Last UPDATE: August 2, 2016 at 6:22 am

ਸਬ ਸੈਂਟਰ ਮੌੜ ਨਾਭਾ ਵਿਚ ਵਿਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਭਦੌੜ 02 ਅਗਸਤ (ਵਿਕਰਾਂਤ ਬਾਂਸਲ) ਸਿਵਲ ਸਰਜਨ ਬਰਨਾਲਾ ਡਾਂ ਕੌਸ਼ਲ ਸਿੰੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਮੌੜ ਨਾਭਾ ਵਿਖੇ ਔਰਤਾਂ ਨੰੂ ਸਿਹਤ ਵਿਭਾਗ ਵਲੋਂ ਡੇਂਗੂ ਜਾਗਰੂਕਤਾ ਕੈਂਪ ਲਗਾ ਕੇ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿਚ ਸਿਹਤ ਵਿਭਾਗ ਦੇ ਐਸ.ਆਈ. ਜਗਦੇਵ ਸਿੰਘ ਨੇ ਕਿਹਾ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ। ਇਸ ਲਈ ਅਜਿਹੇ ਕਪੜੇ ਪਹਿਨੋ, ਜਿਸ ਨਾਲ ਪੂਰਾ ਸਰੀਰ ਢੱਕਿਆ ਹੋਵੇ ਅਤੇ ਬੁਖਾਰ ਵਾਲਾ ਮਰੀਜ ਘਰ ਅਤੇ ਹਸਪਤਾਲ ਵਿਚ ਮੱਛਰਦਾਨੀ ਦੀ ਵਰਤੋ ਕਰੇ ਤਾਂ ਜੋ ਡੇਂਗੂ ਇਕ ਮਰੀਜ਼ ਤੋਂ ਦੂਸਰੇ ਮਰੀਜ਼ ਨੂੰ ਮੱਛਰ ਰਾਹੀਂ ਨਾ ਫੈਲ ਸਕੇ।ਉਨ੍ਹਾਂ ਨੇ ਕਿਹਾ ਕਿ ਡੇਂਗੂ ਇਕ ਵਾਇਰਲ ਬਿਮਾਰੀ ਹੈ, ਜੋ ਕਿ ਏਡੀਜ਼ ਏਜੀਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦੀ ਹੈ।ਆਰਐਮਓ ਡਾਂ ਸੁਨੀਤਾ, ਬੇਅੰਤ ਕੌਰ ਏਐਨਐਮ, ਸੁਖਵੀਰ ਕੌਰ ਏਐਨਐਮ ਨੇ ਕਿਹਾ ਕਿ ਇਹ ਬਿਮਾਰੀ ਮੱਛਰ ਦੇ ਕੱਟਣ ਦੇ ਪੰਜ ਤੋਂ ਛੇ ਦਿਨਾਂ ਦੇ ਬਾਅਦ ਵਿਅਕਤੀ ਵਿਚ ਫੈਲਦੀ ਹੈ।ਉਨ੍ਹਾਂ ਕਿਹਾ ਕਿ ਇਹ ਦੋ ਰੂਪਾਂ ਵਿਚ ਹੁੰਦਾ ਹੈ, ਪਹਿਲੀ ਅਵਸਥਾ ਸਾਧਾਰਣ ਡੇਂਗੂ ਬੁਖਾਰ ਹੈ, ਜਿਸ ਨੂੰ ਹੱਡ ਤੋੜ ਬੁਖਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਡੇਂਗੂ ਦੀ ਦੂਜੀ ਅਵਸਥਾ ਹੈਮ੍ਰੇਜਿਕ ਬੁਖਾਰ ਹੈ ਜੋ ਕਿ ਜਾਨਲੇਵਾ ਹੁੰਦਾ ਹੈ ਅਤੇ ਇਹ ਬਾਰਸ਼ ਦੇ ਮੌਸਮ ਤੋਂ ਬਾਅਦ ਹੋਣ ਵਾਲੀ ਆਮ ਬਿਮਾਰੀ ਹੈ।
ਫੋਟੋ ਵਿਕਰਾਂਤ ਬਾਂਸਲ 2, ਡੇਂਗੂ ਜਾਗਰੂਕਤਾ ਕੈਂਪ ਦੀ ਤਸਵੀਰ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone