ਸਰਕਾਰ ਦੇ ਵਿਚੋਲੇ ਉਠਾ ਰਹੇ ਹਨ ਫਾਇਦੇ : ਐਸ ਐਸ ਗਿੱਲ

IMG_20160801_211128collage-1470066380628

ਗੁਰਦਾਸਪੁਰ ਕਾਦੀਆ 31 ਜੁਲਾਈ (ਦਵਿੰਦਰ ਸਿੰਘ ਕਾਹਲੋ) ਅੱਜ ਬਟਾਲਾ ਵਿਖੇ  ਪਿਛਲੇ ਲੰਮੇ ਸਮੇ ਤੋ ਗਰੀਬਾ ਤੇ ਲੋੜਵੰਦਾ ਦੀ ਮਦਦ ਕਰਦੀ ਆ ਰਹੀ ਸਮਾਜ ਸੇਵੀ ਸੰਸਥਾ ਲੋਕ ਭਲਾਈ ਯੁਵਾ ਦਲ ਵਲੋ ਅੱਜ ਸਥਾਨਕ ਡੇਰਾ ਰੋਡ ਦਾਣਾ ਮੰਡੀ ਵਿਖੇ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ । ਜਿਸ ਵਿਚ  ਗਰੀਬ ਪਰਿਵਾਰ ਨਾਲ ਸਬੰਧਤ 31 ਜੋੜਿਆ ਦੇ ਅਨੰਦ ਕਾਰਜ ਕਰਵਾਏ ਗਏ ਤੇ 400 ਕੁੰਇਟਲ ਅਨਾਜ ਵੰਡਿਆ ਗਿਆ ਤੇ ਸਪੋਰਟਸ ਖਿਡਾਰੀਆ ਨੂੰ ਸਪੋਰਟਸ ਕਿਟਾ ਤੇ ਪੜਨ ਲਿਖਣ ਵਾਲੇ ਬੱਚਿਆ ਨੂੰ ਕਿਤਾਬਾ ਕਾਪੀਆ ਵੰਡੀਆ ਗਈਆ । ਇਸ  ਮੋਕੇ ਵਿਸੇਸ ਤੋਰ ਤੇ ਪੁਜੇ ਸਟੇਟ ਇੰਨਫਰਮੇਸ਼ਨ ਕਮਿਸ਼ਨਰ ਪੰਜਾਬ ਰਵਿੰਦਰ ਸਿੰਘ ਨਾਗੀ ਤੇ ਜਨ ਕਲਿਆਣ ਚੈਰੀਟੇਬਲ ਟਰੱਸਟ ਦੇ ਸੰਚਾਲਕ ਹਰਮਨ ਗੋਰਾਇਆ , ਨਗਰ ਕੋਸਲ ਪ੍ਰਧਾਨ ਨਰੇਸ ਕੁਮਾਰ ਤੇ ਮਨਪ੍ਰੀਤ ਮੰਗਾ ਨੇ ਸਿਰਕਤ ਕੀਤੀ । ਇਸ ਮੋਕੇ ਪੱਤਰਕਾਰਾ ਨਾਲ ਵਿਸ਼ੇਸ ਗੱਲਬਾਤ ਕਰਦਿਆ ਸ. ਸਰਬਜੀਤ ਸਿੰਘ ਗਿਲ ਨੇ ਕਿਹਾ ਕਿ ਅੱਜ ਜੋ ਅਸੀ ਇਹ ਉਪਰਾਲਾ ਕੀਤਾ ਹੈ ਉਹ ਕੋਈ ਸਰਕਾਰ ਵਲੋ ਨਹੀ ਬਲਕਿ ਇਹ ਸਮਾਜ ਵਿਚ ਰਹਿੰਦੇ ਗਰੀਬਾ ਦੇ ਦਰਦੀ ਤੇ ਸਮਾਜ ਸੇਵਕਾ ਦੀ ਮਿਹਨਤ ਦੀ ਕਮਾਈ ਵਿਚੋ ਗਰੀਬਾ ਦੀ ਮਦਦ ਕੀਤੀ ਗਈ ਹੈ । ਸ. ਗਿਲ ਨੇ ਕਿਹਾ ਕਿ ਮੋਜੂਦਾ ਸਰਕਾਰਾ ਵਲੋ ਬਹੁਤ ਸਹੂਲਤਾ ਆਉਦੀਆ ਹਨ ਪਰ ਸਰਕਾਰ ਦੇ ਵਿਚਲੇ ਸਿਆਸੀ ਵਿਚੋਲੇ ਗਰੀਬਾ ਤੱਕ ਨਹੀ ਪਹੁੰਚਣ ਦਿੰਦੇ । ਅਖੀਰ ਵਿਚ ਸ. ਗਿਲ ਨੇ ਕਿਹਾ ਕਿ ਅੱਜ ਜੋ ਸਾਡੇ ਪੰਜਾਬ ਅੰਦਰ ਨਸਿਆ ਦਾ ਛੇਵਾ ਦਰਿਆ ਵਗ ਰਿਹਾ ਹੈ ਉਸਦੀ ਜਿੰਮੇਵਾਰ ਸਾਡੀ ਪੰਜਾਬ ਸਰਕਾਰ ਹੈ । ਕਿਉਕਿ 70 ਪ੍ਰਤੀਸਤ ਨਸਾ ਸਿਆਸਤਦਾਨਾ ਦੇ ਹੱਥੋ ਵਿਕ ਰਿਹਾ ਹੈ । ਇਸ ਮੋਕੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ, ਮੀਤ ਪ੍ਰਧਾਨ ਪਿਆਰਾ ਸਿੰਘ, ਜਨਰਲ ਸਕੱਤਰ ਬਾਬਾ ਸੁਰਜੀਤ ਸਿੰਘ, ਚੇਅਰਮੈਨ ਕੁਲਵੰਤ ਸਿੰਘ ਗੋਰਾਇਆ , ਮਹਿਲਾ ਵਿੰਗ ਪੰਜਾਬ ਪ੍ਰਧਾਨ ਲਵਜੀਤ ਕੌਰ, ਮੀਤ ਪ੍ਰਧਾਨ ਸਰਬਜੀਤ ਕੌਰ, ਜਿਲਾ ਪ੍ਰਧਾਨ ਰਾਜਬੀਰ ਕੌਰ, ਚੇਅਰਮੈਨ ਕੁਲਦੀਪ ਸਿੰਘ, ਚੇਅਰਮੈਨ ਪੰਜਾਬ ਮਹਿਲਾ ਵਿੰਗ ਵੀਨਾ  ਸੋਨੀ , ਬਟਾਲਾ ਸਿਟੀ ਪ੍ਰਧਾਨ ਰਣਜੀਤ ਸਿੰਘ ਚੈਨੇਵਾਲ, ਪ੍ਰੈਸ ਸਕੱਤਰ ਪੰਜਾਬ ਗੁਰਪ੍ਰੀਤ ਸਿੰਘ, ਮੀਡੀਆ ਇੰਚਾਰਜ ਕੁਲਵਿੰਦਰ ਸਿੰਘ ਭਾਟੀਆ, ਜਿਲਾ ਪ੍ਰਧਾਨ ਨਰੈਣ ਸਿੰਘ ਸਿਟੀ ਕਾਦੀਆ, ਪ੍ਰਧਾਨ ਅਮਰਜੀਤ ਸਿੰਘ, ਪ੍ਰਧਾਨ ਦਲਬੀਰ ਸਿੰਘ ਖੁਜਾਲਾ, ਰਜਿੰਦਰਪਾਲ ਸਿੰਘ ਮੀਡੀਆ ਇੰਚਾਰਜ ਗੁਰਦਾਸਪੁਰ, ਅਰਵਿੰਦਰ ਸਿੰਘ ਮਠਾਰੂ ਮੀਡੀਆ ਸਲਾਹਕਾਰ ਗੁਰਦਾਸਪੁਰ, ਕੰਪਿਊਟਰ ਆਪਰੇਟਰ ਜਸਪ੍ਰੀਤ ਕੌਰ, ਪੀ ਏ ਕਰਮਜੀਤ ਕੌਰ, ਇਕਬਾਲ ਸਿੰਘ, ਹਰਜੀਤ ਸਿੰਘ ਗਿੱਲ, ਬਾਬਾ ਗੁਰਮੀਤ ਸਿੰਘ , ਸੁਖਜਿੰਦਰ ਸਿੰਘ, ਜਤਿੰਦਰ ਸਿੰਘ , ਮਨਪ੍ਰੀਤ ਸਿੰਘ, ਕਮਲੇਸ਼ ਕੁਮਾਰ, ਦਰਸ਼ਨ ਸਿੰਘ ਔਜਲਾ, ਦਿਆਲ਼ ਸਿੰਘ, ਪ੍ਰਗਟ ਸਿੰਘ, ਸੁੱਖ ਉਮਰਪੁਰਾ, ਰਵਿੰਦਰ ਸਿੰਘ , ਸਵਰਾਜ ਸਿੰਘ, ਗੁਰਮੇਜ ਸਿੰਘ, ਮਿੰਟੂ ਬਾਜਵਾ ਸਮਾਜ ਸੇਵਕ ਤੇ ਦੁਸਹਿਰਾ ਕਮੇਟੀ ਪ੍ਰਧਾਨ ਕਾਦੀਆ , ਸਮੂਹ ਸਮੁਚੀ ਟੀਮ ਲੋਕ ਭਲਾਈ ਯੁਵਾ ਦਲ ਤੇ ਵੱਡੀ ਗਿਣਤੀ ਲੋਕ ਹਾਜਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone