Last UPDATE: September 11, 2016 at 12:25 am

ਸਤੀਸ਼ ਕੁਮਾਰ ਪੀਬੀਸੀ ਮਹਿਲ ਕਲਾਂ ਸਨਮਾਨਿਤ

ਭਦੌੜ 11 ਸਤੰਬਰ (ਵਿਕਰਾਂਤ ਬਾਂਸਲ) ਐਜ਼ੂਕੇਸ਼ਨਲ ਐਂਡ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੀਵਾਨਾ ਦੇ ਕਨਵੀਨਰ ਸਟੇਟ ਐਵਾਰਡੀ ਅਧਿਆਪਕ ਹਰਪ੍ਰੀਤ ਸਿੰਘ ਦੀਵਾਨਾ ਵੱਲੋਂ ਸਤੀਸ਼ ਕੁਮਾਰ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਕੁਰੜ ਜੋ ਇਸ ਸਮੇਂ ਸਿੱਖਿਆ ਵਿਭਾਗ ਬਲਾਕ ਮਹਿਲ ਕਲਾਂ ਵਿਚ ਬਤੌਰ ਪੀਬੀਸੀ ਦੀਆਂ ਸੇਵਾਵਾਂ ਨਿਭਾ ਰਹੇ ਹਨ ਨੰੂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਹ ਸਨਮਾਨ ਡਿਉਟੀ ਨੰੂ ਤਨਦੇਹੀ ਨਾਲ, ਬੱਚਿਆਂ ਦੀ ਭਲਾਈ ਹਿੱਤ ਕੰਮ ਕਰਨ ਅਤੇ ਪ੍ਰਵੇਸ਼ ਨੰੂ ਜ਼ਿਲੇ ਵਿਚ ਕਾਮਯਾਬ ਕਰਕੇ ਸੂਬੇ ਵਿਚ ਅਹਿਮ ਭੂਮਿਕਾ ਨਿਭਾਉਣ ਬਦਲੇ ਕੀਤਾ ਗਿਆ ਹੈ।ਕਨਵੀਨਰ ਦੀਵਾਨਾ ਨੇ ਕਿਹਾ ਕਿ ਇੰਨ੍ਹਾਂ ਨੇ ਸਕੂਲ, ਕਲੱਸਟਰ ਅਤੇ ਬਲਾਕ ਪੱਧਰੀ ਖੇਡਾਂ ਵਿਚ ਵਡਮੁੱਲਾਂ ਯੋਗਦਾਨ ਪਾਇਆ ਹੈ ਅਤੇ ਸਮਾਰਟ ਕਲਾਸ ਰੂਮ ਲਈ ਇਹ ਪੇ੍ਰਰਨਾ ਸ੍ਰੋਤ ਹਨ।ਉਨ੍ਹਾਂ ਕਿਹਾ ਕਿ ਪ੍ਰਵੇਸ਼ ਉਡਾਣ ਬੁੱਕ ਤਿਆਰ ਕਰਕੇ ਜ਼ਿਲੇ ਦਾ ਮਾਣ ਵੀ ਵਧਾਇਆ ਗਿਆ ਹੈ।ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਬਰਨਾਲਾ ਮੈਡਮ ਹਰਕੰਵਲਜੀਤ ਕੌਰ, ਉੱਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਬਰਨਾਲਾ ਸਰਬਸੁਖਜੀਤ ਸਿੰਘ ਸ਼ੀਤਲ, ਹਰਦੇਵ ਸਿੰਘ ਜਵੰਧਾ ਆਦਿ ਤੋਂ ਇਲਾਵਾ ਕਈ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।
ਫੋਟੋ ਵਿਕਰਾਂਤ ਬਾਂਸਲ 3, ਸਤੀਸ਼ ਕੁਮਾਰ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone