Last UPDATE: July 20, 2015 at 1:38 pm

ਸਮਾਜਿਕ ਕੁਰੀਤੀਆ ਬਾਰੇ ਸਾਝ ਕੇਦਰਾ ਤੇ ਦਿੱਤੀਆ ਜਾਣ ਵਾਲੀਆ ਸੇਵਾਵਾ ਸਬੰਧੀ ਸੈਮੀਨਾਰ

ਮੂਨਕ 20 ਜੁਲਾਈ (ਸੁਰਜੀਤ ਸਿੰਘ ਭੁਟਾਲ) ਮਾਨਯੋਗ. ਸ੍ਰੀ ਐਸ.ਕੇ ਸ਼ਰਮਾ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ ਐਚ.ਆਰ.ਡੀ ਅਤੇ ਸੀ.ਪੀ ਪੰਜਾਬ ਚੰਡੀਗੜ ,ਸ੍ਰੀ ਮਾਨ ਸਤਨਾਮ ਸਿੰਘ ਪੀ.ਪੀ.ਐਸ ਮਾਨਯੋਗ ਡੀ.ਸੀ.ਪੀ.ਓ ਸਾਹਿਬ ਜਿਲਾ ਸੰਗਰੂਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆ ਦੇ ਮਾੜੇ ਪ੍ਰਭਾਵ ਹੋਰ ਸਮਾਜਿਕ ਕੁਰੀਤੀਆ ਬਾਰੇ ਸਾਝ ਕੇਦਰਾ ਤੇ ਦਿੱਤੀਆ ਜਾਣ ਵਾਲੀਆ ਸੇਵਾਵਾ ਸਬੰਧੀ ਪਬਲਿਕ ਨੰੁ ਜਾਗਰੂਕ ਕਰਨ ਲਈ ਸਾਝ ਕੇਦਰ ਮੂਨਕ ਵੱਲੋ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਡੂਡੀਆ ਵਿਖੇ ਸੈਮੀਨਾਰ ਲਗਾਇਆ ਗਿਆ ।ਜਿਸ ਵਿੱਚ ਸਕੂਲ ਦੇ ਵਿਦਿਆਰਥੀ , ਟੀਚਰ ਅਤੇ ਪਿੰਡ ਦੇ ਨੋਜਵਾਨਾ ਨੇ ਹਿੱਸਾ ਲਿਆ ਜਿਸ ਵਿੱਚ ਇੰਚਾਰਜ ਸਬ ਡਵੀਜਨ ਸਾਝ ਕੇਦਰ ਇੰਸਪੈਕਟਰ ਭਗਵਾਨ ਦਾਸ ਵੱਲੋ ਆਰ.ਟੀ.ਆਈ. ਐਕਟ 2011 ਅਧੀਨ ਦਿੱਤੀਆ ਜਾਣ ਵਾਲੀਆ ਸੇਵਾਵਾ ਬਾਰੇ , ਸਾਝ ਕੇਂਦਰ ਵੱਲੋ ਦਿੱਤੀਆ ਜਾਣ ਵਾਲੀਆ ਸਹੂਲਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੋਕੇ ਹੌਲਦਾਰ ਜਸਪਾਲ ਸਿੰਘ ਵੱਲੋ ਸਰੀਰ ਪਰ ਪੈ ਰਹੇ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ , ਨਸ਼ਿਆ ਤੋ ਹੋ ਰਹੇ ਆਰਥਿਕ ਨੁਕਸਾਨ ਅਤੇ ਨੋਜਵਾਨਾ ਦੀਆ ਖਤਮ ਹੋ ਰਹੀਆ ਜਿੰਦਗੀਆ ਬਾਰੇ ਜਾਣੂ ਕੀਤਾ ਗਿਆ ਅਤੇ ਸਿਪਾਹੀ ਅਮਰਨਾਥ ਸਿੰਘ ਵੱਲੋ ਟ੍ਰੈਫਿਕ ਨਿਯਮਾ ਸਬੰਧੀ , ਟ੍ਰੈਫਿਕ ਦੀ ਉਲੰਘਣਾ ਕਰਨ ਪਰ ਜਿੰਦਗੀਆ ਦੇ ਹੋ ਰਹੇ ਨੁਕਸਾਨ , ਖਾਤਮੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਅਰੋਤਾ ਦੀ ਸਰੁੱਖਿਆ ਸਬੰਧੀ ਅਤੇ ਭਰੁੱਣ ਹੱਤਿਆ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਾਨੰੁਨ ਵਿੱਚ ਹੋਈ ਨਵੀ ਸੋਧ ਬਾਰੇ ਅਤੇ ਅਰੋਤਾ ਦੇ ਮਸਲਿਆ ਬਾਰੇ ਲੋਕਾ ਨੰੁ ਜਾਣਕਾਰੀ ਦਿੱਤੀ ਗਈ।ਇੰਚਾਰਜ ਵੱਲੋ ਹਾਜਰ ਵਿਦਿਆਰਥੀਆ,ਟੀਚਰਾ ਅਤੇ ਹਾਜਰ ਨੋਜਵਾਨਾ ਨੰੁ ਅਪੀਲ ਕੀਤੀ ਗਈ ਕਿ ਅੱਜ ਦੇ ਸੈਮੀਨਾਰ ਵਿੱਚ ਨਸ਼ਿਆ ਬਾਰੇ ਸਰੀਰ ਪਰ ਪੈਦੇ ਪ੍ਰਭਾਵਾ ਬਾਰੇ ਅਤੇ ਟ੍ਰੈਫਿਕ ਨਿਯਮਾ ਬਾਰੇ ਦਿੱਤੇ ਸੁਝਾਵਾ ਦੀ ਪਾਲਣਾ ਕਰਨ ਅਤੇ ਆਪਣੇ ਮਾਤਾ ਪਿਤਾ ਨੰੁ ਜਾਣੂ ਕਰਵਾਉਣ ਅਤੇ ਲੜਕੀਆ ਅਤੇ ਅਰੋਤਾ ਦੀ ਸਰੁੱਖਿਆ ਸਬੰਧੀ ਨਵੇ ਕਾਨੂੰਨ ਸੋਧ ਸਬੰਧੀ ਟੀਚਰਾ ਅਤੇ ਸੀਨੀਅਰ ਵਿਦਿਆਰਥੀਆ ਨੰੁ ਕਾਪੀਆ ਵੰਡੀਆ ਗਈਆ ਸਕੂਲ ਦੇ ਪ੍ਰਿਸੀਪਲ ਸਾਹਿਬ ਨੇ ਜੀ ਆਇਆ ਕਹਿ ਕੇ ਅਤੇ ਅੱਜ ਦੇ ਸੈਮੀਨਾਰ ਵਿੱਚ ਦਿੱਤੇ ਗਏ ਸੁਝਾਵਾ ਬਾਰੇ ਬੱਚਿਆ ਨੂੰ ਅਮਲ ਕਰਵਾਉਣ ਲਈ ਤਸੱਲੀ ਦਿੱਤੀ ਹੈ ।ਸੈਮੀਨਾਰ ਵਿੱਚ ਕਰੀਬ 150 ਵਿਦਿਆਰਥੀ ਅਤੇ ਟੀਚਰਾ ਨੋਜਵਾਨਾ ਵਿਅਕਤੀਆ ਨੇ ਹਿੱਸਾ ਲਿਆ ।

Leave a Reply

Your email address will not be published. Required fields are marked *

Recent Comments

    Categories