੀ ਅਸਲ ਵਿੱਚ ਕੋਈ ਪਲਾਟ ਨਹੀਂ ਮਿਲਿਆ| ਗਮਾਡਾ ਦੇ ਚੇਅਰਮੈਨ ਅਤੇ ਉਪ-ਚੇਅਰਮੈਨ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੀ ਸੁਖਬੀਰ ਸਿੰਘ ਬਾਦਲ ਸ਼ਿਕਾਇਤ ਪਹੁੰਚਣ ਤੋਂ ਬਾਅਦ ਅਧਿਕਾਰੀ ਅਤੇ ਬਿਲਡਰ ਲਿਖਤੀ ਰੂਪ ਵਿੱਚ ਕੁੱਲ 232 ਪਲਾਟਾਂ ਵਿਚੋਂ 86 ਅਣਵਿਕੇ ਪਲਾਟ ਦਰਸਾ ਕੇ ਇਹ ਸਾਬਿਤ ਕਰਦੇ ਰਹੇ ਕਿ ਕੋਈ ਠੱਗੀ ਨਹੀਂ ਹੋਈ| ਬਹੁਤ ਸਾਰੀਆਂ ਸ਼ਿਕਾਇਤਾਂ ਅਤੇ 173 ਅੱਲਗ ਅੱਲਗ ਕੇਸ ਚਲਦੇ ਹੋਣ ਦੇ ਸਬੂਤਾਂ ਕਾਰਨ ਆਮ ਆਦਮੀ ਪਾਰਟੀ ਦੀ ਮਦਦ ਨਾਲ ਐਸ ਐਸ ਪੀ ਦਫਤਰ ਮੋਹਾਲੀ ਵਿਖੇ ਧਰਨਾ ਲਗਾਇਆ ਗਿਆ ਸੀ ਅਤੇ ਮਿਤੀ 30-04-2016 ਨੂੰ ਪੀੜਤਾਂ ਵਲੋਂ ਪੰਜਾਬ ਪੁਲਿਸ,ਗਮਾਡਾ , ਪੁੱਡਾ, ਵਿਜੀਲੈਂਸ, ਗਰਵਰਨਰ, ਮੁੱਖ ਮੰਤਰੀ, ਸੀ ਬੀ ਆਈ ਆਦਿ ਦੇ ਵੱਡੇ ਅਧਿਕਾਰੀਆਂ ਨੂੰ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਪ੍ਰੰਤੂ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ| ਅੰਤ ੍ਹਂਙ ਮੈਂਬਰਾਂ ਅਤੇ ਪੀੜਤਾਂ ਵਲੋਂ ਆਪਣੇ ਪੱਧਰ ਤੇ ਕਾਰਵਾਈ ਜਾਰੀ ਰੱਖੀ ਪ੍ਰੰਤੂ ਜ਼ਿਲ੍ਹਾ ਮੋਹਾਲੀ ਨੇ ਹਮੇਸ਼ਾ ਦੋਸ਼ੀਆਂ ਬਚਾਇਆ| ਸੰਘਰਸ਼ ਕਰ ਰਹੇ ਪੀੜਤਾਂ ਦੀ ਪੈਰਵਾਈ ਕਾਰਨ ਗਲਤ ਤਰੀਕੇ ਨਾਲ ਪਾਸਪੋਰਟ ਬਣਵਾਇਆ ਹੋਣ  ਕਾਰਨ ਪੁਲਿਸ ਦੇ ਅੜੀਕੇ ਆ ਗਿਆ ਇਸੇ ਸਮੇਂ ਦੌਰਾਨ ਉਸ ਉਤੇ ਲਗਭਗ ਅੱਧੀ ਦਰਜਨ ਕੇਸ ਹੋਰ ਦਰਜ ਹੋ ਗਏ | ਪ੍ਰੰਤੂ ਅੱਜ ਤੱਕ  ਪਰਮਿੰਦਰ ਕੌਰ ਜੋ ਕਿ ਹਰਜੀਤ ਸਿੰਘ ਦੀ ਪਤਨੀ ਹੈ, ਮਹਿੰਦਰਪਾਲ ਸਿੰਘ, ਲਛਮਣ ਸਿੰਘ, ਦਲਜੀਤ ਸਿੰਘ, ਗੁਰਪ੍ਰੀਤ ਕੌਰ ਅਤੇ ਨਰਿੰਦਰ ਸਿੰਘ ਆਦਿ ਹੋਰ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ| ਹਾਈ ਕੋਰਟ ਦੀ ਸਖਤੀ ਤੋਂ ਬਾਅਦ ਚਾਰ ਦਿਨ ਪਹਿਲਾਂ ਗਮਾਡਾ ਅਧਿਕਾਰੀਆਂ ਨੇ ਇਹਨਾਂ ਦੀ ਘਪਲੇਬਾਜੀ ਤੋਂ ਸੁਚੇਤ ਕਰਨ ਦਾ ਇਸ਼ਤਿਹਾਰ ਪਹਿਲੀ ਵਾਰ ਅਖਬਾਰਾਂ ‘ਚ ਛਪਵਾਇਆ|
ਸੂਤਰਾਂ ਤੋਂ ਪਤਾ ਲੱਗ ਹੈ ਕਿ ਹਰਜੀਤ ਸਿੰਘ ਅਤੇ ਦੋਸ਼ੀਆਂ ਦੇ ਬੈਂਕ ਖਾਤਿਆਂ ਵਿੱਚ 50 ਹਜ਼ਾਰ ਰੁਪਏ ਤੋਂ ਘੱਟ ਰਾਸ਼ੀ ਜਮ੍ਹਾਂ ਹੈ ਜਦੋਂ ਕਿ ਸਰਕਾਰੀ ਰਿਕਾਰਡ ਮੁਤਾਬਕ ਉਹਨਾਂ ਨੇ 18 ਸੌ ਵੱਧ ਦੀ ਠੱਗੀ 2013 ਤੱਕ ਹੀ ਮਾਰ ਲਈ ਸੀ ਜੋ ਕਿ ਹੁਣ ਇਸ ਤੋਂ ਕਿਤੇ ਜ਼ਿਆਦਾ ਹੈ| ਪੰਜਾਬ ਅਗੇਂਸਟ ਕਰਪਸ਼ਨ ਆਉਣ ਵਾਲੀ ਸਰਕਾਰ ਤੋਂ ਇਹ ਮੰਗ ਕਰਦੀ ਹੈ ਕਿ ਉਕਤ ਸਾਰੀਆਂ ਕੰਪਨੀਆਂ ਵਲੋਂ ਇੱਕਠੇ ਕੀਤੇ ਪੈਸੇ ਨਾਮੀ ਬੇਨਾਮੀ ਜ਼ਮੀਨ, ਵਿਦੇਸ਼ਾਂ ਅਤੇ ਹੋਰ ਜਾਇਜ-ਨਜਾਇਜ ਧੰਦਿਆਂ ਵਿੱਚ ਕੀਤੇ ਨਿਵੇਸ਼ ਦੀ ਪੜਤਾਲ ਕਰਕੇ ਪੀੜਤਾਂ ਦੀ ਮਦਦ ਕੀਤੀ ਜਾਵੇ ਅਤੇ ਸਾਰੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

Recent Comments

    Categories