Last UPDATE: August 8, 2016 at 12:28 pm

ਸਰਕਾਰੀ ਆਈ ਟੀ ਆਈ ਕਾਦੀਆ ਵਿਖੇ ਅੱਜ ਤੀਸਰੇ ਦਿਨ ਵਣ ਮਹਾਉਤਸਵ ਮਨਾਇਆ ਗਿਆ ।

IMG_20160808_171930

 

ਗੁਰਦਾਸਪੁਰ,ਕਾਦੀਆ 8 ਅਗਸਤ (ਦਵਿੰਦਰ ਸਿੰਘ ਕਾਹਲੋ) ਕਸਬਾ ਕਾਦੀਆ ਸਰਕਾਰੀ ਆਈ ਟੀ ਆਈ ਵਿਖੇ ਪਰਸੋ ਰੋਜ ਤੋ ਚੱਲ ਰਹੇ ਵਣ ਮਹਾਉਤਸਵ ਪ੍ਰੋਗਰਾਮ ਦੋਰਾਨ ਅੱਜ ਤੀਸਰੇ ਦਿਨ ਵੀ ਮਾਨਯੋਗ ਸ. ਧਰਮਪਾਲ ਗੁਪਤਾ ਆਈ ਏ ਐਸ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਚੰਡੀਗੜ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਪ੍ਰਿੰਸੀਪਲ ਸ੍ਰੀ ਅਨਿਲ ਸਰਮਾ ਜੀ ਦੀ ਅਗਵਾਈ ਹੇਠ ਸੰਸਥਾ ਵਿਖੇ ਸਟਾਫ ਤੇ ਸਿੱਖਿਆਰਥੀਆ ਵਲੋ ਪੌਦੇ ਲਗਾਏ ਗਏ । ਇਸ ਮੋਕੇ ਪ੍ਰਿੰਸੀਪਲ ਸ੍ਰੀ ਅਨਿਲ ਸ਼ਰਮਾ ਜੀ ਨੇ ਵਣ ਮਹਾਉਤਸਵ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਸਾਡਾ ਵਾਤਾਵਰਣ ਦਿਨੋ ਦਿਨ ਗੰਦਾ ਹੁੰਦਾ ਜਾ ਰਿਹਾ ਹੈ ਦੂਸਿਤ ਹੋ ਰਹੇ ਵਾਤਾਵਰਨ ਦੀ ਸੁਧਤਾ ਲਈ ਸਾਨੂੰ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾ ਜੋ ਸਾਨੂੰ ਸਾਫ ਸੁਥਰੀ ਹਵਾ ਮਿਲ ਸਕੇ । ਉਹਨਾ ਕਿਹਾ ਕਿ ਅਸੀ ਰੁੱਖ ਲਗਾ ਕੇ ਕਈ ਤਰਾ ਦੀਆ ਬਿਮਾਰੀਆ ਤੋ ਬੱਚ ਸਕਦੇ ਹਾਂ ਕਿਉਕਿ ਜਿਆਦਾਤਰ ਬਿਮਾਰੀਆ ਦੂਸ਼ਿਤ ਵਾਤਾਵਰਣ ਤੋ ਹੀ ਹੁੰਦੀਆ ਹਨ । ਉਹਨਾ ਹੋਰ ਕਿਹਾ ਕਿ ਹਰ ਵਿਅਕਤੀ ਨੂੰ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ । ਉਹਨਾ ਦੀ ਦੇਖ ਭਾਲ ਵੀ ਕਰਨੀ ਚਾਹੀਦੀ ਹੈ ਅਤੇ ਆਪਣੇ ਆਲੇ ਦੁਆਲੇ ਦੀ ਵੀ ਸਫਾਈ ਰੱਖਣੀ ਚਾਹੀਦੀ ਹੈ ਤਾ ਜੋ ਬਿਮਾਰੀਆ ਤੋ ਬਚਿਆ ਜਾ ਸਕੇ । ਇਸ ਸਮੇ ਉਹਨਾ ਨਾਲ ਸਮੂਹ ਸਟਾਫ ਤੇ ਸਿਖਿਆਰਥੀ ਹਾਜਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone