Last UPDATE: November 30, 2014 at 3:40 am

ਸਮਾਜ ਵਿੱਚ ਫੇਲ ਰਹੀਆ ਕੁਰੀਤੀਆ ਸਬੰਧੀ ਸੈਮੀਨਾਰ

ਮੂਨਕ 30 ਨਵੰਬਰ (ਸੁਰਜੀਤ ਸਿੰਘ ਭੁਟਾਲ) ਡੀ.ਜੀ.ਪੀ. ਪੰਜਾਬ ਪੁਲਿਸ ਸਾਂਝ ਕੇਂਦਰ ਸ਼੍ਰੀ ਐਸ.ਕੇ.ਸ਼ਰਮਾ ਆਈ.ਪੀ.ਐਸ. ਚੰਡੀਗੜ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਕਮਿਉੁਨਿਟੀ ਪੁਲਿਸ ਅਫਸਰ ਸ਼੍ਰੀ ਸਤਨਾਮ ਸਿੰਘ ਦੀ ਅਗੁਵਾਈ ਹੇਠ ਸਥਾਨਕ ਸਵਾਮੀ ਵਿਵੇਕਾਨੰਦ ਬੀ.ਐਡ ਕਾਲਜ ਵਿੱਖੇ ਸਾਂਝ ਕੇਂਦਰ ਮੂਨਕ ਵੱਲੋ ਸਮਾਜ ਵਿੱਚ ਫੇਲ ਰਹੀਆ ਕੁਰੀਤੀਆ ਨਸ਼ਾ, ਭਰੂਣ ਹੱਤਿਆ, ਦਾਜ ਦਹੇਜ ਅਤੇ ਟਰੈਫਿਕ ਨਿਯਮਾ ਸਬੰਧੀ ਸੈਮੀਨਾਰ ਆਯੋਜਿਤ ਕੀਤਾ ਗਿਆ।ਇਸ ਮੋਕੇ ਸ਼੍ਰੀ ਸਤਨਾਮ ਸਿੰਘ ਐਸ.ਪੀ. ਕਮਿਉਨਿਟੀ ਅਫਸਰ ਸੰਗਰੂਰ , ਐਸ.ਐਚ.ਓ ਬਲਦੇਵ ਸਿੰਘ ਮੂਨਕ, ਇੰਸਪੈਕਟਰ ਸਾਂਝ ਕੇਂਦਰ ਮੂਨਕ ਭਗਵਾਨ ਦਾਸ , ਟ੍ਰੈਫਿਕ ਇੰਚਾਰਜ ਹਰਦੇਵ ਸਿੰਘ ਨੇ ਕਾਲਜ ਦੇ ਵਿਦਿਆਰਥੀਆ ਅਤੇ ਇਲਾਕੇ ਦੇ ਪੰਤਵੰਤਿਆ ਦੇ ਭਰਵੇ ਇੱਕਠ ਨੂੰ ਸਬੋਧਨ ਕਰਦਿਆ ਨੋਜਵਾਨਾ ਵਿੱਚ ਨਸ਼ਿਆ ਦੇ ਵੱਧ ਰਹੇ ਰੁਝਾਨ ਦੇ ਪ੍ਰਤੀ ਚਿੰਤਾ ਪ੍ਰਗਟਾਉਦਿਆ ਕਿਹਾ ਕਿ ਇਸ ਨਸ਼ੇ ਦੇ ਵੱਗ ਰਹੇ ਦਰਿਆ ਨੂੰ ਠੱਲ ਪਾਉਣ ਲਈ ਪੁਲਿਸ ਨੂੰ ਜਨਤਾ , ਸਮਾਜ ਸੇਵੀ ਕਲੱਬਾ ਦੇ ਸਹਿਯੋਗ ਦੀ ਲੋੜ ਹੈ।ਇਸ ਮੋਕੇ ਉਹਨਾ ਭਰੂਣ ਹੱਤਿਆ , ਦਾਜ ਦਹੇਜ ਵਰਗੀਆ ਕੁਰੀਤੀਆ ਦੂਰ ਕਰਨ ਅਤੇ ਸਾਂਝ ਕੇਂਦਰ ਵੱਲੋ ਮਿਲ ਰਹੀਆ ਸਹੂਲਤਾ ਪ੍ਰਤੀ ਜਾਣਕਾਰੀ ਦਿੱਤੀ।ਇਸ ਮੋਕੇ ਸਾਂਝ ਕੇਂਦਰ ਦੇ ਇੰਚਾਰਜ ਭਗਵਾਨ ਦਾਸ ਨੇ ਬੋਲਦਿਆ ਕਿਹਾ ਕਿ ਪੁਲਿਸ ਅਤੇ ਪਬਲਿਕ ਦੇ ਵਿਚਕਾਰ ਦੁਰੀ ਨੂੰ ਦੂਰ ਕਰਨ ਲਈ ਸਰਕਾਰ ਵੱਲੋ ਸਾਂਝ ਕੇਂਦਰ ਸਥਾਪਿਤ ਕੀਤੇ ਗਏ ਹਨ ਤਾ ਕਿ ਪਬਲਿਕ ਨੂੰ ਰੂਟੀਨ ਵਿੱਚ ਆਉਦੀਆ ਮੁਸ਼ਕਿਲਾ ਦਾ ਸਾਹਮਣਾ ਨਾ ਕਰਨਾ ਪਵੇ।ਉਹਨਾ ਨੇ ਵਿਦਿਆਰਥੀਆ ਨੂੰ ਸਾਂਝ ਕੇਂਦਰ ਵੱਲੋ ਦਿੱਤੀਆ ਜਾਣ ਵਾਲੀਆ ਸਹੂਲਤਾ ਬਾਰੇ, ਟ੍ਰੈਫਿਕ ਨਿਯਮਾ ਬਾਰੇ, ਅਤੇ ਮਨੁੱਖ ਦੇ ਆਪਣੇ ਅਧਿਕਾਰਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਦੋਰਾਨ ਕਾਲਜ ਵਿਦਿਆਰਥੀਆ ਵੱਲੋ ਰੰਗਾਰੰਗ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ।ਇਸ ਦੋਰਾਨ ਜਿੱਥੇ ਭਗੜੇ ਦੀ ਟੀਮ ਨੇ ਖੂਬ ਰੰਗ ਬੰਨਿਆ ਉੱਥੇ ਵਿਦਿਆਰਥੀਆ ਵੱਲੋ ਕਬਰਸਥਾਨ ਨਾਟਕ ਪੇਸ਼ ਕੀਤਾ ਜਿਸ ਵਿੱਚ ਨਰਸ ਦਾ ਰੋਲ ਅਦਾ ਕਰ ਰਹੀ ਗਗਨਦੀਪ ਕੋਰ ਅਤੇ ਸ਼ਿਲਪਾ ਰਾਣੀ ਨੇ ਸਮਾਜ ਵਿੱਚ ਅੋਰਤਾ ਨੂੰ ਆ ਰਹੀਆ ਔਕੜਾ ਪ੍ਰਤੀ ਸਰਕਾਰ ਦੇ ਕਾਨੂੰਨਾ, ਰਾਜਨੀਤੀ ਅਤੇ ਮਰਦ ਪ੍ਰਧਾਨ ਸਮਾਜ ਤੇ ਟਿੱਪਣੀ ਕਰਦੇ ਨਾਟਕ ਪੇਸ਼ ਕਰਕੇ ਦਰਸ਼ਕਾ ਦੇ ਦਿਲਾ ਨੂੰ ਝੰਜੋੜ ਕੇ ਰੱਖ ਦਿੱਤਾ।ਇਸ ਮੋਕੇ ਕਾਲਜ ਚੇਅਰਮੈਨ ਅਨਿਲ ਜੈਨ, ਪ੍ਰਿਸ਼ੀਪਲ ਸੁਖਦੀਪ ਕੋਰ, ਪ੍ਰੌ:ਗੁਰਮੀਤ ਸਿੰਘ ਅਤੇ ਕਾਲਜ ਦੇ ਸਟਾਫ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਾਲਜ ਵਿੱਚ ਆਏ ਮੁੱਖ ਮਹਿਮਾਨਾ ਨੂੰ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਵੀ ਕੀਤਾ । ਇਸ ਮੋਕੇ ਸੁਖਦੇਵ ਸਿੰਘ , ਰਿਸ਼ੀਪਾਲ , ਟਕਸਾਲੀ ਅਕਾਲੀ ਆਗੂ ਗੁਰਜੰਟ ਸਿੰਘ ਬਾਗੜੀ, ਅਤੇ ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੋਜੂਦ ਸਨ।
ਫੋਟੋ ਫਾਇਲ ਸਾਂਝ ਕੇਂਦਰ ਵੱਲੋ ਦਿੱਤੀਆ ਜਾਣ ਵਾਲੀਆ ਸਹੂਲਤਾ ਬਾਰੇ, ਸ਼੍ਰੀ ਸਤਨਾਮ ਸਿੰਘ ਐਸ.ਪੀ. ਕਮਿਉਨਿਟੀ ਅਫਸਰ ਸੰਗਰੂਰ ਅਤੇ ਵਿਦਿਆਰਥੀਆ ਦਾ ਇੱਕਠ
ਫੋਟੋ ਸੁਰਜੀਤ ਸਿੰਘ ਭੁਟਾਲ

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone